ਹੈਦਰਾਬਾਦ ਡੈਸਕ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਭਾਂ ਭਾਰ ਨਜ਼ਰ ਆ ਰਹੀਆ ਹਨ। ਇੱਕ ਤੋਂ ਬਾਅਦ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਐਲਾਨ: ਲੱਖਾ ਸਿਧਾਣਾ ਦੇ ਨਾਮ ਦਾ ਐਲਾਨ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਕੀਤਾ ਗਿਆ। ਚੇਤੇ ਰਹੇ ਕਿ ਲੱਖਾ ਸਿਧਾਣਾ ਨੇ ਹਲਕਾ ਮੌੜ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੁਣ ਤੱਕ ਕੁਲ 11 ਉਮੀਦਵਾਰ ਐਲਾਨ ਗਏ ਹਨ।
- ਰਾਮਗੜੀਆਂ ਤੇ ਸੁਨਿਆਰ ਭਾਈਚਾਰੇ ਨੇ ਕੈਬਨਿਟ ਮੰਤਰੀ ਦੇ ਖਿਲਾਫ਼ ਕੀਤਾ ਮਾਨਸਾ ਵਿਖੇ ਵਿਰੋਧ ਪ੍ਰਦਰਸ਼ਨ - Protests against cabinet ministers
- ਅਕਾਲੀ ਦਲ ਨੂੰ ਝਟਕਾ: ਸਾਬਕਾ ਵਿਧਾਇਕ ਪਵਨ ਟੀਨੂੰ ਆਪਣੇ ਸਮਰਥਕਾਂ ਸਮੇਤ 'ਆਪ' 'ਚ ਹੋਏ ਸ਼ਾਮਲ - Ex MLA Pawan Tinu Join AAP
- ਲੋਕ ਸਭਾ ਚੋਣਾਂ ਦੀ ਟਿਕਟ ਮਿਲਣ 'ਤੇ ਅਨਿਲ ਜੋਸ਼ੀ ਨੇ ਪ੍ਰਗਟਾਈ ਖੁਸ਼ੀ ਤਾਂ ਵਰਕਰਾਂ ਨੇ ਪਾਏ ਭੰਗੜੇ - LOK SABHA ELECTIONS
ਪੰਜਾਬ ਦੇ ਮੌਜੂਦਾ ਹਾਲਾਤ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੱਖਾ ਸਿਧਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਪੰਜਾਬੀ ਸਿੱਖ ਕੌਮ ਨੂੰ ਬਚਾਉਣ ਦੇ ਲਈ ਸਾਡੇ ਵੱਲੋਂ ਹੋਰਾਂ ਥਾਵਾਂ ਉੱਤੇ ਵੀ ਉਮੀਦਵਾਰ ਉਤਾਰੇ ਜਾਣਗੇ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਰਥਨ: ਦੂਜੇ ਪਾਸੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਰਥਨ ਮਿਲਿਆ ਹੈ ਅਤੇ ਮੈਂ ਖੁਦ ਆਜ਼ਾਦ ਚੋਣ ਲੜਾਂਗਾ ਕਿਉਂਕਿ ਜਦੋਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਚੋਣ ਲੜੀ ਸੀ ਤਾਂ ਉਸ ਸਮੇਂ ਤੋਂ ਅਸੀਂ ਇਕੱਠੇ ਹਾਂ ਅਤੇ ਇਨ੍ਹਾਂ ਦੇ ਹੱਕ ਦੇ ਵਿੱਚ ਅਸੀਂ ਪ੍ਰਚਾਰ ਕੀਤਾ ਸੀ।