ਲੁਧਿਆਣਾ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿੱਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਨਾਜਾਇਜ਼ ਧੰਦੇ ਨੂੰ ਲੈ ਕੇ ਹਲਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਰੇਲ ਲਾਈਨਾਂ ਦੇ ਨਾਲ ਕਈ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਮੌਜੂਦ ਰਹੀ। ਇਸ ਦੌਰਾਨ ਵਿਧਾਇਕ ਖੁਦ ਪੁਲਿਸ ਪਾਰਟੀ ਦੇ ਮੁਲਾਜ਼ਮਾਂ ਨੂੰ ਝਾੜ ਪਾਉਂਦੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਇਹ ਧੰਦਾ ਚੱਲ ਰਿਹਾ ਹੈ ਪਰ ਪੁਲਿਸ ਇਸ 'ਤੇ ਕਾਰਵਾਈ ਕਿਉਂ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕਈ ਵਾਰ ਐਸ.ਐਚ.ਓ ਦੇ ਧਿਆਨ ਦੇ ਵਿੱਚ ਇਹ ਸਾਰੀ ਗੱਲ ਲਿਆਂਦੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਕਾਰਵਾਈ ਦੇ ਨਾਂ 'ਤੇ ਪਹਿਲਾਂ ਹੀ ਇਹਨਾਂ ਧੰਦਾ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
'ਆਪ' ਵਿਧਾਇਕਾ ਛੀਨਾ ਦੀ ਰੇਡ: ਇਸ ਦੌਰਾਨ ਵਿਧਾਇਕਾ ਪੁਲਿਸ ਮੁਲਾਜ਼ਮਾਂ ਨੂੰ ਝਾੜ ਪਾਉਂਦੇ ਵੀ ਵਿਖਾਈ ਦਿੱਤੇ। ਇਸ ਤੋਂ ਪਹਿਲਾਂ ਵੀ ਵਿਧਾਇਕਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਪੁਲਿਸ ਅਫ਼ਸਰ ਜੋਤੀ ਯਾਦਵ ਜੋ ਕਿ ਹੁਣ ਮੌਜੂਦਾ ਕੈਬਨਿਟ ਮੰਤਰੀ ਦੀ ਧਰਮ ਪਤਨੀ ਹੈ ਉਹਨਾਂ ਨੂੰ ਝਾੜ ਪਾ ਰਹੀ ਸੀ। ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਅਸੀਂ ਹਲਕੇ ਦੇ ਵਿੱਚ ਛਾਪੇਮਾਰੀ ਕਰਵਾਈ ਹੈ, ਇਸ ਲਈ ਲਗਾਤਾਰ ਸਾਨੂੰ ਨੇੜੇ-ਤੇੜੇ ਦੇ ਲੋਕ ਸ਼ਿਕਾਇਤ ਕਰ ਰਹੇ ਸਨ। ਪੁਲਿਸ ਨੂੰ ਵੀ ਕਈ ਵਾਰ ਕਿਹਾ ਸੀ ਪਰ ਆਖਿਰਕਾਰ ਉਹਨਾਂ ਨੂੰ ਖੁਦ ਇਲਾਕੇ ਦੇ ਵਿੱਚ ਆ ਕੇ ਛਾਪੇਮਾਰੀ ਕਰਨੀ ਪਈ। ਉਹਨਾਂ ਕਿਹਾ ਕਿ ਮੌਕੇ ਤੋਂ ਚਾਰ ਕੁੜੀਆਂ ਤਾਂ ਭੱਜਣ ਦੇ ਵਿੱਚ ਕਾਮਯਾਬ ਹੋ ਗਈਆਂ ਪਰ 2 ਮਹਿਲਾਵਾਂ ਨੂੰ ਅਤੇ ਇੱਕ ਪੁਰਸ਼ ਨੂੰ ਪੁਲਿਸ ਦੀ ਮਦਦ ਦੇ ਨਾਲ ਕਾਬੂ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੌਕੇ 'ਤੇ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਐਸਐਚਓ ਅਤੇ ਏਸੀਪੀ ਨੂੰ ਵੀ ਬੁਲਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਖ਼ਤੀ ਕੀਤੀ ਹੁੰਦੀ ਤਾਂ ਅਜਿਹਾ ਕੰਮ ਦੁਬਾਰਾ ਨਹੀਂ ਹੋਣਾ ਸੀ।
ਲੋਕਾਂ ਨੇ ਪੁਲਿਸ 'ਤੇ ਚੁੱਕੇ ਸਵਾਲ: ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਲਗਾਤਾਰ ਉਹ ਪੁਲਿਸ ਨੂੰ ਸ਼ਿਕਾਇਤ ਵੀ ਕਰ ਰਹੇ ਹਨ। ਪੁਲਿਸ ਕਾਰਵਾਈ ਦੇ ਨਾਂ ਤੇ ਜਿਵੇਂ ਹੀ ਆਉਂਦੀ ਹੈ, ਉਦੋਂ ਸਾਰੇ ਹੀ ਭੱਜ ਜਾਂਦੇ ਹਨ ਅਤੇ ਮੁੜ ਤੋਂ ਫਿਰ ਇਹ ਕੰਮ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਦਾ ਮਾਹੌਲ ਕਈ ਸਾਲਾਂ ਤੋਂ ਖਰਾਬ ਹੋ ਗਿਆ ਹੈ। ਇੱਥੋਂ ਤੱਕ ਕਿ ਲੋਕ ਇੱਥੇ ਰਹਿਣਾ ਵੀ ਪਸੰਦ ਨਹੀਂ ਕਰਦੇ ਅਤੇ ਨੇੜੇ-ਤੇੜੇ ਦੇ ਲੋਕ ਵੀ ਪਰੇਸ਼ਾਨ ਹਨ। ਇਸ ਦੌਰਾਨ ਕਾਬੂ ਕੀਤੀਆਂ ਮਹਿਲਾਵਾਂ ਨੇ ਮੰਨਿਆ ਕਿ ਉਹ ਇੱਥੇ ਨਹੀਂ ਰਹਿੰਦੀਆਂ। ਉੱਥੇ ਹੀ ਸ਼ਖਸ ਨੇ ਕਿਹਾ ਕਿ ਉਸ ਨੂੰ ਮਹਿਲਾਵਾਂ ਨੇ ਹੀ ਇੱਥੇ ਬੁਲਾਇਆ ਸੀ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਬਾਕੀਆਂ ਨੂੰ ਵੀ ਇਸਦਾ ਸੰਦੇਸ਼ ਜਾਵੇ।
- ਸਰਕਾਰ ