ਸੰਗਰੂਰ: ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕੌਮੀ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਅਤੇ ਐੱਮਪੀ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਦੇ ਨਾਲ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚੇ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਅਸੀਂ ਮਾਲਵੇ ਦੀ ਇਸ ਪਵਿੱਤਰ ਜਗ੍ਹਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਅਤੇ ਆਉਂਦੇ ਰਹਿੰਦੇ ਹਾਂ। ਅੱਜ ਅਸੀਂ ਇਸ ਪਵਿੱਤਰ ਜਗ੍ਹਾ ਉੱਤੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਕਿ ਸਾਨੂੰ ਫਰੀਦਕੋਟ ਅਤੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਹੈ। ਉਨ੍ਹਾਂ ਆਖਿਆ ਕਿ ਮਾਲਵੇ ਦੀ ਧਰਤੀ ਦਾ ਸਿੱਖ ਸਮਾਜ ਲਈ ਬਹੁਤ ਯੋਗਦਾਨ ਹੈ।
ਅਕਸ ਬਦਨਾਮ ਕਰਨ ਦੀ ਕੋਸ਼ਿਸ਼: ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਕਿ ਮੇਰ ਛੋਟੇ ਪੁੱਤਰ ਉੱਤੇ ਜੋ ਨਸ਼ੇ ਦਾ ਕੇਸ ਬਣਾਇਆ ਹੈ, ਉਹ ਸਿੱਖ ਕੌਮ ਨੂੰ ਦਬਾਉਣ ਅਤੇ ਬਦਨਾਮ ਕਰਨ ਵਾਸਤੇ ਬਣਾਇਆ ਹੈ। ਅੰਮ੍ਰਿਤਪਾਲ ਨਾਲ ਗੱਲ ਹੋਈ ਤਾਂ ਉਸ ਦਾ ਕਹਿਣਾ ਹੈ ਕਿ ਜਿਮਨੀ ਚੋਣ ਲੜਨ ਦਾ ਫਿਲਹਾਲ ਕੋਈ ਵੀ ਇਰਾਦਾ ਨਹੀਂ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਸੀਂ ਜਰੂਰ ਭਾਗ ਲਵਾਂਗੇ। ਸਰਬਜੀਤ ਸਿੰਘ ਖਾਲਸਾ ਨੇ ਗੱਲ ਕਰਦਿਆਂ ਆਖਿਆ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ, ਕਿਸਾਨੀ ਮੁੱਦੇ, ਐਮਐਸਪੀ ਦੀ ਗਰੰਟੀ ਅਤੇ ਜੋ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਚੁੱਕਿਆ ਜਾਵੇਗਾ।
- ਅਧਿਆਪਕਾ ਦੇ ਪ੍ਰੇਮ ਜਾਲ 'ਚ ਫਸੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਪੁਲਿਸ ਕਰ ਰਹੀ ਭਾਲ - teachers love trap
- ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਮਗਰੋਂ ਭੜਕੇ ਸਾਂਸਦ ਗੁਰਜੀਤ ਔਜਲਾ, ਕਿਹਾ- ਸੂਬਾ ਸਰਕਾਰ ਵਿਕਾਸ ਲਈ ਨਹੀਂ ਗੰਭੀਰ - Gurjit Aujla on Punjab government
- ਖੰਨਾ 'ਚ ਦੁਕਾਨਦਾਰਾਂ ਨੇ ਕੀਤਾ ਰੋਡ ਜਾਮ, ਨਗਰ ਕੌਂਸਲ ਦੀ ਨਜਾਇਜ ਕਬਜ਼ਾ ਹਟਾਓ ਮੁਹਿੰਮ ਦਾ ਵਿਰੋਧ, ਡੀਐਸਪੀ ਬੋਲੇ - ਪਰਚਾ ਦਰਜ ਕਰਾਂਗੇ - KHANNA ROAD JAAM
ਸੁਖਬੀਰ ਬਾਦਲ ਨੂੰ ਨਕਾਰ ਦਿੱਤਾ: ਇਸ ਪ੍ਰੋਗਰਾਮ ਵਿੱਚ ਸ਼ਾਮਿਲ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅੰਮ੍ਰਿਤਪਾਲ ਵਰਗੇ ਆਗੂ ਅੱਜ ਦੇ ਨੌਜਵਾਨਾਂ ਦੇ ਲੀਡਰ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਨਕਾਰ ਦਿੱਤਾ ਹੈ। ਇਸ ਲਈ ਸੁਖਬੀਰ ਬਾਦਲ ਨੂੰ ਖੁੱਦ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਕਾਇਮ ਰੱਖਣ ਲਈ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਕਿਸੇ ਯੋਗ ਬੰਦੇ ਕੋਲ ਇਸ ਦੀ ਅਗਵਾਈ ਪਹੁੰਚਾਉਣ।