ਅੰਮ੍ਰਿਤਸਰ : ਗਰਮੀਆਂ ਦੀਆਂ ਛੁੱਟੀਆਂ ਹੁੰਦੇ ਹੀ ਦੂਰ ਦੁਰਾਡੇ ਤੋਂ ਅੰਮ੍ਰਿਤਸਰ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ 'ਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਅਤੇ ਛੁੱਟੀਆਂ ਦੇ ਵਿੱਚ ਇਹ ਗਿਣਤੀ ਬਹੁਤ ਵਧ ਜਾਂਦੀ ਹੈ। ਉਥੇ ਹੀ ਸਾਈਬਰ ਲੁੱਟ ਕਰਨ ਵਾਲੇ ਵੀ ਐਕਟਿਵ ਹੋ ਜਾਂਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਸੀ ਗੁਰੂ ਨਗਰੀ ਦੀਆਂ ਸਰਾਵਾਂ ਵਿੱਚ ਬੁਕਿੰਗ ਕਰਵਾਉਣ ਵਾਲੇ ਲੋਕਾਂ ਨਾਲ। ਦਰਅਸਲ ਗੁਰੂ ਘਰ ਆਉਣ ਤੋਂ ਪਹਿਲਾਂ ਸੰਗਤਾਂ ਰਹਿਣ ਦਾ ਇੰਤਜ਼ਾਮ ਕਰਨ ਲਈ ਸਰਾਵਾਂ ਵਿੱਚ ਬੁਕਿੰਗ ਕਰਵਾ ਕੇ ਪੈਸੇ ਦੇ ਦਿੰਦੇ ਹਨ ਪਰ ਜਦੋਂ ਲੋਕ ਉਸ ਜਗ੍ਹਾ ਪਹੁੰਚਦੇ ਹਨ ਤਾਂ ਪਤਾ ਲਗਦਾ ਹੈ ਕਿ ਕੋਈ ਬੁਕਿੰਗ ਹੋਈ ਹੀ ਨਹੀਂ।
ਆਨਲਾਈਨ ਪੇਮੈਂਟ ਦੌਰਾਨ ਹੋਈ ਠੱਗੀ : ਇਸ ਦੀ ਜਾਣਕਾਰੀ ਮਿਲਦੇ ਹੀ ਸਰਾਵਾਂ ਦੇ ਮੈਨੇਜਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਨੂੰ ਲੈਕੇ ਉਹਨਾਂ ਮੈਮੋਰੰਡਮ ਵੀ ਪੁਲਿਸ ਨੂੰ ਸੌਂਪਿਆ ਹੈ। ਮੈਨੇਜਰ ਦਾ ਕਹਿਣਾ ਹੈ ਕਿ ਲੋਕ ਆਨਲਾਈਨ ਪੇਮੈਂਟ ਕਰਦੇ ਹਨ ਕਿ ਜਦੋਂ ਉਹ ਮੌਕੇ 'ਤੇ ਪਹੁੰਚ ਜਾਣ ਤਾਂ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਇਥੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਠੱਗੀ ਹੋਈ ਹੈ ਕਮਰਾ ਕੋਈ ਬੁੱਕ ਨਹੀਂ ਹੋਇਆ ਤਾਂ ਉਹ ਆਹਤ ਹੁੰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਦੂਰ ਦੁਰਾਡੇ ਤੋਂ ਲੋਕ ਆਉਂਦੇ ਹਨ ਜੇਕਰ ਉਹ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਹੁੰਦੇ ਰਹੇ ਤਾਂ ਸ਼ਹਿਰ ਦੀ ਅਤੇ ਸੰਸਥਾਵਾਂ ਦੀ ਛਵੀ ਨੂੰ ਢਾਅ ਲੱਗ ਸਕਦੀ ਹੈ।
- ਕੇਰਲ ਦੀ ਵਾਇਨਾਡ ਸੀਟ ਛੱਡ ਸਕਦੇ ਹਨ ਰਾਹੁਲ ਗਾਂਧੀ, ਪ੍ਰਿਯੰਕਾ ਕਰ ਸਕਦੀ ਹੈ ਐਂਟਰ੍ਰੀ - Rahul Gandhi From Wayanad
- 'ਆਪ' ਦਾ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਘਟਿਆ ਵੋਟ ਪ੍ਰਤੀਸ਼ਤ, ਸੀਐੱਮ ਮਾਨ ਲੱਭਣਗੇ ਵਜ੍ਹਾਂ ... ! - AAP vote percentage decreased
- ਸਾਕਾ ਨੀਲਾ ਤਾਰਾ ਮੌਕੇ ਮਨਾਇਆ ਜਾ ਰਿਹਾ ਘੱਲੂਘਾਰਾ'; ਪੁਲਿਸ ਵਲੋਂ ਸੁਰੱਖਿਆ ਦੇ ਖ਼ਾਸ ਪ੍ਰਬੰਧ, ਸਰਬਜੀਤ ਖਾਲਸਾ ਤੇ ਪਰਮਜੀਤ ਖਾਲੜਾ ਵੀ ਪਹੁੰਚੇ - Operation Blue Star
ਪੁਲਿਸ ਕਰ ਰਹੀ ਪੜਤਾਲ : ਉਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ ਜੋ ਕਿ ਆਲ ਐਂਡ ਆਰਡਰ ਦੇ ਡੀਸੀਪੀ ਹਨ, ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਠੱਗੀ ਦੇ ਕਈ ਮਾਮਲੇ ਸ੍ਹਾਮਣੇ ਆਏ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਮਾਮਲਾ ਦਰਜ ਕਰਵਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀਆਂ ਸਰਾਵਾਂ ਬੁੱਕ ਕਰਾਉਂਦਾ ਹੈ ਤਾਂ ਉਸਨੂੰ ਪੂਰੀ ਤਰਹਾਂ ਨਾਲ ਧਿਆਨ ਨਾਲ ਰੱਖ ਕੇ ਹੀ ਸਰਾਵਾਂ ਬੁੱਕ ਕਰਵਾਈਆਂ ਜਾਣ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਭੇਜਾਂਗੇ।