ਮੋਗਾ: ਸੂਬੇ ਭਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਇਸ ਦੌਰਾਨ ਇਹ ਯਾਤਰਾ ਬੀਤੇ ਦਿਨੀਂ ਮੋਗਾ ਸ਼ਹਿਰ ਪਹੁੰਚੀ, ਜਿਥੇ ਅਕਾਲੀ ਦਲ ਦੇ ਵਰਕਰਾਂ ਵਲੋਂ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਸੁਖਬੀਰ ਬਾਦਲ ਵਲੋਂ ਜਿਥੇ ਨੌਜਵਾਨਾਂ ਨਾਲ ਸੈਲਫੀਆਂ ਲਈਆਂ ਗਈਆਂ ਤਾਂ ਉਥੇ ਹੀ ਉਨ੍ਹਾਂ ਸੂਬੇ ਦੀ ਮਾਨ ਸਰਕਾਰ 'ਤੇ ਵੀ ਕਈ ਨਿਸ਼ਾਨੇ ਸਾਧੇ।
ਮੁੱਖ ਮੰਤਰੀ ਨੂੰ ਪੰਜਾਬ ਦੀ ਨਹੀਂ ਫਿਕਰ: ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਹਰ ਕੋਈ ਦੇਖ ਰਿਹਾ ਹੈ। ਸਰਕਾਰ ਵਲੋਂ ਫਸਲਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਰਹੀਆਂ ਹਨ ਪਰ ਮੁੱਖ ਮੰਤਰੀ ਪੰਜਾਬ ਨੂੰ ਇਸ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਮਾਰਕੀਟ 'ਚ ਦਵਾਈਆਂ ਗਲਤ ਆਈਆਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
'ਸਭ ਤੋਂ ਨਿਕੰਮਾ ਮੁੱਖ ਮੰਤਰੀ ਭਗਵੰਤ ਮਾਨ': ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ, ਕਿਉਂਕਿ ਸੂਬੇ ਦਾ ਹਾਲ ਦੇਖ ਕੇ ਇੰਝ ਲੱਗ ਰਿਹਾ ਕਿ ਸਰਕਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲਾ ਸੂਬੇ ਨੂੰ ਲੁੱਟਣ ਲਈ ਹੀ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੂੰ ਸੂਬੇ ਦੀ ਚਿੰਤਾ ਨਹੀਂ ਹੈ ਤੇ ਉਹ ਸਿਰਫ਼ ਕੇਜਰੀਵਾਲ ਦਾ ਹੁਕਮ ਮੰਨਣ ਲਈ ਹੀ ਆਏ ਹਨ ਤੇ ਜੋ ਅਰਵਿੰਦ ਕੇਜਰੀਵਾਲ ਕਹਿੰਦਾ ਹੈ, ਉਹ ਹੀ ਕਰਦੇ ਹਨ।
ਅਕਾਲੀ ਸਰਕਾਰ 'ਚ ਹੋਇਆ ਪੰਜਾਬ ਦਾ ਵਿਕਾਸ: ਸੁਖਬੀਰ ਬਾਦਲ ਨੇ ਕਿਹਾ ਕਿ ਇੰਨ੍ਹਾਂ ਸਭ ਦੇ ਚੱਲਦੇ ਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹੁਣ ਤੱਕ ਜਿੰਨ੍ਹਾਂ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਜਿਸ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਅਤੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਵੱਡੀ ਗਿਣਤੀ ਵਿਚ ਟਰੈਕਟਰਾਂ ਅਤੇ ਮੋਟਰਸਾਈਕਲਾਂ ਦੇ ਕਾਫਲਿਆਂ ਨਾਲ ਯਾਤਰਾ ਦਾ ਸਵਾਗਤ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਕਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਹੈ, ਅਸੀਂ ਪੂਰੇ ਪੰਜਾਬ ਨੂੰ ਇਕੱਠਾ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।
- AAP ਦਾ ਵੱਡਾ ਦਾਅਵਾ, 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ - Lok Sabha Elections
- CM ਮਾਨ ਦਿੱਲੀ ਲਈ ਰਵਾਨਾ, ਰਾਹੁਲ ਗਾਂਧੀ ਵੀ ਕਰਨਗੇ ਮਦਦ ! ਮਾਨ ਨੇ ਕਿਹਾ - ਭਾਜਪਾ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ, ਪਰ ਸੋਚ ਨਹੀਂ - Arvind Kejriwal Arrest
- ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫ਼ਲਾ ਰੋਕ ਵਧਾਇਆ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦਾ ਹੌਂਸਲਾ - road safety force