ETV Bharat / state

ਪੰਜਾਬ ਯੂਨੀਵਰਸਿਟੀ ਮਾਮਲਾ: ਕੁੜੀਆਂ ਦੇ ਹੋਸਟਲ 'ਚ ਵੜਿਆ ਸੀ ਵੀਸੀ, ਕੁੜੀਆਂ ਦੇ ਛੋਟੇ ਕੱਪੜਿਆਂ 'ਤੇ ਕੀਤੀ ਸੀ ਟਿੱਪਣੀ, 52 ਘੰਟੇ ਬਾਅਦ ਜਾਗੀ 'ਆਪ ਸਰਕਾਰ' - STUDENT PROTEST AGAINST VC

STUDENT PROTEST AGAINST VC : ਕੁੜੀਆਂ ਦੇ ਛੋਟੇ ਕੱਪੜਿਆਂ 'ਤੇ ਕੀਤੀ ਟਿੱਪਣੀ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ ਸਾਰੀ ਜਾਣਕਾਰੀ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

STUDENT PROTEST AGAINST VC
STUDENT PROTEST AGAINST VC (etv bharat)
author img

By ETV Bharat Punjabi Team

Published : Sep 25, 2024, 10:47 PM IST

ਪਟਿਆਲਾ: ਅੱਜ ਕੱਲ੍ਹ ਵਿੱਦਿਆ ਦੇ ਮੰਦਿਰ ਆਖੇ ਜਾਣ ਵਾਲੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਚਰਚਾ 'ਚ ਰਹਿੰਦੀਆਂ ਹਨ। ਹੁਣ ਪਟਿਆਲਾ ਦੀ ਪੰਜਾਬ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਸੁਰਖੀਆਂ 'ਚ ਹੈ ਕਿਉਂਕਿ ਵਿਦਿਆਰਥੀਆਂ ਵੱਲੋਂ ਲਗਾਤਾਰ ਵੀਸੀ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਇਸ ਮੋਰਚੇ ਦੇ 52 ਘੰਟੇ ਬਾਅਦ 'ਆਪ' ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ "ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਰਿਪੋਰਟ ਤਲਬ ਕਰ ਲਈ ਹੈ। ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਪੂਰਾ ਇਨਸਾਫ਼ ਹੋਵੇਗਾ"।

ਯੂਨੀਵਰਸਿਟੀ ਪਹੁੰਚੇ ਚੇਅਰਪਰਸਨ ਰਾਜ ਲਾਲੀ ਗਿੱਲ

ਸਿੱਖਿਆ ਮੰਤਰੀ ਦੇ ਜਾਗਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪੁੱਜੇ। ਉੱਥੇ ਚੇਅਰਪਰਸਨ ਨੇ ਕਿਹਾ ਕਿ "ਇੱਕ ਕਮੇਟੀ ਬਣਾਈ ਜਾਵੇਗੀ ਜੋ ਮਾਮਲੇ ਦੀ ਜਾਂਚ ਕਰੇਗੀ। ਵਿਦਿਆਰਥੀ ਆਪਣੇ ਨੁਮਾਇੰਦੇ ਚੁਣਨਗੇ ਅਤੇ ਅਸੀਂ ਦੋਹਾਂ ਪੱਖਾਂ ਨੂੰ ਸੁਣਾਂਗੇ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਦੋਵੇਂ ਧਿਰਾਂ ਆਪਣੀ ਗੱਲ ਰੱਖਣਗੀਆਂ। ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਹੱਕ ਹੈ। ਧਰਨਾ ਜਾਰੀ ਰਹੇਗਾ"।

ਕੁੜੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਚੇਅਰਪਰਸਨ ਨੇ ਅਖਿਆ ਕਿ ਉਨ੍ਹਾਂ ਨੇ "ਕੁੜੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਖਾਸ ਕਰਕੇ ਘਟਨਾ ਨਾਲ ਸਬੰਧਿਤ ਲੜਕੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵੀਸੀ ਵੱਲੋਂ ਲੜਕੀਆਂ ਨੂੰ ਕੱਪੜਿਆਂ ਸਬੰਧੀ ਟਿੱਪਣੀਆਂ ਕਰਨੀਆਂ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਮੈਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੀ ਹਾਂ ਕਿ ਵੀਸੀ ਨੂੰ ਲੜਕੀਆਂ ਨਾਲ ਜਿਹਾ ਵਰਤਾਓ ਨਹੀਂ ਕਰਨਾ ਚਾਹੀਦਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਕਤ ਘਟਨਾ ਨੂੰ ਲੈ ਕੇ ਇੱਕ ਇਨਕੁਇਰੀ ਕਮੇਟੀ ਬੈਠੇਗੀ ਜੋ ਘਟਨਾ ਦੀ ਜਾਂਚ ਕਰੇਗੀ। ਚੇਅਰਪਰਸਨ ਨੇ ਕਿਹਾ ਕਿ ਬਾਅਦ ਵਿੱਚ ਚੇਅਰਮੈਨ ਯੂਨੀਵਰਸਿਟੀ ਦੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੂੰ ਉਹਨਾਂ ਦੇ ਘਰ ਮਿਲਣ ਚਲੇ ਗਏ ਤਾਂ ਜੋ ਉਕਤ ਮਾਮਲਾ ਵਿਸਥਾਰਪੂਰਵਕ ਜਾਣਿਆ ਜਾ ਸਕੇ"।

