ETV Bharat / state

ਤੀਆਂ ਮੌਕੇ ਪੰਜਾਬੀ ਸੱਭਿਆਚਾਰ ਦੇ ਰੰਗ 'ਚ ਰੰਗੀਆਂ ਮੁਟਿਆਰਾਂ, ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਵੀ ਲਾਈ 'ਉੱਚੀ ਹੇਕ ...' - Punjab Teeyan Celebrations - PUNJAB TEEYAN CELEBRATIONS

Sawan Teeyan Celebrations : ਜਿੱਥੇ ਅੱਜਕੱਲ੍ਹ ਤੀਆਂ ਦਾ ਤਿਉਹਾਰ ਹੋਟਲਾਂ ਵਿੱਚ ਮਨਾਏ ਜਾਣ ਤੱਕ ਸੀਮਿਤ ਹੋ ਗਿਆ ਹੈ, ਉੱਥੇ ਹੀ ਬਠਿੰਡਾ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਜੇਕਰ ਕੋਈ ਚਾਹੇ ਤਾਂ, ਅੱਜ ਵੀ ਪੰਜਾਬੀ ਸੱਭਿਆਚਾਰ ਵਿੱਚ ਨੌਜਵਾਨ ਆਪਣੇ ਆਪ ਨੂੰ ਢਾਹਲਣ ਲਈ ਤਿਆਰ ਹੈ। ਦੇਖੋ ਤੀਆਂ ਦੇ ਤਿਉਹਾਰ ਦੀਆਂ ਇਹ ਤਸਵੀਰਾਂ, ਪੜ੍ਹੋ ਪੂਰੀ ਖ਼ਬਰ।

Sawan Teeyan Celebrations
ਤੀਆਂ ਮੌਕੇ ਪੰਜਾਬੀ ਸੱਭਿਆਚਾਰ ਦੇ ਰੰਗ 'ਚ ਰੰਗੀਆਂ ਮੁਟਿਆਰਾਂ (Etv Bharat (ਪੱਤਰਕਾਰ, ਬਠਿੰਡਾ))
author img

By ETV Bharat Punjabi Team

Published : Aug 5, 2024, 2:28 PM IST

Updated : Aug 5, 2024, 3:28 PM IST

ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਲਾਈ 'ਉੱਚੀ ਹੇਕ (Etv Bharat (ਪੱਤਰਕਾਰ, ਬਠਿੰਡਾ))

ਬਠਿੰਡਾ: ਪੰਜਾਬੀ ਸੱਭਿਆਚਾਰ ਦਾ ਹਿੱਸਾ ਤੀਆਂ ਸਾਉਣ ਦੇ ਮਹੀਨੇ ਵਿੱਚ ਕੁੜੀਆਂ ਪੇਕੇ ਆ ਕੇ ਮਨਾਉਂਦੀਆਂ ਹਨ। ਤੀਆਂ ਦਾ ਤਿਉਹਾਰ ਅਲੋਪ ਹੁੰਦੇ ਜਾ ਰਹੇ। ਇਸ ਸੱਭਿਆਚਾਰ ਨੂੰ ਬਚਾਉਣ ਲਈ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦਾ ਵੱਡਾ ਉਪਰਾਲਾ ਵੇਖਣ ਨੂੰ ਮਿਲਿਆ ਹੈ। ਵੱਡੀ ਗਿਣਤੀ ਵਿੱਚ ਪੇਕੇ ਆਈਆਂ ਕੁੜੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ ਅਤੇ ਅਤੇ ਸੰਧਾਰਾ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੀ ਦੀ ਗਲੋਰੀ ਬਾਵਾ ਖਾਸ ਤੌਰ ਉੱਤੇ ਪੁੱਜੀ ਅਤੇ ਜਿੱਥੇ ਉਨ੍ਹਾਂ ਨੇ ਉੱਚੀ ਹੇਕ ਨਾਲ ਗੀਤ ਸੁਣਾਇਆ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਹਰ ਪਹਿਲ ਦੀ ਸ਼ਲਾਘਾ ਵੀ ਕੀਤੀ ਅਤੇ ਅਪੀਲ ਵੀ ਕੀਤੀ ਕਿ ਅੱਜ ਦੇ ਦੌਰ ਵਿੱਚ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਤੀਆਂ ਮਨਾਉਣਾ ਤੇ ਸੰਧਾਰਾ ਦੇਣ ਦੀ ਰੀਤਿ: ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਮ ਨਾਲ ਮਨਾਇਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦੇ ਤਿਉਹਾਰ ਦੀ ਇਕ ਵੱਖਰੀ ਮਹੱਤਤਾ ਹੈ। ਤੀਆਂ ਦੇ ਤਿਉਹਾਰ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਵਿੱਚ ਵੱਖਰਾ ਵੱਖਰੇ ਵਿਚਾਰ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ। ਇਸ ਵਿਰਸੇ ਨੂੰ ਅਲੋਪ ਹੁੰਦਾ ਵੇਖ ਤੀਆਂ ਦੇ ਤਿਉਹਾਰਾਂ ਨੂੰ ਮੁੜ ਸੁਰਜੀਤ ਕਰਨ ਲਈ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਅਤੇ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਹਾਰ ਪੇਕੇ ਆਈਆਂ ਕੁੜੀਆਂ ਵੱਲੋਂ ਆਪਣੀਆਂ ਸਹੇਲੀਆਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਰਲ ਕੇ ਮਨਾਇਆ ਜਾਂਦਾ ਹੈ।

