ਦਿੱਲੀ: ਜਿੱਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ ਉਵੇਂ ਹੀ ਸਿਆਸੀ ਭੂਚਾਲ ਵੀ ਆਪਣੇ ਪੂਰੇ ਉਫ਼ਾਨ 'ਤੇ ਹੈ।ਸਾਰੀ ਹੀ ਰਾਜਨੀਤਿਕ ਪਾਰਟੀਆਂ ਆਪਣੇ ਪੱਤੇ ਇੱਕ-ਇੱਕ ਕਰਕੇ ਖੋਲ੍ਹਣ 'ਤੇ ਲੱਗੀਆਂ ਹੋਈਆਂ ਹਨ। ਪੰਜਾਬ ਦੀ ਸਿਆਸਤ ਲਈ 26 ਮਾਰਚ 2024 ਦਾ ਦਿਨ ਬਹੁਤ ਅਹਿਮ ਰਿਹਾ। ਇੱਕ ਪਾਸੇ ਤਾਂ ਭਾਜਪਾ ਵੱਲੋਂ ਇੱਕਲੇ 13 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ। ਉਧਰ ਦੂਜੇ ਪਾਸੇ ਕਾਂਗਰਸ ਨਾਲ ਪਰਿਵਾਰਿਕ ਰਿਸ਼ਤਾ ਰੱਖਣ ਵਾਲੇ ਅਤੇ ਹੁਣ ਤੱਕ ਕਾਂਗਰਸ ਦਾ ਸਾਥ ਵਾਲੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਰਨਵੀਤ ਬਿੱਟੂ ਨੇ ਪੰਜਾ ਛੱਡ ਹੁਣ ਕਲਮ ਫੜ ਲਿਆ ਹੈ।
ਭਜਾਪਾ 'ਚ ਐਂਟਰੀ:ਅਕਸਰ ਹੀ ਕਾਂਗਰਸ ਦੀਆਂ ਉਪਲਬਧੀਆਂ ਗਿਣਾਉਣ ਵਾਲੇ ਅਤੇ ਕਾਂਗਰਸ ਦੇ ਸਿਰ 'ਤੇ ਚੋਣ ਲੜ ਜਿੱਤਣ ਵਾਲੇ ਰਵਨੀਤ ਬਿੱਟੂ ਨੂੰ ਹੁਣ ਕਾਂਗਰਸ ਚੰਗੀ ਨਹੀਂ ਲੱਗਦੀ ਸੀ। ਇਸੇ ਕਾਰਨ ਤਾਂ ਬਿੱਟੂ ਨੇ ਵੀ ਦਲ ਬਦਲ ਲਿਆ ਹੈ।ਦਿੱਲੀ 'ਚ ਭਾਜਪਾ ਦੇ ਹੈੱਡਕੁਆਟਰ 'ਚ ਰਵਨੀਤ ਬਿੱਟੂ ਨੇ ਭਾਜਪਾ 'ਚ ਸ਼ਮੂਲੀਅਤ ਕੀਤੀ। ਜਿੱਥੇ ਬਿੱਟੂ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਭਾਜਪਾ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ।ਇਹ ਝਟਕਾ ਕਾਂਗਰਸ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਪ੍ਰਨੀਤ ਕੌਰ ਨੇ ਭਾਜਪਾ ਦਾ ਲੜ ਫੜ੍ਹਿਆ, ਨਵਜੋਤ ਸਿੰਘ ਸਿੱਧੂ ਨੇ ਮੁੜ ਕੂਮੈਂਟਰੀ 'ਚ ਐਂਟਰੀ ਮਾਰੀ ਅਤੇ ਹੁਣ ਰਵਨੀਤ ਬਿੱਟੂ ਨੇ ਵੀ ਕਾਂਗਰਸ ਨੂੰ ਬਾਏ-ਬਾਏ ਬੋਲ ਦਿੱਤੀ।
- ਅਕਾਲੀ ਭਾਜਪਾ ਗਠਜੋੜ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ - Big statement of Sukhbir Badal
- ਪੰਜਾਬ ਵਿੱਚ ਭਾਜਪਾ ਵਲੋਂ ਅਕਾਲੀ ਦਲ ਨੂੰ ਵੱਡਾ ਝਟਕਾ ! ਭਾਜਪਾ ਨੇ ਪੰਜਾਬ 'ਚ ਇੱਕਲੇ ਚੋਣ ਲੜ੍ਹਨ ਦਾ ਕੀਤਾ ਐਲਾਨ - No BJP Akali Alliance
- "ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਭਗਵੰਤ ਮਾਨ ਆਪਣੇ ਆਕਾ ਨੂੰ ਖੁਸ਼ ਕਰਨ 'ਚ ਲੱਗੇ" - Harsimrat Badal
ਸਿਆਸੀ ਸਫ਼ਰ: ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਹਨ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਸਾਲ 2009 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਸਾਲ 2014 'ਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ ਤੇ ਸਾਲ 2019 ਵਿਚ ਵੀ ਉਹ ਤੀਜੀ ਵਾਰ ਲੁਧਿਆਣਾ ਤੋਂ ਐਣਪੀ ਬਣੇ ।