ਰੂਪਨਗਰ: ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉੱਤੇ ਅੱਜ ਰੂਪਨਗਰ ਵਿੱਚ ਦੀ ਕੌਮੀ ਰਾਜਮਾਰਗ ਉਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਪ੍ਰਦਰਸ਼ਨ ਰਾਜ ਮਾਰਗ ਬੰਦ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕੌਮੀ ਰਾਜਮਾਰਗ ਨੂੰ ਬੰਦ ਕਰਕੇ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਦੋਰਾਨ ਪਲਾਜ਼ਾ ਤੋਂ ਕੋਈ ਵੀ ਗੱਡੀ ਟੋਲ ਪਲਾਜ਼ਾ ਉੱਤੋਂ ਨਹੀਂ ਨਿਕਲਨ ਦਿੱਤੀ ਗਈ।ਇਸ ਦੋਰਾਨ ਬਹੁਤ ਜ਼ਰੂਰੀ ਅਤੇ ਕੇਵਲ ਇਸੈਂਸ਼ਅਲ ਅਤੇ ਐਮਰਜੰਸੀ ਵਹੀਕਲਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ।
ਹਰਿਆਣਾ ਪੁਲਿਸ ਦੀ ਕਾਰਵਾਈ ਖਿਲਾਫ ਡਟੇ ਕਿਸਾਨ: ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਵਕਤ ਹਰਿਆਣਾ ਬਾਰਡਰ ਉੱਤੇ ਦਿੱਲੀ ਜਾਣ ਦੇ ਲਈ ਰਾਹਦਾਰੀ ਮੰਗੀ ਜਾ ਰਹੀ ਹੈ। ਲੇਕਿਨ ਹਰਿਆਣਾ ਬਾਰਡਰ ਉੱਤੇ ਹਰਿਆਣਾ ਸਰਕਾਰ ਵੱਲੋਂ ਸਖਤ ਬੰਦੋਬਸਤ ਕੀਤੇ ਗਏ ਹਨ ਅਤੇ ਉਹਨਾਂ ਵੱਲੋਂ ਬੈਰੀਗੇਟ ਲੋਹੇ ਦੀਆਂ ਵੱਡੀਆਂ ਵੱਡੀਆਂ ਕਿਲਾਂ ਅਤੇ ਕੰਕਰੀਟ ਦੇ ਵੱਡੇ ਵੱਡੇ ਬਲਾਕ ਹਰਿਆਣਾ ਬਾਰਡਰ ਉੱਤੇ ਲਗਾ ਦਿੱਤੇ ਗਏ ਹਨ, ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ। ਕਿਸਾਨਾਂ ਵੱਲੋਂ ਲਗਾਤਾਰ ਅੱਗੇ ਜਾਣ ਦੀ ਕੋਸ਼ਿਸ਼ ਦੌਰਾਨ ਕਈ ਝੜਪਾਂ ਹਰਿਆਣਾ ਪੁਲਿਸ ਦੇ ਨਾਲ ਵੀ ਹੋ ਰਹੀਆਂ ਹਨ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕਿਸਾਨਾਂ ਉੱਤੇ ਕੀਤਾ ਜਾ ਰਿਹਾ ਹੈ।
- ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਬਜਟ ਸੈਸ਼ਨ ਦਾ ਐਲਾਨ, 5 ਮਾਰਚ ਨੂੰ ਬਜਟ ਕੀਤਾ ਜਾਵੇਗਾ ਪੇਸ਼ ਤੇ ਇੰਨ੍ਹਾਂ ਮੁੱਦਿਆਂ 'ਤੇ ਵੀ ਲੱਗੀ ਮੋਹਰ
- ਖਨੌਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਦੀ ਸਿਰ 'ਚ ਗੋਲੀ ਲੱਗਣ ਕਾਰਣ ਮੌਤ, ਬਠਿੰਡਾ ਦੇ ਪਿੰਡ ਬੱਲੋ ਦਾ ਵਸਨੀਕ ਸੀ ਮ੍ਰਿਤਕ ਨੌਜਵਾਨ
- ਈਟੀਵੀ ਭਾਰਤ 'ਤੇ ਬੋਲੇ ਰਾਕੇਸ਼ ਟਿਕੈਤ, ਕਿਹਾ- ਹਰਿਆਣਾ ਸਰਕਾਰ ਦੀ ਕਾਰਵਾਈ ਗ਼ਲਤ, ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼
ਖਨੌਰੀ 'ਚ ਗਈ ਨੌਜਵਾਨ ਦੀ ਜਾਨ: ਬੀਤੇ ਦਿਨਾਂ ਅਜਿਹੀ ਝੜਪ ਦੌਰਾਨ ਹੀ ਇੱਕ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਰਾਜਮਾਰਗਾਂ ਨੂੰ ਕੁਝ ਘੰਟੇ ਲਈ ਬੰਦ ਕਰਨ ਦੀ ਕਾਲ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਗਲੀ ਰਣਨੀਤੀ ਦੇ ਲਈ ਚੰਡੀਗੜ੍ਹ ਵਿਖੇ ਵੀ ਕੀਤੀ ਜਾ ਰਹੀ ਮੀਟਿੰਗ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿਨ ਦੇ ਲਈ ਕੌਮੀ ਰਾਜਮਾਰਗਾਂ ਉੱਤੇ ਪੈਂਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਲਈ ਵੀ ਪ੍ਰੋਗਰਾਮ ਅਰਬਿਆ ਹੋਇਆ ਹੈ ਅਤੇ ਅੱਜ ਇਸ ਪ੍ਰੋਗਰਾਮ ਦਾ ਤੀਸਰਾ ਦਿਨ ਸੀ ਜੋ ਟੋਲ ਪਲਾਜ਼ੇ ਆਮ ਲੋਕਾਂ ਦੇ ਲਈ ਮੁਫਤ ਕੀਤੇ ਗਏ ਨੇ ਇਸੇ ਦੌਰਾਨ ਅੱਜ ਕੌਮੀ ਰਾਜ ਮਾਰਗ ਨੂੰ ਬੰਦ ਕਰਨ ਦੀ ਗੱਲ ਕਹਿ ਗਈ।