ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਸਚਿਨ ਪਾਇਲਟ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਉਹਨਾਂ ਮੰਚ ਤੋਂ ਸੰਬੋਧਿਤ ਕਰਦਿਆਂ ਲੁਧਿਆਣਾ ਦੇ ਵਸਨੀਕਾਂ ਨੂੰ ਅਮਰਿੰਦਰ ਵੜਿੰਗ ਦੇ ਹੱਕ ਵਿੱਚ ਨਿਤਰਨ ਦੀ ਅਪੀਲ ਕੀਤੀ। ਇਸ ਦੌਰਾਨ ਸਚਿਨ ਪਾਇਲਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕੱਲੇ ਲੁਧਿਆਣਾ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਲਹਿਰ ਬਣ ਰਹੀ ਹੈ। ਉਹਨਾਂ ਕਿਹਾ ਕਿ ਇੰਡੀਆ ਗਠਜੋੜ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਿਹਾ ਹੈ।
'ਦੇਸ਼ ਦੀ ਤਕਦੀਰ ਬਦਲਣ ਦੀ ਚੋਣ' : ਸਚਿਨ ਪਾਇਲਟ ਨੇ ਕਿਹਾ ਕਿ ਇੰਡੀਆ ਅਲਾਇੰਸ ਬਹੁਤ ਅੱਗੇ ਨਿਕਲ ਚੁੱਕਿਆ ਹੈ, ਪੰਜ ਪੜਾਵਾਂ ਵਿੱਚ ਭਾਜਪਾ ਪਿੱਛੜ ਚੁੱਕੀ ਹੈ। ਉਹਨਾਂ ਕਿਹਾ ਕਿ 4 ਜੂਨ ਨੂੰ ਨਤੀਜੇ ਇਹ ਸਾਫ਼ ਕਰ ਦੇਣਗੇ ਕਿ ਦੇਸ਼ ਦੀ ਜਨਤਾ ਨੇ ਇੰਡੀਆ ਗਠਜੋੜ ਦੀ ਸਰਕਾਰ ਚੁਣ ਲਈ ਹੈ। ਉਹਨਾਂ ਦੋਹਰਾਇਆ ਕਿ ਦੇਸ਼ ਦੇ ਲੋਕ ਬਦਲਾਵ ਚਾਹੁੰਦੇ ਹਨ। ਇਸ ਦੌਰਾਨ ਮੰਚ ਤੋਂ ਸੰਬੋਧਿਤ ਕਰਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਸਿਰਫ਼ ਇਹ ਰਾਜਾ ਵੜਿੰਗ ਦੇ ਪਾਰਲੀਮੈਂਟ ਤੱਕ ਪਹੁੰਚਣ ਦੀ ਚੋਣ ਨਹੀਂ ਹੈ, ਇਹ ਦੇਸ਼ ਦੀ ਤਕਦੀਰ ਬਦਲਣ ਦੀ ਚੋਣ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਸਰਕਾਰ ਬਦਲਣ ਦੀ ਲੋੜ ਹੈ ਅਤੇ ਲੁਧਿਆਣਾ ਦੇ ਵਿੱਚ ਸਭ ਧਰਮਾਂ ਦੇ ਲੋਕ ਆਉਂਦੇ ਹਨ ਅਤੇ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਰਾਜਾ ਵੜਿੰਗ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਪਹੁੰਚ ਕੇ ਪੰਜਾਬ ਦੀ ਅਗਵਾਈ ਕਰਨਗੇ।
- ਕਾਂਗਰਸ ਆਗੂ ਦੀ ਚੋਣ ਸਭਾ ਦੌਰਾਨ ਕਥਿਤ ਸ਼ਰਾਬ ਵੰਡਣ ਦੀ ਵਾਇਰਲ ਵੀਡਿਓ ਨੇ ਛੇੜਿਆ ਵਿਵਾਦ, ਵਿਰੋਧੀਆਂ ਨੇ ਲਾਏ ਗੰਭੀਰ ਇਲਜ਼ਾਮ - distribution of liquor
- ਜਿਹੜੇ ਮੈਨੂੰ ਕਹਿੰਦੇ ਸੀ ਤੇਰੀ ਔਕਾਤ ਕੀ ਹੈ, ਅੱਜ ਚੋਣਾਂ ਲੜਨ ਲਈ ਲੈ ਰਹੇ ਮੋਦੀ ਦਾ ਸਹਾਰਾ: ਐਨ.ਕੇ. ਸ਼ਰਮਾ - Taking help Modi contest elections
- ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਚਿਨ ਪਾਇਲਟ - Sachin Pilot reached Amritsar
ਮੋਦੀ ਨੇ ਲੋਕਾਂ ਨੂੰ 15 ਲੱਖ ਦਾ ਜੁਮਲਾ ਦਿੱਤਾ : ਸਚਿਨ ਪਾਇਲਟ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹਰ ਚੀਜ਼ ਆਮ ਆਦਮੀ ਦੀ ਜੇਬ੍ਹ ਤੋਂ ਬਾਹਰ ਹੋ ਗਈ ਹੈ। ਉਹਨਾਂ ਕਿਹਾ ਕੇ ਭਾਜਪਾ ਸਰਕਾਰ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਲੋਕਾਂ ਨੂੰ 15 ਲੱਖ ਦਾ ਜੁਮਲਾ ਦਿੱਤਾ, ਉਸ ਤੋਂ ਬਾਅਦ ਮਹਿੰਗਾਈ ਇੰਨੀ ਜਿਆਦਾ ਵਧਾਅ ਦਿੱਤੀ ਗਈ ਕਿ ਆਮ ਲੋਕਾਂ ਦੇ ਘਰ ਚੁੱਲੇ ਚਲਾਉਣੇ ਵੀ ਮੁਸ਼ਕਿਲ ਹੋਏ ਪਏ ਹਨ। ਉਹਨਾਂ ਕਿਹਾ ਕਿ ਹੁਣ ਲੋਕ ਬਦਲਾਵ ਚਾਹੁੰਦੇ ਹਨ ਅਤੇ ਇੰਡੀਆ ਗਠਜੋੜ ਦੀ ਸਰਕਾਰ ਕੇਂਦਰ ਦੇ ਵਿੱਚ 4 ਜੂਨ ਨੂੰ ਬਣਨ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਅਮਰਿੰਦਰ ਰਾਜਾ ਵੜਿੰਗ ਲੁਧਿਆਣਾ ਤੋਂ ਜਿੱਤ ਕੇ ਆਉਂਦੇ ਹਨ ਤਾਂ ਉਹ ਪੰਜਾਬ ਦੀ ਰਹਿਨੁਮਈ ਕਰਨਗੇ ਅਤੇ ਪੰਜਾਬ ਦੀ ਆਵਾਜ਼ ਸੰਸਦ ਵਿੱਚ ਚੁੱਕਣਗੇ, ਪੰਜਾਬ ਦੇ ਮੁੱਦੇ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਜੋ ਕਿ ਬਹੁਤ ਜਰੂਰੀ ਹਨ।