ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਕਿਹਾ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈਕੇ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਨੂੰ ਲੈਕੇ ਚਰਚਾ ਨਹੀਂ ਕੀਤੀ ਗਈ। ਇਸ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਲੋਕ ਸਸਭਾ ਚੋਣਾਂ ਲਈ ਆਪਣੇ ਸੁਝਾਅ ਦਿੱਤੇ ਹਨ।
ਆਮ ਆਦਮੀ ਪਾਰਟੀ ਦੀ ਹਰ ਯੋਜਨਾ ਵਿੱਚ ਕੁਝ ਨਾ ਕੁਝ ਗਲਤ: ਦੂਜੇ ਪਾਸੇ ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਹੋਣ ਦੇ ਮਾਮਲੇ ਉੱਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਕਜਰੀਵਾਲ ਤਕੜਾ ਹੋਵੇ ਅਤੇ ਜੇਲ੍ਹ ਜਾਵੇ, ਜੇਲ੍ਹ ਤੋਂ ਡਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਕਿਹਾ ਉਸ ਦੇ ਬਿਲਕੁਲ ਉਲਟ ਕੀਤਾ। ਮਜੀਠੀਆ ਨੇ ਕਿਹਾ ਕਿ ਉਹ ਇਮਾਨਦਾਰ ਹਨ ਪਰ ਆਮ ਆਦਮੀ ਪਾਰਟੀ ਦੀ ਹਰ ਯੋਜਨਾ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੁੰਦਾ ਹੈ।
ਪੰਜਾਬ ਸਰਕਾਰ ਦਿੱਲੀ ਦੀਆਂ ਹਦਾਇਤਾਂ ’ਤੇ ਚੱਲ ਰਹੀ: ਜੋ ਸ਼ਰਾਬ ਨੀਤੀ ਦਿੱਲੀ ਵਿੱਚ ਸੀ ਉਹੀ ਪੰਜਾਬ ਵਿੱਚ ਲਾਗੂ ਕਰ ਦਿੱਤੀ ਗਈ ਹੈ। ਜਦੋਂ ਦਿੱਲੀ ਵਿੱਚ ਸ਼ਰਾਬ ਨੀਤੀ ਘੁਟਾਲਾ ਹੈ ਤਾਂ ਪੰਜਾਬ ਵਿੱਚ ਵੀ ਇਹ ਨੀਤੀ ਘੁਟਾਲੀ ਹੀ ਹੋਵੇਗੀ। ਪੰਜਾਬ ਵਿੱਚ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੈ, ਪੰਜਾਬ ਸਰਕਾਰ ਦਿੱਲੀ ਦੀਆਂ ਹਦਾਇਤਾਂ ’ਤੇ ਚੱਲ ਰਹੀ ਹੈ। ਮਜੀਠੀਆ ਨੇ ਕਿਹਾ ਮੈਨੂੰ ਕੇਜਰੀਵਾਲ ਨਾਲ ਹਮਦਰਦੀ ਹੈ ਅਤੇ ਮੈਂ ਉਨ੍ਹਾਂ ਨੂੰ ਮਿਲਣ ਜ਼ਰੂਰ ਜਾਵਾਂਗਾ।
- ਸੀਐੱਮ ਮਾਨ ਨੇ ਕੇਜਰੀਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ, ਰਾਹੁਲ ਗਾਂਧੀ ਵੀ ਕਰ ਸਕਦੇ ਨੇ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ
- ਕੇਜਰੀਵਾਲ ਦੀ ਕੋਰਟ ਵਿੱਚ ਪੇਸ਼ੀ; ED ਨੇ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦਾ ਦੱਸਿਆ ਸਰਗਨਾ, ਦੋਵਾਂ ਧਿਰਾਂ ਦੀ ਬਹਿਸ ਖਤਮ, ਕੁਝ ਸਮੇਂ ਬਾਅਦ ਹੋਵੇਗਾ ਫੈਸਲਾ
- ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਮੁਹਾਲੀ 'ਚ 'ਆਪ' ਆਗੂਆਂ ਦੀ ਪੁਲਿਸ ਨਾਲ ਝੜਪ, ਮੰਤਰੀ ਤੇ ਵਿਧਾਇਕ ਪੁਲਿਸ ਹਿਰਾਸਤ 'ਚ
ਮੰਤਰੀਆਂ ਦੇ ਅਸਤੀਫੇ ਦੀ ਮੰਗ: ਸੰਗਰੂਰ 'ਚ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ 'ਤੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਅਜਿਹੇ ਮਾਮਲਿਆਂ 'ਚ ਮੰਤਰੀਆਂ ਦੇ ਅਸਤੀਫੇ ਦੀ ਮੰਗ ਕਰਦੇ ਸਨ ਪਰ ਹੁਣ ਉਹ ਆਪਣੀ ਸਰਕਾਰ ਤੋਂ ਅਸਤੀਫਾ ਕਿਉਂ ਨਹੀਂ ਦੇ ਰਹੇ।