ਸ੍ਰੀ ਮੁਕਤਸਰ ਸਾਹਿਬ : ਕਹਿੰਦੇ ਨੇ ਜਦੋਂ ਮੰਨ ਵਿੱਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਹਰ ਚੀਜ਼ ਮੁਨਕਿਨ ਹੁੰਦੀ ਹੈ। ਅਜਿਹਾ ਹੀ ਹੋਇਆ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ 'ਚ। ਜਿਥੇ ਪਿੰਡ ਦੇ ਸਰਪੰਚ ਨੇ ਪਿੰਡ ਦਾ ਵਿਕਾਸ ਕਰਦੇ ਹੋਏ ਅਜਿਹੀ ਨੁਹਾਰ ਬਦਲੀ ਕਿ ਨਰਕ ਤੋਂ ਸਵਰਗ ਬਣਿਆ ਹੈ। ਮੁਕਤਸਰ ਦੇ ਪਿੰਡ ਸੱਕਾਂਵਾਲੀ ਨੂੰ ‘ਸੋਹਣਾ ਪਿੰਡ’ ਹੋਣ ਦਾ ਮਾਣ ਹਾਸਿਲ ਹੈ। 19 ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਸੋਚਿਆ ਸੀ ਕਿ ਉਨ੍ਹਾਂ ਦਾ ਪਿੰਡ ਪੰਜਾਬ ਦੇ ਸਾਰੇ ਪਿੰਡਾਂ ਤੋਂ ਸੋਹਣਾ ਹੋਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਦੇ ਮਕਸਦ ਨਾਲ ਪਿੰਡ ਨੂੰ ਹਰਿਆ-ਭਰਿਆ ਰੱਖਿਆ ਗਿਆ ਹੈ। ਹੋਰ ਪਿੰਡਾਂ ਵਾਲੇ ਵੀ ਇਸ ਪਿੰਡ ਦੀ ਨੁਹਾਰ ਦੇਖਣ ਆਉਂਦੇ ਹਨ। ਸੱਕਾਂਵਾਲੀ ਪਿੰਡ ਦੇ ਵਾਸੀ ਇਸ ਦੀ ਦੇਖਭਾਲ ਕਰਦੇ ਹਨ।
ਜ਼ਿਲ੍ਹਾ ਮੁਕਤਸਰ ਦਾ ਪਿੰਡ ਸੱਕਾਂਵਾਲੀ ਲੋਕਾਂ ਨੂੰ ਕਿਤੋਂ ਚੰਡੀਗੜ੍ਹ ਲੱਗਦਾ ਹੈ ਤੇ ਕਿਤੋਂ ਕੈਨੇਡਾ ਤੋਂ ਘੱਟ ਨਹੀਂ ਲੱਗਦਾ। ਪਿੰਡ ਸੱਕਾਂਵਲੀ ਨੂੰ ਸਵੱਛ ਭਾਰਤ ਦਾ ਸਨਮਾਨ ਵੀ ਮਿਲਿਆ ਹੈ। ਦੱਸ ਦਈਏ ਕਿ ਪਿੰਡ ਪੰਜਾਬ ਹੀ ਨਹੀਂ ਦੂਸਰੇ ਸੂਬਿਆਂ ਦੇ ਲੋਕ ਦੇਖਣ ਆਉਂਦੇ ਨੇ। ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਕਦੇ ਇਸ ਪਿੰਡ ਦੇ ਕੋਲੋਂ ਦੀ ਕੋਈ ਨਹੀਂ ਲੰਘਦਾ ਸੀ। ਕਿਉਂਕਿ ਪਿੰਡ ਦੇ ਵਿੱਚ ਛੱਪੜ ਹੋਣ ਕਰਕੇ ਬੱਦਬੂ ਆਉਂਦੀ ਸੀ। ਪਰ ਉਹਨਾਂ ਨੇ ਪਿੰਡ ਨੁੰ ਸਵਾਰਣ ਦਾ ਸੋਚਿਆ ਤਾਂ ਉਹ ਕਰਕੇ ਦਿਖਾਇਆ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਪੈਸਾ ਹੀ ਲੋਕਾਂ ਦੇ ਨਾਮ ਲਾਇਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਲੋਕਾਂ ਦਾ ਵੀ ਪੁਰਾ ਵਿਸ਼ਵਾਸ ਰੱਖਿਆ ਅਤੇ ਸਹਿਯੋਗ ਦਿੱਤਾ ਅਤੇ ਅੱਜ ਇਹ ਪਿੰਡ ਬਦਲਿਆ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਪਹਿਲੀ ਗ੍ਰਾਂਟ: ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਛਪੜ ਨੂੰ ਵਲਨ ਦੇ ਲਈ ਸਾਨੁੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਚਾਰ ਦਿਵਾਰੀ ਕਰਨ ਲਈ ਪੈਸਾ ਦਿੱਤਾ ਸੀ। ਇਸ ਤੋਂ ਬਾਅਦ ਇਹ ਇਨਾਂ ਸੋਹਨਾਂ ਬਣਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਹਿਯੋਗ ਦਿੱਤਾ ਕਿ ਅਸੀਂ ਬਾਗ ਲਾਏ ਅਤੇ ਹੌਲੀ ਹੌਲੀ ਪਿੰਡ ਅੱਜ ਹਰ ਇੱਕ ਲਈ ਦਿਖ ਦਾ ਕੇਂਦਰ ਬਣਿਆ ਹੈ। ਪਿੰਡ ਦੀ ਖੂਬਸੂਰਤੀ ਦੇਖ ਇਸ ਪਿੰਡ ਨੂੰ ਸਵੱਛ ਭਾਰਤ ਦਾ ਅਵਾਰਡ ਵੀ ਮਿਲ ਚੁਕਿਆ। ਇਸ ਪਿੰਡ ਵਿੱਚ VVIP ਗੈਸਟ ਹਾਊਸ ,ਵਧੀਆ ਸਿਹਤ ਲਈ ਜਿਮ , ਖੂਬਸੂਰਤ ਪਾਰਕ ਮੀਟਿੰਗ ਹਾਲ ਦੇ ਨਾਲ ਪਾਰਕ ਬਣੇ ਹਨ।
ਕਾਂਗਰਸ ਅਤੇ ਆਪ ਸਰਕਾਰ ਨੇ ਨਹੀਂ ਫੜਾਇਆ ਪੱਲਾ: ਸਰਪੰਚ ਨੇ ਦਸਿਆ ਕਿ ਸਮੇ ਦੀਆਂ ਸਰਕਾਰਾਂ ਨੇ ਅਕਾਲੀ ਦਲ ਦੀ ਪੰਚਾਇਤ ਸੋਚ ਕੇ ਇੱਕ ਰੁਪਏ ਦੀ ਮਦਦ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ ਪਰ ਪੰਚਾਇਤ ਪਿੰਡ ਦੀ ਸਾਂਝੀ ਹੂੰਦੀ ਹੈ ਅਤੇ ਜੇਕਰ ਪਿੰਡ ਦਾ ਵਿਕਾਸ ਹੋ ਰਿਹਾ ਹੈ ਤਾਂ ਇਸ ਵਿਚ ਲੋਕਾਂ ਦੇ ਨਾਲ ਨਾਲ ਸਰਕਾਰਾਂ ਨੂੰ ਹੱਥ ਜ਼ਰੂਰ ਫੜ੍ਹਨਾ ਚਾਹੀਦਾ ਹੈ ਕਿਉਂਕਿ ਗ੍ਰਾਂਟਾਂ ਲੈਣੀਆਂ ਸੌਖੀਆਂ ਨਹੀਂ।
ਪਿੰਡ ਸੱਕਾਂਵਾਲੀ ਨੂੰ ਦੇਖਣ ਆਏ ਲੋਕ ਇਸਦੀ ਖੂਬਸੂਰਤੀ ਨੂੰ ਦੇਖ ਬੜੇ ਖੁਸ਼ ਹੁੰਦੇ ਨੇ, ਓਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਅਤੇ ਪੰਚਾਅਤ ਮੈਬਰਾਂ ਦੀ ਮਿਹਨਤ ਸਦਕਾ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿਤੀ। ਪਿੰਡ ਦੀ ਖੂਬਸੂਰਤੀ ਨੂੰ ਦੇਖ ਰਿਸ਼ਤੇਦਾਰ ਵੀ ਹਰ ਸਾਲ ਛੂਟੀਆਂ ਕਟਣ ਇਥੇ ਆਉਣੇ ਨੇ।
- ਕੋਲਕਾਤਾ ਡਾਕਟਰ ਰੇਪ-ਮਰਡਰ ਕੇਸ: 8ਵੇਂ ਦਿਨ ਵੀ ਡਾਕਟਰਾਂ ਵਲੋਂ ਹੜਤਾਲ ਜਾਰੀ, ਪੰਜਾਬ ਭਰ ਤੋਂ ਇਨਸਾਫ਼ ਦੀ ਮੰਗ - Kolkata Doctor Rape Murder
- ਲੁਧਿਆਣਾ ਵਪਾਰੀ ਦੀ ਜ਼ਮੀਨ ਦਾ ਪਿਆ ਰੌਲਾ, ਪੁਲਿਸ 'ਤੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ, ਕਿਹਾ- ਨਹੀਂ ਹੋ ਰਹੀ ਸੁਣਵਾਈ - Ludhiana businessmans land despute
- ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ - Drug trafficker arrested