ETV Bharat / state

ਵਿਜ਼ੀਟਰ ਵੀਜ਼ੇ ਉੱਤੇ ਭੈਣ ਨੂੰ ਮਿਲਣ ਗਿਆ ਨੌਜਵਾਨ ਨਿਊਜ਼ੀਲੈਂਡ ਵਿੱਚ ਬਣਿਆ ਪੁਲਿਸ ਅਫ਼ਸਰ - Police Officer In New Zealand

Punjabi Police Officer In New Zealand: ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦਾ ਨੌਜਵਾਨ ਨਿਊਜ਼ੀਲੈਂਡ ਵਿੱਚ ਪੁਲਿਸ ਵਿਭਾਗ ਵਿੱਚ ਕਰੇਕਸ਼ਨ ਅਫ਼ਸਰ ਬਣਿਆ, ਜੋ ਕਦੇ ਆਪਣੀ ਭੈਣ ਨੂੰ ਮਿਲਣ ਲਈ ਵਿਜ਼ਿਟਰ ਵੀਜ਼ੇ 'ਤੇ ਉੱਥੇ ਗਿਆ ਸੀ। ਪੜ੍ਹੋ ਪੂਰੀ ਖ਼ਬਰ।

Punjabi Police Officer In New Zealand
Punjabi Police Officer In New Zealand
author img

By ETV Bharat Punjabi Team

Published : May 1, 2024, 2:00 PM IST

ਵਿਜ਼ੀਟਰ ਵੀਜ਼ੇ ਉੱਤੇ ਭੈਣ ਨੂੰ ਮਿਲਣ ਗਿਆ ਨੌਜਵਾਨ ਨਿਊਜ਼ੀਲੈਂਡ ਵਿੱਚ ਬਣਿਆ ਪੁਲਿਸ ਅਫ਼ਸਰ

ਗੜ੍ਹਸ਼ੰਕਰ/ਹੁਸ਼ਿਆਰਪੁਰ: ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਤੇ ਜਾ ਕੇ ਕਈ ਮੱਲਾਂ ਮਾਰੀਆਂ ਹਨ। ਕੋਈ ਵਿਦੇਸ਼ ਦਾ ਕੇ ਜੱਜ ਲੱਗਾ, ਤਾਂ ਕੋਈ ਪੁਲਿਸ ਅਫ਼ਸਰ ਲੱਗਾ। ਸਤਿਅਮ ਗੌਤਮ ਪੁੱਤਰ ਨਰਿੰਦਰ ਗੌਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ, ਜਿਸ ਨੂੰ ਨਿਊਜ਼ੀਲੈਂਡ ਪੁਲਿਸ ਵਿੱਚ ਕਰੇਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕੀਤਾ ਗਿਆ ਹੈ। ਸਤਿਅਮ ਗੌਤਮ 5 ਅਗਸਤ 2023 ਨੂੰ ਆਪਣੀ ਭੈਣ ਨੂੰ ਮਿਲਣ ਨਿਊਜ਼ੀਲੈਂਡ ਗਿਆ ਸੀ, ਜਦੋਂ ਸਤਿਅਮ ਜੇਲ੍ਹ ਅਧਿਕਾਰੀ ਵਜੋਂ ਤੈਨਾਤ ਆਪਣੇ ਜੀਜਾ ਅਕਸ਼ੇ ਕੁਮਾਰ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਬਾਡੀ ਫਿਟਨੈੱਸ ਨੂੰ ਦੇਖਦਿਆਂ ਕਿਹਾ ਕਿ ਸਾਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ, ਜਿਸ ਲਈ ਉਨ੍ਹਾਂ ਪੁਲਿਸ 'ਚ ਨੌਕਰੀ ਲਈ ਅਰਜ਼ੀ ਦੇਣ ਲਈ ਅਪੀਲ ਕੀਤੀ।

ਇੰਝ ਖੁੱਲ੍ਹੀ ਕਿਸਮਤ: ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ। ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇੱਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ, ਜਿਸ ਤੋਂ ਬਾਅਦ ਪੁਲਿਸ ਨੇ ਸਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦਿੱਤਾ ਅਤੇ ਕਰੇਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। ਪਿੰਡ ਸੈਲਾ ਖੁਰਦ ਦੇ ਵਸਨੀਕ ਨਰਿੰਦਰ ਕੁਮਾਰ ਗੌਤਮ ਅਤੇ ਅੰਜਨਾ ਗੌਤਮ ਪੁੱਤਰ ਨੂੰ ਦੇਖ ਕੇ ਖੁਸ਼ ਹਨ। ਇਹ ਪਹਿਲੀ ਵਾਰ ਹੈ ਕਿ ਵਿਜ਼ਟਰ ਵੀਜ਼ੇ 'ਤੇ ਕਿਸੇ ਨੌਜਵਾਨ ਨੂੰ ਵਿਦੇਸ਼ 'ਚ ਪੁਲਿਸ ਅਫ਼ਸਰ ਵਜੋਂ ਭਰਤੀ ਕੀਤਾ ਗਿਆ ਹੈ। ਸਤਿਅਮ ਗੌਤਮ ਨਿਊਜ਼ੀਲੈਂਡ ਦੇ ਵਿੱਚ ਕਰੇਕਸ਼ਨ ਆਫ਼ਿਸਰ ਬਣਨ ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ।

ਪੰਜਾਬ ਵਿੱਚ ਪੜ੍ਹਿਆ ਨੌਜਵਾਨ : ਸਤਿਅਮ ਨੇ 12ਵੀਂ ਤੱਕ ਮਾਹਿਲਪੁਰ ਤੋਂ ਪੜ੍ਹਾਈ ਕੀਤੀ ਅਤੇ ਹੁਸ਼ਿਆਰਪੁਰ ਤੋਂ ਬੀ.ਬੀ.ਏ. ਵਿਜ਼ਟਰ ਵੀਜ਼ਾ 'ਤੇ ਜਾਣ ਤੋਂ ਪਹਿਲਾਂ ਉਹ ਐਮਬੀਏ ਕਰ ਰਿਹਾ ਸੀ। ਕਾਲਜ ਵਿੱਚ ਸਤਿਅਮ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ ਹੈ। ਸਤਿਅਮ ਨੂੰ ਜਿੰਮ ਦਾ ਸ਼ੌਕ ਸੀ ਅਤੇ ਉਸਨੇ ਹਰਬਲ ਲਾਈਫ ਡਾਇਟੀਸ਼ੀਅਨ ਦਾ ਕੋਰਸ ਕੀਤਾ ਸੀ। ਉਹ ਆਪਣੀ ਮਾਂ ਨਾਲ ਹਰਬਲ ਲਾਈਫ ਕਾਸਮੈਟਿਕ ਅਤੇ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸਤਿਅਮ ਦੇ ਪਿਤਾ ਨਰਿੰਦਰ ਗੌਤਮ ਦਾ ਸੈਲਾਖੁਰਦ ਵਿੱਚ ਇਸਦਾ ਆਪਣਾ ਜਨਰਲ ਸਟੋਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.