ਲੁਧਿਆਣਾ : ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਦਿਨ ਪਏ ਮੀਂਹ ਤੋਂ ਬਾਅਦ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਵੀ ਮੀਂਹ ਦਾ ਅਲਰਟ ਦਿੱਤਾ ਹੈ। ਇਸੇ ਤਹਿਤ 2 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੂਬੇ ਭਰ ਦੇ ਕਈ ਥਾਵਾਂ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ। 1 ਤਰੀਕ ਨੂੰ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਵਿੱਚ ਭਾਰੀ ਮੀਂਹ ਦੱਸਿਆ ਗਿਆ ਹੈ।
ਕਿੱਥੇ, ਕਿੰਨਾ ਪਿਆ ਮੀਂਹ: ਬੀਤੇ ਦਿਨ ਹੋਏ ਬਾਰਿਸ਼ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਪੰਜਾਬ ਭਰ ਦੇ ਵਿੱਚ ਲਗਭਗ 30 ਐਮਐਮ ਦੇ ਕਰੀਬ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਆਈਐਮਡੀ ਦੇ ਮੁਤਾਬਿਕ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ 7 ਐਮਐਮ ਦੇ ਕਰੀਬ ਬਾਰਿਸ਼ ਹੋਈ ਹੈ, ਜਦਕਿ ਪਟਿਆਲਾ ਦੇ ਵਿੱਚ 4 ਐਮਐਮ ਦੇ ਕਰੀਬ ਬਾਰਿਸ਼ ਹੋਈ ਹੈ, ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ 1.5 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ ਹੈ ਅਤੇ ਰੋਪੜ ਦੇ ਵਿੱਚ ਵੀ 1.5 ਐਮਐਮ ਬਾਰਿਸ਼ ਦਰਜ ਹੋਈ ਹੈ।
ਪੰਜਾਬ ਦੇ ਵਿੱਚ ਬੀਤੇ ਦਿਨ ਸਭ ਤੋਂ ਜਿਆਦਾ ਮੀਂਹ ਲੁਧਿਆਣਾ ਵਿੱਚ ਹੀ ਦਰਜ ਹੋਇਆ ਹੈ। ਇੱਕ ਹਫ਼ਤੇ ਦੀ ਭਵਿੱਖਬਾਣੀ ਦੇ ਵਿੱਚ ਪੰਜਾਬ ਦੇ ਅੰਦਰ ਦੋ ਤਰੀਕ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਤੋਂ ਬਾਅਦ ਮੌਸਮ ਆਮ ਹੋ ਜਾਵੇਗਾ ਅਤੇ ਟੈਂਪਰੇਚਰ ਵੀ ਵਧੇਗਾ।
ਕਿੰਨਾ ਹੈ ਤਾਪਮਾਨ: ਮੌਜੂਦਾ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ 36.2 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਚੱਲ ਰਿਹਾ ਹੈ, ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਲੁਧਿਆਣਾ ਦੇ ਵਿੱਚ 36.2 ਡਿਗਰੀ, ਪਟਿਆਲਾ ਦੇ ਵਿੱਚ 36.3 ਡਿਗਰੀ, ਪਠਾਨਕੋਟ ਦੇ ਵਿੱਚ 38.3 ਡਿਗਰੀ, ਗੁਰਦਾਸਪੁਰ ਵਿੱਚ 38 ਡਿਗਰੀ, ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਵਿੱਚ 36.1 ਡਿਗਰੀ, ਰੋਪੜ ਦੇ ਵਿੱਚ 36.37 ਡਿਗਰੀ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਟੈਂਪਰੇਚਰ 39 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਇਹ ਜਾਣਕਾਰੀ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮੀਡੀਆ ਬੁਲੇਟਿਨ ਦੀ ਡੇਲੀ ਰਿਪੋਰਟ ਦੇ ਵਿੱਚ ਜਾਰੀ ਕੀਤੀ ਗਈ ਹੈ।