ETV Bharat / state

ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਤਿਆਰ ਹੁੰਦਾ ਹੈ ਧੀਆਂ ਲਈ ਸੰਧਾਰਾ, ਭੱਠੀ 'ਤੇ ਬਣਦੇ ਬਿਸਕੁੱਟ, ਜਾਣੋ ਹੋਰ ਕੀ ਕੁਝ ਹੁੰਦਾ ਖਾਸ - sandhara prepared in ludhiana - SANDHARA PREPARED IN LUDHIANA

Sawan In Punjab Foe Daughters: ਪੰਜਾਬ ਭਰ 'ਚ ਧੀਆਂ ਦੇ ਤਿਉਹਾਰ ਤੀਆਂ ਹਰ ਸਾਲ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹਨੀ ਦਿਨੀਂ ਵੀ ਤੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ ਜਿਸ ’ਚ ਬਿਸਕੁੱਟ ਭੇਜੇ ਜਾਂਦੇ ਹਨ। ਪਰ, ਅੱਜ ਕੱਲ ਰੀਤੀ ਰਿਵਾਜਾਂ ਨਾਲ ਬਣਾਏ ਜਾ ਰਹੇ ਸੰਧਾਰੇ ਦੇ ਬਿਸਕੁੱਟ ਬਣਾਉਣੇ ਘਟ ਹੁੰਦੇ ਜਾ ਰਹੇ ਹਨ ਅਤੇ ਭੱਠੀਆਂ ਵੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਇਸ ਖ਼ਬਰ 'ਚ ਅੱਜ ਜਾਣਦੇ ਹਾਂ ਕਿਸ ਤਰ੍ਹਾਂ ਅੱਜ ਵੀ ਤਿਆਰ ਹੁੰਦੇ ਹਨ ਦੇਸੀ ਘਿਓ ਨਾਲ ਬਣੇ ਸੰਧਾਰੇ ਦੇ ਬਿਸਕੁੱਟ।

sandhara for daughters is prepared with old customs, biscuits made on the stove in ludhiana
ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਤਿਆਰ ਹੁੰਦਾ ਹੈ ਧੀਆਂ ਲਈ ਸੰਧਾਰਾ, ਭੱਠੀ 'ਤੇ ਬਣਦੇ ਬਿਸਕੁੱਟ (LUDHIANA REPORTER)
author img

By ETV Bharat Punjabi Team

Published : Aug 12, 2024, 10:43 AM IST

ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਤਿਆਰ ਹੁੰਦਾ ਹੈ ਧੀਆਂ ਲਈ ਸੰਧਾਰਾ, ਭੱਠੀ 'ਤੇ ਬਣਦੇ ਬਿਸਕੁੱਟ (LUDHIANA REPORTER)

ਲੁਧਿਆਣਾ: ਪੰਜਾਬ ਸਭਿਆਚਾਰ, ਰੀਤੀ ਰਿਵਾਜ਼ ਅਤੇ ਤਿਉਹਾਰਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਹੀ ਤਿਓਹਾਰਾਂ ਵਿੱਚ ਖਾਸ ਹੈ ਤੀਆਂ ਜੋ ਕਿ ਧੀਆਂ ਦਾ ਤਿਓਹਾਰ ਹੈ। ਇਸ ਤਿਓਹਾਰ 'ਚ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਬਿਸਕੁੱਟ, ਮੱਠੀਆਂ ਅਤੇ ਹੋਰ ਸਾਮਾਨ ਦਿੰਦੇ ਹਨ। ਉੱਥੇ ਹੀ ਧੀਆਂ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਪੇਕੇ ਘਰ ਆ ਜਾਂਦੀਆਂ ਹਨ ਅਤੇ ਆਪਣੀ ਹਾਣੀ ਕੁੜੀਆਂ ਦੇ ਨਾਲ ਮਿਲਦੀਆਂ ਨੇ ਪੰਜਾਬ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ, ਪਰ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਜਿਥੇ ਹੁਣ ਮਾਪੇ ਰੈਡੀਮੇਡ ਤਰੀਕੇ ਨਾਲ ਬਣੇ ਹੋਏ ਬਿਸਕੁੱਟ ਅਤੇ ਹੋਰ ਸਾਮਾਨ ਧੀਆਂ ਨੂੰ ਸੰਧਾਰੇ ਵਿੱਚ ਦਿੰਦੇ ਹਨ।

