ETV Bharat / state

ਅੰਮ੍ਰਿਤਸਰ 'ਚ ਸਰਗਰਮ ਲੁਟੇਰੇ, ਰਾਹ ਜਾਂਦੇ ਵਿਅਕਤੀ ਤੋਂ ਐਕਟਿਵਾ ਅਤੇ ਮੋਬਾਈਲ ਲੁੱਟ ਕੇ ਹੋਏ ਫਰਾਰ - ROBBING ACTIVA IN AMRITSAR - ROBBING ACTIVA IN AMRITSAR

ROBBING ACTIVA IN AMRITSAR: ਅੰਮ੍ਰਿਤਸਰ 'ਚ ਬੀਤੀ ਦੇਰ ਰਾਤ ਲੁਟੇਰੇ ਇੱਕ ਰਾਹਗੀਰ ਤੋਂ ਉਸ ਦੀ ਐਕਟਿਵਾ ਅਤੇ ਮੋਬਾਈਲ ਫੋਨ ਖੋਹ ਫਰਾਰ ਹੋ ਗਏ। ਪੀੜਤ ਨੇ ਲੁੱਟ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ।

Robbers escaped after robbing Activa and mobile from a person in Amritsar
ਅੰਮ੍ਰਿਤਸਰ 'ਚ ਸਰਗਰਮ ਲੁਟੇਰੇ, ਰਾਹ ਜਾਂਦੇ ਵਿਅਕਤੀ ਤੋਂ ਐਕਟਿਵਾ ਅਤੇ ਮੋਬਾਈਲ ਲੁੱਟ ਕੇ ਹੋਏ ਫਰਾਰ (ETV BHARAT AMRITSAR)
author img

By ETV Bharat Punjabi Team

Published : May 5, 2024, 12:47 PM IST

ਰਾਹ ਜਾਂਦੇ ਵਿਅਕਤੀ ਤੋਂ ਐਕਟਿਵਾ ਅਤੇ ਮੋਬਾਈਲ ਲੁੱਟ (ETV BHARAT AMRITSAR)

ਅੰਮ੍ਰਿਤਸਰ: ਸੂਬੇ 'ਚ ਵੱਧ ਰਹੇ ਅਪਰਾਧ ਨਾਲ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਜਦੋਂ ਵੀ ਕੋਈ ਬਾਹਰ ਨਿਕਲਦਾ ਹੈ ਤਾਂ ਉਸ ਤੋਂ ਲੁੱਟ ਖੋਹ ਕਰ ਲਈ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਧਰਮਿੰਦਰ ਕੁਮਾਰ ਨਾਮ ਦੇ ਵਿਅਕਤੀ ਤੋਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਰਾਹ ਵਿੱਚ ਰੋਕ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੁਟੇਰੇ ਉਕਤ ਵਿਅਕਤੀ ਤੋਂ ਮੋਬਾਈਲ ਫੋਨ, ਨਕਦੀ ਅਤੇ ਉਸ ਦੀ ਐਕਟਿਵਾ ਖੋਹ ਕੇ ਲੈ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਪੜਤਾਲ ਵਿਚ ਜੁਟ ਗਈ।

ਰਾਹ ਜਾਂਦੇ ਨੂੰ ਬਦਮਾਸ਼ਾਂ ਨੇ ਘੇਰਿਆ : ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਦੇਰ ਰਾਤ ਗੋਲਡਨ ਗੇਟ ਤੋਂ ਆਪਣੇ ਘਰ ਸੁਲਤਾਨ ਵਿੰਡ ਜਾ ਰਿਹਾ ਸੀ, ਜਦੋਂ ਉਹ ਆਪਣੇ ਘਰ ਪੁਹੰਚਣ ਵਾਲਾ ਸੀ ਤਾਂ ਅਚਾਨਕ ਹੀ 100 ਫੁੱਟੀ ਰੋਡ 'ਤੇ ਹਨੂਮਾਨ ਮੰਦਿਰ ਦੇ ਕੋਲ਼ ਪਿੱਛੋਂ ਦੀ ਤਿੰਨ ਨੌਜਵਾਨ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਧੱਕਾ ਮੁਕੀ ਕੀਤੀ ਅਤੇ ਧਮਕਾਉਂਦੇ ਹੋਏ ਐਕਟੀਵਾ ਤੇ ਮੌਬਾਇਲ ਫੋਨ ਖੋਹ ਲਿਆ ਤੇ ਫਰਾਰ ਹੋ ਗਏ, ਪੀੜਿਤ ਵਿਅਕਤੀ ਵੱਲੋ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ : ਉਥੇ ਹੀ ਮੌਕੇਂ 'ਤੇ ਪੁੱਜੇ ਥਾਣਾ ਸੁਲਤਾਨ ਵਿੰਡ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਰਮਿੰਦਰ ਕੁਮਾਰ ਨਾਮ ਦੇ ਵਿਅਕਤੀ ਤੋਂ ਘਰ ਜਾਂਦੇ ਹੋਏ ਬਦਮਾਸ਼ਾਂ ਨੇ ਲੁੱਟ ਕੀਤੀ। ਇਸ ਲੁੱਟ ਦੀ ਘਟਨਾ ਨੂੰ ਸੁਲਝਾਉਣ ਦੇ ਲਈ ਪੁਲਿਸ ਵੱਲੋਂ ਇਲਾਕੇ 'ਚ ਲੱਗੇ ਹੋਏ ਸੀਸੀਟੀਵੀ ਖੰਘਾਲੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਵੀ ਇਸ ਵਾਰਦਾਤ ਪਿੱਛੇ ਹਨ ਉਹਨਾਂ ਨੂੰ ਕਾਬੂ ਕਰ ਕੇ ਉਹਨਾਂ ਤੋਂ ਲੁੱਟ ਦਾ ਸਮਾਨ ਬਰਾਮਦ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਚੋਣ ਜ਼ਾਬਤੇ 'ਚ ਹੋ ਰਹੀਆਂ ਵਾਰਦਾਤਾਂ : ਦੱਸ ਦਈਏ ਕਿ ਲੋਕਸਭਾ ਚੋਣਾਂ ਸਿਰ 'ਤੇ ਹੁਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ ਜਗ੍ਹਾ 'ਤੇ ਨਾਕਾਬੰਦੀ ਕੀਤੀ ਹੋਈ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਥੋਂ ਤਕ ਕਿ ਸ਼ਹਿਰ ਦੇ ਵਿੱਚ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਇਸਦੇ ਬਾਵਜੂਦ ਲੁਟੇਰਿਆਂ ਦੇ ਹੋਂਸਲੇ ਕਿੰਨ੍ਹੇ ਬੁਲੰਦ ਹਨ ਕਿ ਕਾਨੂੰਨ ਦੀ ਪਰਵਾਹ ਕੀਤੇ ਬਗੈਰ ਹੀ ਓਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੇ ਹਨ। ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਦਾ ਬਹੁਤ ਬੁਰਾ ਹਾਲ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਦ ਤੱਕ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੂੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.