ਲੁਧਿਆਣਾ: ਪੁਲਿਸ ਵੱਲੋਂ ਬੀਤੇ ਦਿਨੀ ਸ਼ਿਵ ਸੈਨਾ ਦੇ ਚਾਰ ਆਗੂਆਂ ਉੱਤੇ ਕੀਤੇ ਗਏ ਪਰਚੇ ਦੇ ਮਾਮਲੇ ਵਿੱਚ ਅੱਜ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਗਈ ਕਿ ਚੰਦਰਕਾਂਤ ਚੱਡਾ ਜੋ ਕਿ ਉਹਨਾਂ ਦੀ ਜਥੇਬੰਦੀ ਦਾ ਬੁਲਾਰਾ ਹੈ, ਉਸ ਖਿਲਾਫ ਕੀਤਾ ਗਿਆ ਮਾਮਲਾ ਰੱਦ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਵੱਡਾ ਅੰਦੋਲਨ ਕੀਤਾ ਜਾਵੇਗਾ।
'ਬਗੈਰ ਸਬੂਤ ਪਰਚੇ ਦਰਜ'
ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਹਨ। ਕਿਸੇ ਵੀ ਢੰਗ ਦੀ ਕੋਈ ਗਲਤ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਭੜਕਾਊ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕੁਝ ਅਜਿਹਾ ਹੈ ਤਾਂ ਪੁਲਿਸ ਇਸ ਦਾ ਸਬੂਤ ਦੇਵੇ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਬਿਨਾਂ ਕਾਰਣ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਵੱਲੋਂ ਹਰ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਜਦੋਂ ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋ ਰਹੇ ਸਨ ਤਾਂ ਸਾਡੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ। ਇੱਥੋਂ ਤੱਕ ਕਿ ਲੰਗਰ ਵੀ ਉਹਨਾਂ ਵੱਲੋਂ ਲਗਾਏ ਜਾਂਦੇ ਹਨ ਪਰ ਬਿਨਾਂ ਕਾਰਣ ਪੁਲਿਸ ਨੇ ਇਹ ਮਾਮਲੇ ਦਰਜ ਕੀਤੇ ਹਨ।
'ਨਜਾਇਜ਼ ਪਰਚੇ ਰੱਦ ਕਰਵਾਉਣ ਲਈ ਸੰਘਰਸ਼'
ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਨਜਾਇਜ਼ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੱਕ ਉਹ ਸੰਘਰਸ਼ ਵਿੱਢੀ ਰੱਖਣਗੇ। ਉਹਨਾਂ ਕਿਹਾ ਕਿ ਅਸੀਂ ਪੁਲਿਸ ਕਮਿਸ਼ਨਰ ਨਾਲ ਵੀ ਇਸ ਸਬੰਧੀ ਮੁਲਾਕਾਤ ਕਰਕੇ ਮੰਗ ਪੱਤਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਹਰ ਧਰਮ ਅਤੇ ਕਰਮ ਦੇ ਕੰਮ ਦੇ ਵਿੱਚ ਅੱਗੇ ਆਉਂਦੇ ਹਾਂ, ਕੁਝ ਜਥੇਬੰਦੀਆਂ ਪੰਜਾਬ ਦੀਆਂ ਅਜਿਹੀਆਂ ਹਨ ਜਿਨਾਂ ਕਰਕੇ ਸਾਡੀ ਸ਼ਿਵ ਸੈਨਾ ਵੀ ਬਦਨਾਮ ਹੋ ਰਹੀ ਹੈ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਸੀ ਸਾਡੀ ਪਾਰਟੀ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ।
- ਮੁਹੱਲਾ ਨਿਵਾਸੀਆਂ ਨੇ ਐੱਸਐੱਸਪੀ ਨੂੰ ਵੱਧ ਰਹੇ ਕ੍ਰਾਈਮ ਤੋਂ ਕਰਵਾਇਆ ਜਾਣੂ, ਐੱਸਐੱਸਪੀ ਨੇ ਦਿੱਤਾ ਹੱਲ ਦਾ ਭਰੋਸਾ
- ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਮੌਕੇ ਇਤਿਹਾਸਿਕ ਗੁਰਦੁਆਰਾ ਗਊ ਘਾਟ ਦਾ ਜਾਣੋ ਇਤਿਹਾਸ
- ਬਰਨਾਲਾ ਜ਼ਿਮਨੀ ਚੋਣ: ਸੀਟ ਜਿੱਤਣ ਲਈ ਲਾਈ ਤਿੰਨੋ ਸਿਆਸੀ ਪਾਰਟੀਆਂ ਨੇ ਲਾਈ ਪੂਰੀ ਵਾਹ, ਜਾਣੋ ਸਿਆਸੀ ਸਮੀਕਰਨ
ਦੱਸ ਦਈਏ ਬੀਤੇ ਦਿਨੀ ਲੁਧਿਆਣਾ ਪੁਲਿਸ ਨੇ ਹੇਟ ਸਪੀਚ ਕਰਨ ਦੇ ਮਾਮਲੇ ਵਿੱਚ ਸਖਤ ਐਕਸ਼ਨ ਲੈਂਦੇ ਹੋਏ ਚਾਰ ਹਿੰਦੂ ਆਗੂਆਂ ਉੱਤੇ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਹਿੰਦੂ ਆਗੂਆਂ ਦੇ ਵਿੱਚ ਪ੍ਰਵੀਨ ਡੰਗ, ਚੰਦਰਕਾਂਤ ਚੱਡਾ, ਰੋਹਿਤ ਸਾਹਨੀ ਅਤੇ ਭਾਨੂ ਪ੍ਰਤਾਪ ਦਾ ਨਾਮ ਸ਼ਾਮਿਲ ਹੈ। ਪੁਲਿਸ ਨੇ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਇਹ ਚਾਰੇ ਹੀ ਸੋਸ਼ਲ ਮੀਡੀਆ ਉੱਤੇ ਭੜਕਾਊ ਬਿਆਨਬਾਜ਼ੀ ਕਰਦੇ ਸਨ।