ਮੋਗਾ : ਪੰਜਾਬ ਰੋਇੰਗ ਐਸੋਸੀਏਸ਼ਨ ਵੱਲੋਂ ਇੱਥੇ ਕਰਵਾਈ ਗਈ ਦੋ ਰੋਜ਼ਾ ਕੌਮੀ ਰੋਇੰਗ ਇਨਡੋਰ ਚੈਂਪੀਅਨਸ਼ਿਪ ’ਚ ਕਰਵਾਈ ਗਈ ਜਿਸ ਵਿੱਚ ਉੜੀਸਾ ਦੇ ਖਿਡਾਰੀਆਂ ਦੀ ਝੰਡੀ ਰਹੀ। ਇਸ ਵਿੱਚ ਕੇਰਲਾ ਦੂਜੇ ਤੇ ਨੇਵੀ ਸਪੋਰਟਸ ਕੰਟਰੋਲ ਬੋਰਡ ਤੀਜੇ ਸਥਾਨ ’ਤੇ ਰਹੇ। ਚੈਂਪੀਅਨਸ਼ਿਪ ’ਚ ਉੜੀਸਾ ਦੇ ਖਿਡਾਰੀਆਂ ਨੇ ਸੋਨੇ ਦੇ 8, ਚਾਂਦੀ ਦੇ 4 ਤੇ ਕਾਂਸੇ ਦੇ ਇਕ ਤਗ਼ਮੇ ਕੁੱਲ 13 ਤਗ਼ਮੇ ਜਿੱਤੇ। ਇਹਨਾਂ ਕੌਮੀ ਮੁਕਾਬਲਿਆਂ ਵਿਚ ਦੇਸ਼ ਦੇ 24 ਰਾਜਾਂ ਵਿਚੋਂ 432 ਪ੍ਰਤੀਯੋਗੀਆਂ ਨੇ ਭਾਗ ਲਿਆ। ਤਿੰਨ ਰੋਜ਼ਾ ਚੈਪਿਅਨਸ਼ਿੱਪ ਤਹਿਤ ਕੁੱਲ 20 ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ ਜਿਹਨਾਂ 'ਚ ਸੀਨੀਅਰ, ਜੂਨੀਅਰ , ਸਬ ਜੂਨੀਅਰ ਅਤੇ ਮਿਕਸ ਮੁਕਾਬਲਿਆਂ ਵਿਚ ਸਿੰਗਲ ਅਤੇ ਪੇਅਰ ਮੁਕਾਬਲੇ ਕਰਵਾਏ ਗਏ।
ਨੌਜਵਾਨਾਂ ਨੇ ਕੀਤੇ ਰਿਕਾਰਡ ਕਾਇਮ : ਚੈਪਿਅਨਸ਼ਿੱਪ ਵਿਚ ਕਰਨਲ ਪ੍ਰਵੀਨ ਕੁਮਾਰ ਓਬਰਾਏ ਅਰਜੁਨ ਐਵਾਰਡੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਦਾ ਸਵਾਗਤ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਸਾਗਰ ਸਿੰਘ ਨੱਕਈ, ਜਨਰਲ ਸਕੱਤਰ ਜਸਵੀਰ ਸਿੰਘ ਅਤੇ ਕੋਚ ਗੁਰਮੇਲ ਸਿੰਘ ਇੰਡਆ ਆਦਿ ਨੇ ਕੀਤਾ। ਪੰਜਾਬ ਰੋਇੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਸਾਗਰ ਸਿੰਘ ਨੱਕਈ, ਜਨਰਲ ਸਕੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਨੇਵੀ ਦੇ ਸਤਨਾਮ ਸਿੰਘ ਅਤੇ ਪਰਮਿੰਦਰ ਸਿੰਘ ਨੇ ਕੌਮੀਂ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਸਿਰਜਿਆ ਹੈ। ਉਹਨਾਂ ਦੱਸਆ ਕਿ ਇਹ ਦੋਨੋਂ ਖਿਡਾਰੀ ਚੀਨ ਵਿਖੇ ਹੋਏ ਏਸ਼ੀਆਡ 2023 ਦੌਰਾਨ ਕਾਂਸੀ ਪਦਕ ਹਾਸਲ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਨੇਵੀ ਦੇ ਵੀ ਮਨਜਿੰਦਰ ਸਿੰਘ ਨੇ ਲਾਈਟ ਵੇਟ ਸਿੰਗਲ ਮੁਕਾਬਲੇ ਵਿਚ 6.25 ਮਿੰਟ ਦਾ ਨਵਾਂ ਕੌਮੀ ਰਿਕਾਰਡ ਸਿਰਜਿਆ ਹੈ।
