ਮੋਗਾ: ਅਸੀਂ ਭਾਰਤ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਅਸੀਂ ਦਸਾਂ ਸਾਲਾਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਮੀਖਿਆ ਕੀਤੀ ਹੈ ਕਿ ਦਸਾਂ ਸਾਲਾਂ ਵਿੱਚ ਭਾਜਪਾ ਸਰਕਾਰ ਨੇ ਲੋਕਾਂ ਲਈ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੀ ਕੀਤਾ ਹੈ। ਸਾਡੀ ਸਰਬ ਸੰਮਤੀ ਇੱਕ ਰਿਪੋਰਟ ਬਣੀ ਹੈ ਕਿ ਮੋਦੀ ਨੇ 10 ਸਾਲ ਵਿੱਚ ਕੁਛ ਵੀ ਇਹੋ ਜਿਹਾ ਕੰਮ ਨਹੀਂ ਕੀਤਾ, ਜਿਸ ਦੇ ਕਾਰਨ ਭਾਜਪਾ ਸਰਕਾਰ ਵੋਟਾਂ ਲਈ ਹੱਕਦਾਰ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੀਅਨ ਫਾਰਮਰਜ਼ ਐਸ਼ੋਸੀਏਸ਼ਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਮੋਗਾ ਵਿਖੇ ਇੱਕ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂਬਰੂਹ ਹੁੰਦਿਆ ਕੀਤਾ।
ਭਾਜਪਾ ਨੂੰ ਵੋਟ ਨਾ ਪਉਣ ਦੀ ਅਪੀਲ : ਉਹਨਾਂ ਕਿਹਾ ਕਿ ਮੋਦੀ ਨੇ 10 ਸਾਲ ਵਿੱਚ ਕੋਈ ਵੀ ਲੋਕ ਭਲਾਈ ਕੰਮ ਨਹੀਂ ਕੀਤਾ, ਜਿਸ ਲਈ ਭਾਜਪਾ ਸਰਕਾਰ ਵੋਟਾਂ ਲਈ ਹੱਕਦਾਰ ਹੋਵੇ। ਮੋਦੀ ਸਰਕਾਰ ਨੇ ਨਾ ਤਾਂ ਗਰੀਬ ਵਰਗ, ਕਿਸਾਨਾਂ ਅਤੇ ਨਾ ਹੀ ਕਾਰੋਬਾਰੀਆਂ ਦਾ ਕੋਈ ਫ਼ਿਕਰ ਕੀਤਾ ਹੈ। ਭਾਜਪਾ ਸਰਕਾਰ ਮੰਡੀਕਰਨ ਨੂੰ ਬਿਲਕੁੱਲ ਤਬਾਹ ਕਰਨ ਲਈ ਕਾਲੇ ਕਾਨੂੰਨ ਵੀ ਲੈ ਕੇ ਆਈ। ਸਾਡੀ ਰਿਪੋਰਟ ਇਸ ਤਰ੍ਹਾਂ ਬਣੀ ਹੈ ਕਿ ਅਸੀਂ ਆਪਣਾ ਫਰਜ਼ ਅਦਾ ਇਸ ਪਵਿੱਤਰ ਧਰਤੀ ਤੋਂ ਕਰਨਾ ਚਾਹੁੰਦੇ ਹਾਂ। ਪੰਜਾਬ, ਹਰਿਆਣਾ ਅਤੇ ਦੇਸ਼ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣੇ ਬੱਚਿਆਂ, ਆਪਣੇ ਕਾਰੋਬਾਰ ਅਤੇ ਦੇਸ਼ ਦੇ ਭਵਿੱਖ ਨੂੰ ਚੰਗਾ ਦੇਖਣਾ ਚਾਹੁੰਦੇ ਹੋ ਤਾਂ ਇਸ ਵਾਰ ਭਾਜਪਾ ਨੂੰ ਵੋਟ ਨਾ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੀਜੀ ਵਾਰ ਸਰਕਾਰ ਆਉਂਦੀ ਹੈ ਤਾਂ ਦੇਸ਼ ਦਾ ਭਵਿੱਖ ਬਿਲਕੁੱਲ ਤਬਾਹ ਹੋ ਜਾਵੇਗਾ ਤਾਂ ਹੁਣ ਤੁਹਾਡੇ ਕੋਲ ਇਹੀ ਇੱਕ ਸੁਨਹਿਰੀ ਮੌਕਾ ਹੈ ਕਿ ਘੱਟੋ ਘੱਟ ਬੀਜੇਪੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਨਾ ਪਾਓ। ਨਾਲ ਹੀ ਉਹਨਾਂ ਕਿਹਾ ਕਿ ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਆਪਣੀਆਂ ਵੋਟਾਂ ਪਾ ਦੇਵੋ। ਪਰ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਨਾ ਦਿਓ।
