ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ 'ਤੇ ਚੱਲ ਰਿਹਾ ਹੈ। ਜਿਸ ਦੀ ਵਜਾ ਹੈ ਜ਼ਿਲ੍ਹੇ ਦੇ ਵੱਖੋ-ਵੱਖ ਥਾਵਾਂ ਵਿਖੇ ਸ਼ੱਕੀ ਲੋਕਾਂ ਦਾ ਵੇਖੇ ਜਾਣਾ, ਕਿਉਂਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਸਰਹਦੀ ਇਲਾਕੇ ਬਮਿਆਲ ਵਿਖੇ ਦੋ ਸ਼ੱਕੀ ਅਨਸਰ ਵੇਖੇ ਗਏ ਸੀ। ਜਿਨਾਂ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ। ਉਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਬੇੜੀਆਂ ਵਿਖੇ ਦੋ ਸ਼ੱਕੀ ਵੇਖੇ ਗਏ ਸੀ। ਇਸ ਵਾਰ ਜਿਸ ਔਰਤ ਤੋਂ ਉਸ ਨੇ ਪੀਣ ਲਈ ਪਾਣੀ ਮੰਗਿਆ ਸੀ, ਉਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਦੇਰ ਰਾਤ ਵੇਖੇ 7 ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਦਾ ਸਕੈਚ ਜਾਰੀ ਕੀਤਾ ਹੈ।
ਪਹਿਲਾਂ ਵੀ ਦੇਖੇ ਜਾ ਚੁੱਕੇ ਸ਼ੱਕੀ: ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਚੱਕ ਮਾਧੋ ਸਿੰਘ ਪਿੰਡ 'ਚ ਚਾਰ ਸ਼ੱਕੀ ਫੌਜ ਦੀ ਵਰਦੀ ਵਿੱਚ ਵੇਖੇ ਗਏ ਸੀ, ਜਿੰਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਚਸ਼ਮਦੀਦਾ ਵੱਲੋਂ ਕਹੀ ਗਈ ਸੀ। ਉਥੇ ਹੀ ਹੁਣ ਬੀਤੀ ਰਾਤ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ ਧਾਰ ਦੇ ਪਿੰਡ ਫੰਗਤੋਲੀ ਵਿਖੇ ਸੱਤ ਸ਼ੱਕੀ ਅਨਸਰਾਂ ਦੇ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।
ਮਹਿਲਾ ਤੋਂ ਸ਼ੱਕੀਆਂ ਨੇ ਮੰਗਿਆ ਪਾਣੀ: ਇਸ ਸਬੰਧੀ ਜਦ ਪ੍ਰਤੱਖਦਰਸ਼ੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਕੋਲੋਂ ਪਾਣੀ ਮੰਗਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਹ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਨਜ਼ਰ ਆ ਰਹੀ ਹੈ।
ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ: ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਸੱਤ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੇ ਚੱਲਦੇ ਸਾਡੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੱਛੇ ਜੰਗਲ ਦਾ ਇਲਾਕਾ ਹੈ ਅਤੇ ਉੱਥੇ ਲੇਬਰ ਵੀ ਕੰਮ ਕਰਦੀ ਹੈ, ਪਰ ਅਸੀਂ ਸਾਰੇ ਐਂਗਲਾਂ ਨੂੰ ਵੇਖਦੇ ਹੋਏ ਕੰਮ ਕਰ ਰਹੇ ਹਾਂ। ਕਿਸੇ ਵੀ ਤਰਾਂ ਦੀ ਕੁਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਾਂ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
- ਪੰਜਾਬੀਆਂ ਨੂੰ ਕਰੋੜਾਂ 'ਚ ਪਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ AAP ਵੱਲੋਂ ਸੂਬੇ ਵਿੱਚ ਕੀਤੀਆਂ ਵਿਕਾਸ ਰੈਲੀਆਂ - AAP Rallies Expenditure In Election
- ਅਨਪੜ੍ਹ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹਿਤ ਨਾਲ ਜੋੜ ਰਿਹਾ ਹੈ ਇਹ ਨੌਜਵਾਨ - Barnala News
- ਖੰਨਾ 'ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ 'ਤੇ ਆਏ ਸਫਾਈ ਸੇਵਕ ਤੇ ਸੀਵਰਮੈਨ, ਨੈਸ਼ਨਲ ਹਾਈਵੇ ਬੰਦ ਕਰਨ ਦੀ ਚਿਤਾਵਨੀ - PROTEST IN KHANNA