ETV Bharat / state

251 ਪ੍ਰਕਾਰ ਦੇ ਅੰਮ੍ਰਿਤਸਰ ਕੁਲਚੇ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕੀਤਾ ਨਵਾਂ ਰਿਕਾਰਡ - 251 types of Amritsar Kulche

251 Types Of Amritsar Kulche: ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦੇ "ਰਿਆਸਤ-ਏ-ਰਾਣਾ" ਹੋਟਲ ਵੱਲੋਂ 251 ਪ੍ਰਕਾਰ ਦੇ ਅੰਮ੍ਰਿਤਸਰ ਕੁਲਚੇ ਬਣਾਏ ਗਏ। ਉੱਥੇ ਹੀ ਉਨ੍ਹਾਂ ਨੇ ਗੁਰੂ ਪੂਰਨਿਮਾ ਦੇ ਦਿਹਾੜੇ 'ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਕੁਲਚੇ ਖਵਾ ਕੇ ਵੱਡੇ ਪੁੰਨ ਦਾ ਕੰਮ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

251 types of Amritsar Kulche
251 ਪ੍ਰਕਾਰ ਦੇ ਅੰਮ੍ਰਿਤਸਰ ਕੁਲਚੇ (ETV Bharat Fatehgarh Sahib)
author img

By ETV Bharat Punjabi Team

Published : Jul 22, 2024, 2:22 PM IST

251 ਪ੍ਰਕਾਰ ਦੇ ਅੰਮ੍ਰਿਤਸਰ ਕੁਲਚੇ (ETV Bharat Fatehgarh Sahib)

ਫਤਿਹਗੜ੍ਹ ਸਾਹਿਬ: ਸਰਹਿੰਦ ਦੇ "ਰਿਆਸਤ-ਏ-ਰਾਣਾ" ਹੋਟਲ ਵੱਲੋਂ ਇੱਕ ਸਮੇਂ ਦੌਰਾਨ 251 ਅੰਮ੍ਰਿਤਸਰ ਕੁਲਚੇ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ। ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਵੱਲੋਂ ਖੁਦ ਉਨ੍ਹਾਂ ਦੇ ਹੋਟਲ ਵਿੱਚ ਪਹੁੰਚ ਕੇ ਰਿਕਾਰਡ ਸਰਟੀਫਿਕੇਟ, ਮੈਡਲ ਅਤੇ ਬੈਚ ਦੇ ਕੇ ਹੋਟਲ ਦੇ ਮਾਲਕ ਡਾਕਟਰ ਹਤਿੰਦਰ ਸੂਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

251 ਵੱਖ-ਵੱਖ ਕਿਸਮਾਂ ਦੇ ਅੰਮ੍ਰਿਤਸਰ ਕੁਲਚੇ : ਇਸ ਮੌਕੇ ਗੱਲਬਾਤ ਕਰਦੇ ਹੋਏ ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਨੇ ਕਿਹਾ ਕਿ ਡਾਕਟਰ ਹਤਿੰਦਰ ਸੂਰੀ ਵੱਲੋਂ 251 ਵੱਖ-ਵੱਖ ਕਿਸਮਾਂ ਦੇ ਅੰਮ੍ਰਿਤਸਰ ਕੁਲਚੇ ਤਿਆਰ ਕਰਕੇ ਦੁਨੀਆਂ ਭਰ ਵਿੱਚ ਇੱਕ ਵੱਖਰਾ ਰਿਕਾਰਡ ਤਾਂ ਬਣਾਇਆ ਹੀ ਹੈ। ਉੱਥੇ ਹੀ ਉਨ੍ਹਾਂ ਨੇ ਗੁਰੂ ਪੂਰਨਿਮਾ ਦੇ ਦਿਹਾੜੇ 'ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਕੁਲਚੇ ਖਵਾ ਕੇ ਵੱਡੇ ਪੁੰਨ ਦਾ ਕੰਮ ਕੀਤਾ ਗਿਆ ਹੈ। ਜਿਸ ਲਈ ਉਹ ਉਨ੍ਹਾਂ ਨੂੰ ਰਿਕਾਰਡ ਬਣਾਉਣ 'ਤੇ ਵਧਾਈ ਵੀ ਦਿੰਦੇ ਹਨ।

ਲੋੜਵੰਦ ਬੱਚਿਆਂ ਨੂੰ ਖਾਣਾ ਖਵਾਉਣ ਦਾ ਬਹੁਤ ਵਧੀਆ ਮੌਕਾ: ਉੱਥੇ ਹੀ ਡਾ. ਹਤਿੰਦਰ ਸੂਰੀ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇਹ ਰਿਕਾਰਡ ਬਣਾਉਣ ਦੀ ਬਹੁਤ ਖੁਸ਼ੀ ਹਾਸਲ ਹੋਈ ਹੈ। ਉੱਥੇ ਹੀ ਉਨ੍ਹਾਂ ਨੂੰ ਲੋੜਵੰਦ ਬੱਚਿਆਂ ਨੂੰ ਖਾਣਾ ਖਵਾਉਣ ਦਾ ਬਹੁਤ ਵਧੀਆ ਮੌਕਾ ਮਿਲਿਆ। ਜਿਸ ਕਰਕੇ ਅੱਜ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ।

ਹੁਣ ਦਾ ਇਹ ਰਿਕਾਰਡ 18 ਰਿਕਾਰਡ: ਇਸ ਤੋਂ ਪਹਿਲਾ ਇਹ 17 ਰਿਕਾਰਡ ਬਣਾ ਚੁੱਕੇ ਹਨ ਅਤੇ ਹੁਣ ਦਾ ਇਹ ਰਿਕਾਰਡ 18 ਰਿਕਾਰਡ ਹੈ। ਜਿਸ ਵਿੱਚੋਂ ਇੱਕ ਰਿਕਾਰਡ ਵਲਡ ਬੁੱਕ ਆਫ ਰਿਕਾਰਡਜ ਹੈ ਜੋ 2013 ਦੇ ਵਿੱਚ ਬਣਾਇਆ ਸੀ। 251 ਕੁਲਚੇ ਬਣਾਉਣ ਦਾ ਰਿਕਾਰਡ ਇੰਟਰਨੈਸ਼ਨਲ ਰਿਕਾਰਡ ਬਣਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.