- ਪਿੰਡ ਜੈਨਪੁਰ ਦੇ ਜੰਗਲਾਂ ਵਿੱਚ ਲੱਗੀ ਅੱਗ, ਦਮਕਲ ਵਿਭਾਗ ਦੀ ਵੀ ਸਾਹਮਣੇ ਆਈ ਵੱਡੀ ਲਾਪਰਵਾਹੀ ! - Fire In Forest
- CM ਮਾਨ ਦਾ ਲੁਧਿਆਣਾ 'ਚ ਰੋਡ ਸ਼ੋਅ: 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ, ਕਿਹਾ-ਇਸ ਵਾਰ ਜਨਤਾ 13-0 ‘ਤੇ ਲਾਵੇਗੀ ਮੋਹਰ - CM Mann road show in Ludhiana
- ਚੋਣਾਂ ਤੋਂ ਪਹਿਲਾਂ 'ਆਪ' ਲਈ ਬੁਰੀ ਖ਼ਬਰ: ਚੋਣ ਪ੍ਰਚਾਰ ਲਈ ਜਾ ਰਹੇ ਆਪ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ ’ਚ ਮੌਤ - MANINDERJEET SINGH MARWAHA DIED
ਸੁਆਮੀ ਨਾਥਨ ਦੀ ਰਿਪੋਰਟ 'ਤੇ ਖੇਡਿਆ ਦਾਅ : ਇੱਥੇ ਹੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇੰਡੀਅਨ ਫਾਰਮਰ ਐਸੋਸੀਏਸ਼ਨ ਨਾ ਤਾਂ ਕਿਸੇ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਅਤੇ ਨਾ ਹੀ ਕਿਸੇ ਨੂੰ ਧੱਕ ਕੇ ਪਿੱਛੇ ਲੈ ਕੇ ਜਾਣਾ ਚਾਹੁੰਦੀ ਹੈ। ਅਸੀਂ ਭਾਜਪਾ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ। ਮੇਰੇ ਹੱਥ ਵਿੱਚ ਜੋ ਦਸਤਾਵੇਜ਼ ਹੈ ਇਹ ਬਹੁਤ ਹੀ ਵੱਡਾ ਦਸਤਾਵੇਜ਼ ਹੈ। 2014 ਵਿੱਚ ਇਹਨਾਂ ਨੇ ਦੇਸ਼ ਦੇ ਕਿਸਾਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਦੇਸ਼ ਦੇ ਕਿਸਾਨੋਂ ਜੋ ਕੰਮ ਸੋਨੀਆ ਗਾਂਧੀ, ਮਨਮੋਹਨ ਸਿੰਘ ਨੇ ਨਹੀਂ ਕੀਤਾ, ਉਹ ਕੰਮ ਅਸੀਂ ਕਰਕੇ ਦਿਖਾਵਾਂਗੇ। ਉਹ ਹੈ 'ਸਵਾਮੀ ਨਾਥਨ ਦੀ ਰਿਪੋਰਟ' ਸੁਆਮੀ ਨਾਥਨ ਦੀ ਰਿਪੋਰਟ 'ਤੇ ਇਹਨਾਂ ਨੇ ਦਾਅ ਖੇਡਿਆ ਹੈ। ਆਪਣੇ ਚੋਣ ਵਾਅਦਿਆਂ ਵਿੱਚ ਸਵਾਮੀਨਾਥਨ ਰਿਪੋਰਟ ਖਤਮ ਕਰਨ ਲਈ ਭਾਜਪਾ ਸਰਕਾਰ ਨੇ ਵਾਅਦਾ ਕੀਤਾ ਸੀ, ਇਹ ਸੋਚ ਕੇ ਹੀ ਦੇਸ਼ ਦੇ ਲੋਕਾਂ ਨੇ ਭਾਜਪਾ ਸਰਕਾਰ ਨੂੰ ਵੋਟਾਂ ਪਾ ਦਿੱਤੀਆਂ। ਇਸ ਕਰਕੇ ਅਸੀਂ ਦੇਸ਼ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਤੁਸੀਂ ਦੇਸ਼ ਦਾ ਭਵਿੱਖ ਚੰਗਾ ਚਾਹੁੰਦੇ ਹੋ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਾ ਪਾਓ ਤਾਂ ਕਿ ਦੇਸ਼ ਦਾ ਭਲਾ ਹੋ ਸਕੇ।