ਲੁਧਿਆਣਾ : ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੋ ਗਿਆ ਹੈ। ਲੁਧਿਆਣਾ ਲੋਕ ਸਭਾ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇੱਥੇ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਉਸ ਸਮੇਂ ਦੌਰਾਨ ਹੋਏ ਵਿਕਾਸ ਤੋਂ ਬਾਅਦ ਪੰਜਾਬ ਵਿੱਚ ਵਿਕਾਸ ਠੱਪ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਹੀ ਆਉਂਦੀਆਂ ਹਨ, ਲੁੱਟਣ ਤੋਂ ਬਾਅਦ ਵਾਪਸ ਚਲੀਆਂ ਜਾਂਦੀਆਂ ਹਨ।
ਲੋਕਾਂ ਵਿੱਚ ਭਾਰੀ ਉਤਾਸ਼ਹ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਰੇਤ ਤੋਂ ਕਰੋੜਾਂ ਦਾ ਫਾਇਦਾ ਹੋਵੇਗਾ, ਪਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਬੇਸ਼ੱਕ ਉਹ 10 ਸਾਲਾਂ ਤੋਂ ਸੱਤਾ ਤੋਂ ਦੂਰ ਹੈ, ਪਰ ਫਿਰ ਵੀ ਉਹ ਹਮੇਸ਼ਾ ਜਨਤਾ ਦੇ ਵਿਚਕਾਰ ਰਹਿੰਦੀ ਹੈ। ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਲਈ ਲੋਕਾਂ ਵਿੱਚ ਭਾਰੀ ਉਤਾਸ਼ਹ ਹੈ। ਇਸ ਵਾਰ ਜੋ ਵੀ ਆਵੇਗਾ ਸਭ ਨੂੰ ਹੈਰਾਨ ਕਰ ਦੇਵੇਗਾ।
ਲੁਧਿਆਣਾ ਨੂੰ ਇਮਾਨਦਾਰ ਅਤੇ ਬੇਦਾਗ ਆਗੂ ਦੀ ਲੋੜ : ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਇੱਕ ਇਮਾਨਦਾਰ ਅਤੇ ਬੇਦਾਗ ਆਗੂ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਿਲਿਆ ਹੈ। ਰਣਜੀਤ ਸਿੰਘ ਢਿੱਲੋਂ ਲੁਧਿਆਣਾ ਦੇ ਜਮਪਾਲ ਅਤੇ ਪੰਜਾਬੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਵਿਕਾਸ ਬਾਰੇ ਸੋਚ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਭਾਜਪਾ ਸਾਡੇ ਮੁੱਖ ਪੰਥਕ ਏਜੰਡਿਆਂ ਉੱਪਰ ਮੋਹਰ ਨਹੀਂ ਲਗਾਉਂਦੀ, ਉਦੋਂ ਤੱਕ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਤਿੰਨੋਂ ਕਾਂਗਰਸੀ ਹਨ, ਭਾਵੇਂ ਉਹ ਦੋ ਮਹੀਨੇ ਪਹਿਲਾਂ ਸ਼ਾਮਲ ਹੋਏ ਸਨ ਜਾਂ ਦੋ ਸਾਲ ਪਹਿਲਾਂ।
- ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹਮਲਾ; ਚੰਨੀ ਦਾ ਵਿਵਾਦਿਤ ਬਿਆਨ, ਫਿਰ ਸੱਪਸ਼ਟੀਕਰਨ ਆਇਆ ਸਾਹਮਣੇ - Statement On Poonch Attack
- ਫਰੀਦਕੋਟ 'ਚ ਕਿਸਾਨਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਅਤੇ ਸਪੀਕਰ ਸੰਧਵਾਂ ਦਾ ਕੀਤਾ ਘਿਰਾਓ - AAP candidate Karamjit Anmol
- ਪੁੱਤ ਦੀ ਜ਼ਿੱਦ ਅੱਗੇ ਹਾਰੇ ਮਾਪਿਆਂ ਨੇ 8 ਮਹੀਨੇ ਪਹਿਲਾਂ ਭੇਜਿਆ ਸੀ ਇੰਗਲੈਂਡ, ਹੁਣ ਆਈ ਮੌਤ ਦੀ ਖਬਰ - Punjab Youth Death NEWs
ਗੋਗੀ ਨੇ ਸਵਾਲਾਂ ਦਾ ਦਿੱਤਾ ਕਰਾਰਾ ਜਵਾਬ : ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਾਡਾ ਉਮੀਦਵਾਰ ਅਸ਼ੋਕ ਪਰਾਸ਼ਰ ਹੈ, ਜੋ ਬਹੁਤ ਹੀ ਇਮਾਨਦਾਰ ਅਤੇ ਮਿਲਣਸਾਰ ਹੈ। ਉਹਨਾਂ ਰੂਰਲ ਡਿਵਲਪਮੈਂਟ ਫੰਡ ਤੇ ਅਕਾਲੀ ਦਲ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਦੋ ਮੈਂਬਰ ਪਾਰਲੀਮੈਂਟ ਰਹੇ ਹਨ, ਜਿਨਾਂ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਸ਼ਾਮਿਲ ਹਨ। ਉਹਨਾਂ ਕਿਹਾ ਕਿ ਉਦੋਂ ਉਹਨਾਂ ਨੇ ਕਿਉਂ ਨਹੀਂ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ, ਕਿਉਂ ਨਹੀਂ ਆਰਡੀਐਫ ਫੰਡ ਕੇਂਦਰ ਤੋਂ ਲਿਆਂਦਾ ਗਿਆ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਵਿਗਾੜੇ ਹੋਏ ਹਨ, ਅਸੀਂ ਉਹਨਾਂ ਨੂੰ ਠੀਕ ਕਰ ਰਹੇ ਹਾਂ।