ਲੁਧਿਆਣਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਮਗਰੋਂ ਸੂਬੇ ਦੀ ਸਿਆਸੀ ਦਿਸ਼ਾ ਬਦਲਦੀ ਹੋਈ ਵਿਖਾਈ ਦੇ ਰਹੀ ਹੈ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵੀਂ ਧਿਰ ਉੱਭਰ ਰਹੀ ਹੈ। ਹਾਲਾਂਕਿ ਰਸਮੀ ਤੌਰ ਉੱਤੇ ਫਿਲਹਾਲ ਐਲਾਨ ਨਹੀਂ ਕੀਤਾ ਗਿਆ ਹੈ ਪਰ ਅਕਾਲੀ ਦਲ ਤੋਂ ਬਾਗੀ ਹੋਏ ਕੁਝ ਆਗੂਆਂ ਦੇ ਨਾਲ ਮੀਟਿੰਗਾਂ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਅਤੇ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਲਗਾਤਾਰ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਦੇ ਵਿੱਚ ਸਰਗਰਮ ਹਨ। ਪੂਰੇ ਪੰਜਾਬ ਭਰ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ਲੁਧਿਆਣਾ ਦੇ ਵਿੱਚ ਵੀ ਬੀਤੇ ਦਿਨੀਂ ਬੈਠਕਾਂ ਕਰਵਾਈਆਂ ਗਈਆਂ।
ਨਵੀਂ ਧਿਰ ਸਰਗਰਮ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਰਹੇ ਹਨ। ਲੋਕ ਅਕਾਲੀ ਦਲ ਦੇ ਕੁਝ ਹੋਰ ਆਗੂਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਾਮਿਲ ਹਨ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸੰਗਤਾਂ ਦਾ ਸੁਝਾਅ ਲੈ ਰਹੇ ਹਾਂ। ਲੋਕ ਸਾਨੂੰ ਸੁਝਾਅ ਦੇ ਰਹੇ ਹਨ ਕਿ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਨਾਲ ਇਨਸਾਫ ਨਹੀਂ ਕੀਤਾ। ਭਾਵੇਂ ਉਹ ਬੇਅਦਬੀਆਂ ਦਾ ਮੁੱਦਾ ਹੋਵੇ ਅਤੇ ਭਾਵੇਂ ਹੋਰ ਮੁੱਦੇ ਹੋਣ। ਸੰਗਤ ਖੁਦ ਕਹਿ ਰਹੀ ਹੈ ਕਿ ਹੁਣ ਪੰਜਾਬ ਨੂੰ ਇੱਕ ਧਿਰ ਦੀ ਲੋੜ ਹੈ।
- ਇਹ ਕਿਸਾਨ ਹੋਣਗੇ ਸਨਮਾਨਿਤ; ਜਾਣੋ ਵਜ੍ਹਾਂ, ਸਨਮਾਨਿਤ ਹੋਣ ਵਾਲਿਆਂ 'ਚ ਇੱਕ ਮਹਿਲਾ ਅਤੇ 5 ਪੁਰਸ਼ ਕਿਸਾਨ - two day Kisan and Pashu Palan Mela
- ਮੰਦਭਾਗਾ ਹਾਦਸਾ: ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨ ਵਿਖੇ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਪੇਂਟਰ ਦੀ ਦਰਦਨਾਕ ਮੌਤ - Fourth Floor Falling Painter Dies
- ਵਿਦੇਸ਼ ਦੀ ਧਰਤੀ 'ਤੇ ਇੱਕ ਹੋਰ ਪੰਜਾਬੀ ਦੀ ਮੌਤ, ਅਮਰੀਕਾ 'ਚ ਕਾਰੋਬਾਰੀ ਨਵੀਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ - Punjabi Murder In America
ਐੱਸਜੀਪੀਸੀ ਚੋਣਾਂ: ਪੰਜਾਬ ਵਿੱਚ ਹਰ ਸਿਆਸੀ ਧਿਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਸਿੱਖ ਕੌਂਮ ਦੀ ਅਗਵਾਈ ਕਰਨੀ ਹੈ ਤਾਂ ਕੋਈ ਸਿਆਸੀ ਧਿਰ ਖੜੀ ਕਰਨੀ ਪਵੇਗੀ। ਉਸ ਦੇ ਲਈ ਸਭ ਤੋਂ ਜ਼ਰੂਰੀ ਐੱਸਜੀਪੀਸੀ ਦੀ ਨੁਮਾਇੰਦਗੀ ਕਰਨੀ ਹੈ। ਇਸੇ ਮੰਤਵ ਦੇ ਤਹਿਤ ਲਗਾਤਾਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਸਰਬਜੀਤ ਖਾਲਸਾ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਨ। ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਅਜਿਹਾ ਨੁਮਾਇੰਦਾ ਐੱਸਜੀਪੀਸੀ ਲਈ ਚੁਣਿਆ ਜਾਵੇ ਜੋ ਕਿ ਸੰਗਤ ਦੀ ਗੱਲ ਕਰੇ। ਇਸ ਨੂੰ ਲੈਕੇ ਲਗਾਤਾਰ ਗੁਰਦੁਆਰਾ ਸਾਹਿਬਾਨਾਂ ਵਿੱਚ ਬੈਠਕਾਂ ਕੀਤੀਆਂ ਜਾ ਰਹੀਆਂ ਹਨ।