ਲੁਧਿਆਣਾ: ਲੁਧਿਆਣਾ ਦੇ ਸਰਾਭਾ ਨਗਰ ਦੇ ਵਿੱਚ ਸਥਿਤ ਨਗਰ ਨਿਗਮ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਬੀਤੀ ਦੇਰ ਰਾਤ ਗੋਲੀਬਾਰੀ ਹੋਈ ਹੈ। ਗੋਲੀਆਂ ਕਿਸੇ ਹੋਰ ਨੇ ਨਹੀਂ ਸਗੋਂ ਕੁਝ ਸਮੇਂ ਪਹਿਲਾਂ ਹੀ ਜਮਾਨਤ 'ਤੇ ਆਏ ਕੁਝ ਮੁਲਜ਼ਮਾਂ ਵੱਲੋਂ ਚਲਾਈ ਗਈ ਹੈ। ਇਹ ਗੋਲੀ ਗੈਰੀ ਭਾਰਦਵਾਜ ਦੇ ਨੌਜਵਾਨ 'ਤੇ ਚਲਾਈ ਗਈ ਹੈ, ਜਿਸ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਆਪਣੇ ਦੋਸਤਾਂ ਦੇ ਨਾਲ ਜਦੋਂ ਭਾਈ ਰਣਧੀਰ ਸਿੰਘ ਨਗਰ ਤੋਂ ਸਰਾਭਾ ਨਗਰ ਵੱਲ ਆ ਰਿਹਾ ਸੀ ਤਾਂ ਉਹਨਾਂ ਦਾ ਪਿੱਛਾ ਕਰ ਰਹੀ ਕਾਰ ਨੇ ਨਗਰ ਨਿਗਮ ਦੇ ਦਫ਼ਤਰ ਦੇ ਬਿਲਕੁਲ ਨੇੜੇ ਆ ਕੇ ਫਾਇਰਿੰਗ ਕਰ ਦਿੱਤੀ ਦੋ ਤੋਂ ਤਿੰਨ ਗੋਲੀਆਂ ਉਹਨਾਂ ਵੱਲੋਂ ਚਲਾਈਆਂ ਗਈਆਂ।
ਇਸ ਦੌਰਾਨ ਮੁਲਜ਼ਮਾਂ ਨੇ ਆਪਣੀ ਗੱਡੀ ਦੇ ਨਾਲ ਦੂਜੀ ਗੱਡੀ ਨੂੰ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਮੇਰੇ ਬੇਟੇ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਹ ਗੱਡੀ ਭਜਾ ਕੇ ਲੈ ਗਿਆ। ਜਿਸ ਕਰਕੇ ਉਸ ਦੀ ਜਾਨ ਬਚ ਗਈ। ਉਹਨਾਂ ਕਿਹਾ ਕਿ ਜਿੰਨ੍ਹਾਂ ਨੇ ਗੋਲੀਆਂ ਚਲਾਈਆਂ ਹਨ, ਉਹਨਾਂ ਨੂੰ ਉਹ ਜਾਣਦਾ ਹੈ ਅਤੇ ਉਹਨਾਂ ਦੀ ਪਹਿਚਾਣ ਉਹਨਾਂ ਨੇ ਪੁਲਿਸ ਨੂੰ ਦੱਸ ਦਿੱਤੀ ਹੈ।
- 30 ਅਗਸਤ ਨੂੰ ਜਾਣਾ ਸੀ ਨਿਊਜ਼ੀਲੈਂਡ, ਵੀਜ਼ਾ ਲੱਗਣ ਦੀ ਖੁਸ਼ੀ 'ਚ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ, ਹੋਇਆ ਕੁਝ ਅਜਿਹਾ ਕਿ ਮਾਤਮ 'ਚ ਰੁਲ ਗਈਆਂ ਖੁਸ਼ੀਆਂ - Road accident in Amritsar
- ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ - Weather Update
- ਮਾਤਮ 'ਚ ਬਦਲੀਆਂ ਖੁਸ਼ੀਆਂ: ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ ਤੇ ਧੀਆਂ ਨਾਲ ਵਾਪਰਿਆ ਹਾਦਸਾ, ਧੀ ਦੀ ਮੌਤ, ਮਾਂ ਤੇ ਛੋਟੀ ਭੈਣ ਦੀ ਹਾਲਤ ਗੰਭੀਰ - Road accident in Bathinda
ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ: ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਮੇਰੇ ਬੇਟੇ 'ਤੇ ਹਮਲਾ ਕੀਤਾ ਸੀ ਅਤੇ ਇਸ ਤੋਂ ਬਾਅਦ ਇਹ ਮੁਲਜ਼ਮ ਹੁਣ ਜ਼ਮਾਨਤ 'ਤੇ ਬਾਹਰ ਆਏ ਹਨ ਅਤੇ ਆਉਂਦੇ ਹੀ ਉਹਨਾਂ ਨੇ ਮੇਰੇ ਬੇਟੇ ਦੇ ਹਮਲਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਅਸੀਂ ਪਹਿਲਾਂ ਵੀ ਇਸ ਸੰਬੰਧੀ ਜਾਣਕਾਰੀ ਦੇ ਚੁੱਕੇ ਹਾਂ। ਪਰਿਵਾਰ ਨੇ ਮੰਗ ਕੀਤੀ ਕੀ ਮੁਲਾਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਪੀੜਿਤ ਦੀ ਮਾਤਾ ਨੇ ਵੀ ਦੱਸਿਆ ਕਿ ਬੇਟੇ ਨੂੰ ਗੋਲੀਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਸਦੀ ਜਾਨ ਤਾਂ ਬਚ ਗਈ ਪਰ ਪੁਲਿਸ ਨੂੰ ਮੁਲਜ਼ਮਾਂ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਮੁੜ ਤੋਂ ਮੇਰੇ ਬੇਟੇ 'ਤੇ ਹਮਲਾ ਨਾ ਕਰ ਸਕਣ।