ਉਥੇ ਹੀ ਲੁਧਿਆਣੇ 'ਚ ਇੱਕ ਭੱਠੀ ਅਜਿਹੀ ਵੀ ਹੈ ਜਿਥੇ ਅੱਜ ਵੀ ਪੁਰਾਣੇ ਢੰਗ ਦੇ ਨਾਲ ਬਿਸਕੁੱਟ ਤਿਆਰ ਕੀਤੇ ਜਾਂਦੇ ਹਨ। ਇਥੇ ਮਾਪੇ ਖੁਦ ਕੋਲ ਬਹਿ ਕੇ ਧੀਆਂ ਲਈ ਦੇਸੀ ਘਿਓ ਵਾਲੇ ਬਿੱਸਕੁੱਟ ਬਣਵਾਊਂਦੇ ਹਨ। ਇਹਨਾਂ ਪਿੰਡਾਂ ਵਿੱਚ ਅੱਜ ਵੀ ਪਰੰਪਰਾ ਮੁਤਾਬਿਕ ਸੰਧਾਰੇ ਤਿਆਰ ਕਰਵਾਏ ਜਾਂਦੇ ਹਨ ।

ਦੇਸੀ ਤਰੀਕੇ ਨਾਲ ਬਿਸਕੁੱਟ ਤਿਆਰ ਕਰਵਾਉਂਦੇ ਹਨ: ਇਸ ਮੌਕੇ ਬਿੱਸਕੁੱਟ ਬਣਵਾਉਣ ਆਈ ਔਰਤ ਨੇ ਦੱਸਿਆ ਕਿ ਬੇਸ਼ੱਕ ਅਜੋਕੇ ਸਮੇਂ ਵਿੱਚ ਭੱਠੀਆਂ ਜਿਆਦਾਤਰ ਅਲੋਪ ਹੋ ਚੁੱਕੀਆਂ ਹਨ ਪਰ ਹੁਣ ਵੀ ਪਿੰਡਾਂ ਵਿੱਚ ਨਜ਼ਰ ਆਉਂਦੀਆਂ ਹਨ ਅਤੇ ਸ਼ਹਿਰਾਂ ਤੋਂ ਵੀ ਲੋਕ ਉਥੇ ਬਿਸਕੁੱਟ ਕਰਵਾਉਣ ਲਈ ਸਪੈਸ਼ਲ ਜਾਂਦੇ ਹਨ। ਕਿਉਂਕਿ ਸਾਉਣ ਮਹੀਨੇ ਬੇਟੀ ਨੂੰ ਉਸ ਦੇ ਸਹੁਰੇ ਘਰ ਸੰਧਾਰਾ ਦੇਣਾ ਹੁੰਦਾ ਹੈ। ਪੁਰਾਣੇ ਰੀਤੀ ਰਿਵਾਜਾਂ ਨਾਲ ਅੱਜ ਵੀ ਇਹ ਪ੍ਰਥਾ ਜਿਉਂਦੀ ਹੈ ਅਤੇ ਅੱਜ ਵੀ ਫਰਮਾਇਸ਼ ਮੁਤਾਬਿਕ ਲੋਕ ਬਿਸਕੁੱਟ ਤਿਆਰ ਕਰਵਾ ਕੇ ਹੀ ਧੀਆਂ ਦੇ ਸਹੁਰੇ ਭੇਜੇ ਜਾਂਦੇ ਹਨ। ਔਰਤ ਨੇ ਦੱਸਿਆ ਕਿ ਇਥੇ ਕਈ ਸਾਲਾਂ ਤੋਂ ਬਿਸਕੁੱਟ ਬਣਾਉਣ ਲਈ ਆ ਰਹੇ ਹਨ। ਇਥੇ ਆਪਣਾ ਸਮਾਨ ਲਿਆ ਕੇ ਆਪਣੀ ਨਜ਼ਰਾਂ ਸਾਹਮਣੇ ਬਣਵਾਏ ਬਿਸਕੁੱਟਾਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।