ਪ੍ਰਿਅੰਕਾ ਗਾਂਧੀ ਦੀ ਚੇਅਰਪਰਸਨ ਨੂੰ ਅਪੀਲ

ਕਾਬਲੇਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਨੇ ਵੀ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਲਿਿਖਆ ਹੈ ਕਿ "ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਵਾਈਸ-ਚਾਂਸਲਰ ਵੱਲੋਂ ਵਿਦਿਆਰਥਣਾਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਕਮਰਿਆਂ ਵਿੱਚ ਦਾਖਲ ਹੋ ਕੇ ਉਨ੍ਹਾਂ ਦੇ ਕਮਰਿਆਂ ਦੀ ਚੈਕਿੰਗ ਕਰਨਾ ਅਤੇ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾਂ 'ਤੇ ਅਸ਼ਲੀਲ ਟਿੱਪਣੀਆਂ ਕਰਨਾ ਬੇਹੱਦ ਸ਼ਰਮਨਾਕ ਹੈ। ਵਿਦਿਆਰਥਣਾਂ ਨੇ ਮੀਡੀਆ ਨੂੰ ਜੋ ਗੱਲਾਂ ਕਹੀਆਂ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। ਲੜਕੀਆਂ ਆਪਣੇ ਭੋਜਨ, ਕੱਪੜੇ ਅਤੇ ਕੋਰਸ ਦੀ ਚੋਣ ਦਾ ਫੈਸਲਾ ਖੁਦ ਕਰਨ ਦੇ ਸਮਰੱਥ ਹਨ। ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਅਸਵੀਕਾਰਨਯੋਗ ਹੈ। ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਵਾਈਸ ਚਾਂਸਲਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ"।

ਕਦੋਂ ਸ਼ੁਰੂ ਹੋਇਆ ਸੀ ਵਿਵਾਦ

ਵਿਵਾਦ ਐਤਵਾਰ ਦੁਪਹਿਰ ਨੂੰ ਉਦੋਂ ਸ਼ੁਰੂ ਹੋਇਆ, ਜਦੋਂ ਉਪ ਕੁਲਪਤੀ ਨੇ ਅਚਾਨਕ ਗਰਲਜ਼ ਹੋਸਟਲ ਦੀ ਚੈਕਿੰਗ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਨਾਲ ਕੋਈ ਮਹਿਲਾ ਸਟਾਫ ਨਹੀਂ ਸੀ। ਉਹ ਨਾ ਸਿਰਫ਼ ਉਸ ਨੂੰ ਦੱਸੇ ਬਿਨਾਂ ਹੋਸਟਲ ਵਿੱਚ ਦਾਖ਼ਲ ਹੋਏ ਅਤੇ ਉਸ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕੀਤੀ ਸਗੋਂ ਉਸ ਦੇ ਛੋਟੇ ਕੱਪੜਿਆਂ 'ਤੇ ਟਿੱਪਣੀ ਵੀ ਕੀਤੀ।

ਵੀਸੀ ਨੇ ਕਿਹਾ- ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ

ਮੀਡੀਆ ਰਿਪੋਰਟਾਂ ਅਨੁਸਾਰ "ਵੀਸੀ ਜੇਐਸ ਸਿੰਘ ਨੇ ਇਸ ਮਾਮਲੇ ਵਿੱਚ ਕਿਹਾ ਕਿ ਗਰਲਜ਼ ਹੋਸਟਲ ਵਿੱਚ ਸਮਰੱਥਾ ਤੋਂ ਵੱਧ ਲੜਕੀਆਂ ਰੱਖਣ ਅਤੇ ਅੱਧੀ ਰਾਤ ਤੋਂ ਬਾਅਦ ਗਰਲਜ਼ ਹੋਸਟਲ ਵਿੱਚ ਸਿਗਰਟ ਅਤੇ ਸ਼ਰਾਬ ਪੀਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਿਸ ਲਈ ਉਹ ਹੋਸਟਲ ਵਿੱਚ ਜਾ ਕੇ ਜਾਂਚ ਕੀਤੀ। ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਵਿਦਿਆਰਥਣਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਲੜਕੀਆਂ ਦੇ ਹੋਸਟਲ ਵਿੱਚ ਅੱਧੀ ਰਾਤ ਤੋਂ ਬਾਅਦ ਕੁਝ ਲੜਕੀਆਂ ਸਿਗਰਟ ਪੀਂਦੀਆਂ ਹਨ ਅਤੇ ਸ਼ਰਾਬ ਪੀਂਦੀਆਂ ਹਨ"

ETV Bharat Logo

Copyright © 2024 Ushodaya Enterprises Pvt. Ltd., All Rights Reserved.