ਫਿਰੋਜ਼ਪੁਰ: ਲੋਕ ਸਭਾ ਚੋਣਾਂ ਨੂੰ ਲੈਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਹਨ। ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜਿਸ ਤੋਂ ਬਾਅਦ ਉਹ ਫਿਰੋਜ਼ਪੁਰ ਪਹੁੰਚੇ ਜਿਥੇ ਉਨ੍ਹਾਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਹਲਕੇ ਦੇ ਕੰਮ ਪਹਿਲ ਦੇ ਅਧਾਰ ਉੱਤੇ ਕਰਾਉਣ ਦੀ ਗੱਲ ਆਖੀ।
ਵਿਰੋਧੀਆਂ ਨੂੰ ਦਿੱਤਾ ਜਵਾਬ: ਇਸ ਦੌਰਾਨ ਜਦੋਂ ਸ਼ੇਰ ਸਿੰਘ ਘੁਬਾਇਆ ਨੂੰ ਅਜਾਦ ਉਮੀਦਵਾਰ ਵੱਲੋਂ ਕਹੇ ਗਏ ਸਵਾਲ ਕਿ ਸ਼ੇਰ ਸਿੰਘ ਘੁਬਾਇਆ ਤਾਂ ਚੱਲਿਆ ਹੋਇਆ ਕਾਰਤੂਸ ਹੈ। ਇਸ ਦਾ ਜਵਾਬ ਦਿੰਦਿਆ ਘੁਬਾਇਆ ਨੇ ਕਿਹਾ ਸਮਾਂ ਆਉਣ ਉੱਤੇ ਇਹ ਲੋਕ ਦੱਸਣਗੇ ਕਿ ਕੌਣ ਚੱਲਿਆਂ ਹੋਇਆ ਕਾਰਤੂਸ ਹੈ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਹਲਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਝੀ ਸਿਆਸਤ ਕਰਨ ਨਹੀਂ ਆਏ ਸਗੋਂ ਹਲਕੇ ਦੇ ਰੁਕੇ ਵਿਕਾਸ ਨੂੰ ਅੱਗੇ ਪਹੁੰਚਾਉਣ ਅਤੇ ਭਾਜਪਾ ਦੇ ਪੰਜੇ ਤੋਂ ਲੋਕਾਂ ਨੂੰ ਬਚਾਉਣ ਲਈ ਆਏ ਹਨ।
ਕਾਂਗਰਸ ਨੇ ਖੇਡਿਆ ਦਾਅ: ਦੱਸ ਦਈਏ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਬਣਾਇਆ ਹੈ। ਫਿਰੋਜ਼ਪੁਰ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਗੜ੍ਹ ਹੈ ਪਰ ਇਸ ਵਾਰ ਉਨ੍ਹਾਂ ਨੇ ਆਪ ਚੋਣ ਲੜਨ ਦੀ ਬਜਾਏ ਆਪਣੇ ਕਰੀਬੀ ਸਾਥੀ ਨਰਦੇਵ ਸਿੰਘ ਬੌਬੀ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਸੀ। ਦੂਜੇ ਪਾਸੇ ਸ਼ੇਰ ਸਿੰਘ ਘੁਬਾਇਆ ਦੀ ਗੱਲ ਕਰੀਏ ਤਾਂ ਉਹ ਪੁਰਾਣੇ ਅਕਾਲੀ ਹਨ। 2021 ਤੋਂ ਬਾਅਦ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਹੁਣ ਕਾਂਗਰਸ ਨੇ ਉਨ੍ਹਾਂ ਨੂੰ ਹੀ ਲੋਕ ਸਭਾ ਟਿਕਟ ਦਿੱਤੀ ਹੈ।
- ਸਿੱਖਾਂ ਨੂੰ 5 ਬੱਚੇ ਪੈਦਾ ਕਰਨ ਦੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂਮਾਂ ਦੀ ਹਿਮਾਇਤ - Baba Harnam Singh Dhuma statment
- ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਅੰਦਰ ਸਥਿਤ ਮਕਾਨ 'ਚ ਹੋਇਆ ਜ਼ਬਰਦਸਤ ਧਮਾਕਾ, ਗੈਸ ਗੀਜ਼ਰ ਫਟਣ ਕਾਰਨ ਵਾਪਰੀ ਦੁਰਘਟਨਾ - huge explosion in Amritsar
- ਰਵਨੀਤ ਬਿੱਟੂ 'ਤੇ ਬਰਸੇ ਰਾਜਾ ਵੜਿੰਗ, ਕਿਹਾ ਹੁਣ ਭਾਜਪਾ ਵਾਲੇ ਬਿੱਟੂ ਦੀ ਉਮੀਦਵਾਰੀ ਨੂੰ ਲੈਕੇ ਪਰੇਸ਼ਾਨ, ਬਦਲਣ ਦੀ ਸੋਚ ਰਹੇ ਟਿਕਟ - Lok Sabha Elections 2024
ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਘੁਬਾਇਆ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਇਸ ਤੋਂ ਬਾਅਦ ਫਿਰੋਜ਼ਪੁਰ ਦੀ ਸਿਆਸਤ ਗਰਮਾ ਗਈ ਹੈ। ਇਸ ਤੋਂ ਇਲਾਵਾ ਹੁਣ ਸਭ ਦੀ ਨਜ਼ਰ ਭਾਜਪਾ ਦੇ ਉਮੀਦਵਾਰ ਉੱਤੇ ਬਣੀ ਰਹੇਗੀ। ਇਹ ਵੀ ਦੇਖਣ ਯੋਗ ਹੋਵੇਗਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਨਵਾਜ਼ ਕੇ ਸੰਸਦ ਵਿੱਚ ਭੇਜਦੇ ਹਨ।