ਕੰਮ ਪਿਆ ਮੱਠਾ: ਇਸ ਮੌਕੇ ਗੱਲ ਕਰਦਿਆਂ ਭੱਠੀ ਚਲਾਉਣ ਵਾਲਿਆਂ ਨੇ ਦੱਸਿਆ ਕਿ ਹੁਣ ਰੀਤਾਂ ਮੁਤਾਬਿਕ ਸੰਧਾਰਾ ਤਿਆਰ ਕਰਵਾਉਣ ਦਾ ਕਰੇਜ਼ ਬਹੁਤ ਘੱਟ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਦਾ ਕੰਮ ਵੀ ਕਾਫੀ ਘੱਟ ਹੈ, ਪਰ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਭੱਠੀ ਵਾਲਿਆਂ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਹਨ। ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਜਰੂਰ ਆਉਣ ਤਾਂ ਕਿ ਸਾਰਿਆਂ ਦੇ ਕੰਮ ਚੱਲਦੇ ਰਹਿਣ ‌ਅਤੇ ਰੀਤੀ ਰਿਵਾਜ ਵੀ ਬਣੇ ਰਹਿਣ।

ਹੁਸ਼ਿਆਰਪੁਰ 'ਚ ਭਾਰੀ ਬਰਸਾਤ ਦਾ ਕਹਿਰ, ਚੋਅ 'ਚ ਰੁੜ੍ਹੀ ਕਾਰ, ਹਿਮਾਚਲ ਦੇ ਇੱਕ ਹੀ ਪਰਿਵਾਰ ਦੇ 9 ਜੀਆਂ ਦੀ ਹੋਈ ਮੌਤ - 9 POEPLE DIED IN HOSHIARPUR

ਮੀਹ ਨਾਲ ਜਲਥਲ ਹੋਈਆਂ ਸੜਕਾਂ, ਬਾਜ਼ਾਰਾਂ ਵਿੱਚ ਭਰਿਆ ਪਾਣੀ,ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ - HEAVY RAIN IN PUNJAB

ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਪਹੁੰਚੇ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ - CJ Harminder Sahib arrived

ਬੇਸ਼ੱਕ ਭੱਠੀਆਂ ਸ਼ਹਿਰਾਂ ਵਿੱਚ ਹੋ ਚੁੱਕੀਆਂ ਹਨ ਆਲੋਪ ਪਰ ਕੁਝ ਲੋਕ ਅੱਜ ਵੀ ਪਿਤਾ ਪੁਰਖੀ ਕਿੱਤੇ ਨਾਲ ਜੁੜੇ ਹਨ, ਬੇਸ਼ੱਕ ਦੇਸ਼ ਬਹੁਤ ਤਰੱਕੀ ਕਰ ਗਿਆ ਹੈ ਤੇ ਅੱਜ ਕੱਲ ਸੈਂਕੜੇ ਤਰ੍ਹਾਂ ਦੇ ਬਿਸਕੁੱਟ ਬਾਜ਼ਾਰ ਵਿੱਚ ਵਿਕ ਰਹੇ ਹਨ। ਜੋ ਕਿ ਤਕਨੀਕੀ ਯੁੱਗ ਦੀਆਂ ਮਸ਼ੀਨਾਂ ਨਾਲ ਤਿਆਰ ਕੀਤੇ ਜਾਂਦੇ ਹਨ। ਪਰ ਸੰਧਾਰੇ ਦੇ ਲਈ ਅੱਜ ਵੀ ਲੋਕ ਵੱਡੀ ਗਿਣਤੀ ਵਿੱਚ ਭੱਠੀਆਂ ਉਪਰ ਬਿਸਕੁਟ ਕਢਵਾਉਣ ਲਈ ਪਹੁੰਚ ਰਹੇ ਹਨ। ਅੱਜ ਵੀ ਲਾਈਨਾਂ ਵਿੱਚ ਬੈਠ ਕੇ ਕਈ ਘੰਟੇ ਤਿਆਰ ਕਰਵਾ ਰਹੇ ਹਨ ਇਹ ਬਹੁਤ ਵਧੀਆ ਉਪਰਾਲਾ ਹੈ। ਰੀਤੀ ਰਿਵਾਜ ਬਚਾਉਣ ਦਾ ਅਤੇ ਭਠੀ ਵਾਲਿਆਂ ਨੂੰ ਰੁਜ਼ਗਾਰ ਦੇਣ ਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.