ਇਸ ਮੌਕੇ ਇੱਕ ਸਾਂਝੀ ਥਾਂ ਉੱਪਰ ਕੁੜੀਆਂ ਵੱਲੋਂ ਇਕੱਠੇ ਹੋ ਕੇ ਗਿੱਧਾ ਭੰਗੜਾ ਅਤੇ ਪੀਂਘਾਂ ਝੂਟੀਆ ਜਾਂਦੀਆਂ ਹਨ। ਇਕੱਠੀਆਂ ਹੋਈਆਂ ਕੁੜੀਆਂ ਵੱਲੋਂ ਤੀਆਂ ਵਿੱਚ ਬੋਲੀਆਂ ਅਤੇ ਗੀਤ ਗਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਭੈਣਾਂ ਨੂੰ ਭਰਾਵਾਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ, ਜੋ ਕਿ ਭੈਣ ਭਰਾ ਦੇ ਪਿਆਰ ਦਾ ਇੱਕ ਪ੍ਰਤੀਕ ਹੈ।

ਪੰਜਾਬੀ ਸੱਭਿਆਚਾਰ ਨੂੰ ਸੰਜਾਉਣ ਦੀ ਪਹਿਲ: ਅਲੋਪ ਹੋ ਰਹੇ ਤੀਆਂ ਦੇ ਤਿਉਹਾਰ ਨੂੰ ਮੁੜ ਸੁਰਜੀਤ ਕਰਨ ਲਈ ਬਠਿੰਡਾ ਦੀ ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਇਹ ਤਿਉਹਾਰ ਪਿਛਲੇ ਦੋ ਦਹਾਕਿਆਂ ਤੋਂ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਲੜਕੀਆਂ ਦੇ ਕੋਈ ਭਰਾ ਨਹੀਂ, ਇਸ ਵਿੱਚ ਉਨ੍ਹਾਂ ਵਲੋਂ ਲੜਕੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ। ਇਸ ਸਮੇਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਤੀਆਂ ਦੇ ਤਿਉਹਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਈ ਸਾਲਾਂ ਤੋਂ ਵਿਛੜੀਆਂ ਕੁੜੀਆਂ ਇੱਕ ਦੂਜੇ ਨੂੰ ਇਸ ਤਿਉਹਾਰ ਮੌਕੇ ਮਿਲਦੀਆਂ ਹਨ ਅਤੇ ਆਪਣੀ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੀਆਂ ਹਨ।

ਬਠਿੰਡਾ ਵਿਖੇ ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਬੀਨੂ ਗੋਇਲ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੇ ਇਸ ਪਹੁੰਚ ਕੇ ਗਿੱਦਾ ਬੋਲੀਆਂ ਅਤੇ ਹੋਰ ਪੰਜਾਬ ਦੇ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ।

Last Updated : Aug 5, 2024, 3:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.