ਲੁਧਿਆਣਾ: ਰਵਨੀਤ ਬਿੱਟੂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੇ ਤਰੀਫਾਂ ਦੇ ਪੁੱਲ ਬੰਨੇ । ਰਵਨੀਤ ਬਿੱਟੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ ਦਿਲ ਨੂੰ ਉਹਨਾਂ ਨੇ ਪਹਿਚਾਣਿਆ ਹੈ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਜਦੋਂ ਨਰਿੰਦਰ ਮੋਦੀ ਨੇ ਆਉਣਾ ਸੀ ਤਾਂ ਸਰਕਾਰ ਦੀ ਵੱਡੀ ਅਣਗਹਿਲੀ ਰਹੀ, ਉਹਨਾਂ ਕਿਹਾ ਕਿ ਡੀਜੀਪੀ ਤੱਕ ਨੂੰ ਉੱਥੇ ਨਹੀਂ ਭੇਜਿਆ ਗਿਆ। ਸੁਰੱਖਿਆ ਦੇ ਵਿੱਚ ਵੱਡੀ ਚੂਕ ਹੋਈ ਹੈ। ਜਿਸ ਕਰਕੇ ਜਿਹੜੇ ਐਲਾਨ ਪੰਜਾਬ ਦੇ ਲਈ ਨਰਿੰਦਰ ਮੋਦੀ ਜੀ ਵੱਲੋਂ ਕੀਤੇ ਜਾਣੇ ਸੀ ਉਹ ਨਹੀਂ ਕਰ ਸਕੇ । ਰਵਨੀਤ ਬਿੱਟੂ ਨੇ ਕਿਹਾ ਕਿ ਰਾਮ ਮੰਦਿਰ ਦਾ ਵੀ ਵੱਡਾ ਮੁੱਦਾ ਹੈ । ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਉਸਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ । ਰਵਨੀਤ ਬਿੱਟੂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਦੀ ਤਾਰੀਫਾਂ ਦੇ ਪੁੱਲ ਬੰਨੇ। ਰਵਨੀਤ ਬਿੱਟੂ ਨੇ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੂੰ ਖੁੱਲਾ ਚੈਲੇੰਜ ਦਿੱਤਾ ਕਿ ਉਹ ਭਾਜਪਾ ਤੋਂ ਲੁਧਿਆਣਾ ਦੇ ਉਮੀਦਵਾਰ ਹਨ ਅਤੇ ਜੇਕਰ ਉਹਨਾਂ ਨੂੰ ਕੋਈ ਦਿੱਕਤ ਹੈ ਤਾਂ ਉਹ ਆਪਾ ਉਹਨਾਂ ਦੇ ਖਿਲਾਫ ਆਕੇ ਲੁਧਿਆਣਾ ਤੋਂ ਚੋਣ ਲੜ ਸਕਦੇ ਹਨ।
ਟਿਕਟਾਂ ਵੀ ਹਾਲੇ ਤੱਕ ਫਾਈਨਲ ਨਹੀਂ : ਵਿਰੋਧੀਆਂ 'ਤੇ ਤੰਜ ਕੱਦਸੇ ਰਵਨੀਤ ਬਿੱਟੂ ਨੇ ਕਿਹਾ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਰਹੇ ਔਜਲਾ ਸਾਹਿਬ, ਮਨੀਸ਼ ਤਿਵਾਰੀ ਕਿੰਨੇ ਵੱਡੇ ਲੀਡਰ ਨੇ ਪਰ ਉਨ੍ਹਾਂ ਨੂੰ ਹਾਲੇ ਤੱਕ ਇਹੀ ਨਹੀਂ ਪਤਾ ਵੀ ਟਿਕਟ ਮਿਲਣੀ ਹੈ ਜਾਂ ਨਹੀਂ। ਕਾਂਗਰਸ 'ਚ ਕੋਈ ਵਾਲੀ ਵਾਰਸ ਹੀ ਨਹੀਂ, ਨਾ ਕੋਈ ਪੁੱਛਣ ਵਾਲਾ ਹੈ ਅਤੇ ਨਾ ਕੋਈ ਕਿਸੇ ਨੂੰ ਦੱਸਣ ਵਾਲਾ ਹੈ । ਬਿੱਟੂ ਨੇ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਆਖਿਆ ਕਿ ਕਈ ਬੰਦੇ ਹਾਲੇ ਵੀ ਦਿੱਲੀ ਬੈਠੇ ਨੇ, ਸਿਫ਼ਾਰਸ਼ਾਂ ਲਗਵਾ ਕੇ ਟਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
- ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ, ਜਾਣੋ ਇਸ 'ਚ ਕਿਹੜੇ ਚਿਹਰੇ ਨੇ ਸ਼ਾਮਿਲ - Lok Sabha Elections 2024
- SKM ਗੈਰ ਸਿਆਸੀ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ, ਗ੍ਰਿਫ਼ਤਾਰ ਕੀਤੇ ਕਿਸਾਨ ਛੱਡੋ ਨਹੀਂ ਲਵਾਂਗੇ ਐਕਸ਼ਨ - SKM non political
- ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ, ਸ਼੍ਰੋਮਣੀ ਅਕਾਲੀ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ - Iqbal Singh Lalpura
ਕਿਸਾਨ ਸਭ ਦੇ ਸਾਂਝੇ: ਹਾਲਾਂਕਿ ਇਸ ਦੌਰਾਨ ਜਦੋਂ ਰਵਨੀਤ ਬਿੱਟੂ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਲਗਾਤਾਰ ਭਾਜਪਾ ਦਾ ਕਿਸਾਨ ਵਿਰੋਧ ਕਰ ਰਹੇ ਹਨ ਤਾਂ ਉਹ ਭਾਜਪਾ 'ਚ ਹੀ ਸ਼ਾਮਿਲ ਹੋ ਗਏ। ਇਸ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਕਿਸਾਨ ਕਿਸੇ ਪਾਰਟੀ ਦੇ ਨਹੀਂ ਬਲਕਿ ਕਿ ਸਭ ਦੇ ਸਾਂਝੇ ਹਨ। ਕਿਸਾਨਾਂ ਦੇ ਮਸਲੇ ਸਾਰੀਆਂ ਹੀ ਪਾਰਟੀਆਂ ਦੇ ਹਨ।ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਨੇ, ਕਿਸਾਨਾਂ ਦੇ ਹੱਕ 'ਚ ਉਨ੍ਹਾਂ ਨੇ ਧਰਨੇ ਵੀ ਦਿੱਤੇ। ਕਿਸਾਨਾਂ ਨੂੰ ਭਰੋਸਾ ਦਿੰਦੇ ਰਵਨੀਤ ਬਿੱਟੂ ਨੇ ਆਖਿਆ ਕਿ ਉਹ ਕਿਸਾਨਾਂ ਨੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।