ਮਲੇਸ਼ੀਆ ਵਿਖੇ ਏਸ਼ੀਅਨ ਰੋਇੰਗ ਕੰਪੀਟੀਸ਼ਨ: ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਜੇਤੂ ਰਹੇ ਪ੍ਰਤੀਯੋਗੀ ਮਲੇਸ਼ੀਆ ਵਿਖੇ ਹੋਣ ਵਾਲੇ ਏਸ਼ੀਅਨ ਰੋਇੰਗ ਕੰਪੀਟੀਸ਼ਨ ਵਿਚ, ਭਾਰਤ ਵੱਲੋਂ ਹਿੱਸਾ ਲੈਣਗੇ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਇਨਾਮ ਵੰਡਣ ਦੀਆਂ ਰਸਮਾਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਬੇਅੰਤ ਸਿੰਘ ਸਿੱਧੂ, ਨਿਬੂਦੀਨ ਅਹਿਮਦ, ਇੰਸਮੈਲ ਬੈਗ, ਰੋਇੰਗ ਫੇਡਰੇਸ਼ਨ ਆਫ ਇੰਡੀਆ ਵੱਲੋਂ ਸਪੀਕਰ ਸਿੰਘ ਯੂਐੱਲਓ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਬਾਬਾ ਬਲਜੀਤ ਸਿੰਘ, ਕੋਚ ਗੁਰਮੇਲ ਸਿੰਘ ਇੰਡੀਆ ਅਤੇ ਨੇਵੀ ਕੋਚ ਅਭਿਨਵ ਭਟਨਾਗਰ, ਮੇਅਰ ਬਲਜੀਤ ਸਿੰਘ ਚਾਨੀ ਅਤੇ ਜਗਦੀਸ਼ ਸ਼ਰਮਾ ਨੇ ਨਿਭਾਈਆਂ। ਇਸ ਚੈਂਪੀਅਨਸ਼ਿਪ ਵਿਚ ਡਾ.ਮਾਲਤੀ ਥਾਪਰ, ਪਰਮਪਾਲ ਸਿੰਘ ਤਖਤੂਪੁਰਾ,ਦੀਪਇੰਦਰ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
- ਲਾਡੋਵਾਲ ਟੋਲ ਪਲਾਜ਼ਾ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ, ਕੀਤਾ ਇਹ ਵੱਡਾ ਖੁਲਾਸਾ - Farmers demanded CBI investigation
- ਪੰਜਾਬ ਆਵੇਗੀ 16ਵੇਂ ਵਿੱਤ ਕਮਿਸ਼ਨ ਦੀ ਟੀਮ, ਸੀਐੱਮ ਮਾਨ ਨੇ ਰਣਨੀਤੀ ਉਲੀਕਣ ਲਈ ਸੱਦੀ ਅਹਿਮ ਮੀਟਿੰਗ - 16TH FINANCE COMMISSION
- ਸਟੇਟ ਲਈ ਗੋਲਡ ਮੈਡਲ ਲਿਆਉਣ ਵਾਲੀ ਖਿਡਾਰਨ ਦੇ ਖੇਤਾਂ 'ਚ ਰੁਲ ਰਹੇ ਸੁਪਨੇ, ਸਰਕਾਰ ਨੇ ਜਿੱਤੀ ਹੋਈ ਇਨਾਮੀ ਰਾਸ਼ੀ ਵੀ ਨਹੀਂ ਦਿੱਤੀ - Lack Of Money To Sports Girl
ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਵੱਲੋਂ ਮੋਗਾ ਵਿਖੇ ਚੈਂਪੀਅਨਸ਼ਿਪ ਕਰਵਾਉਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਮੋਗਾ ਦੇ ਨੌਜਵਾਨ ਇਸ ਖੇਡ ਖਾਸਕਰ ਆਰਮੀ ਅਤੇ ਨੇਵੀ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਹੋਣਗੇ।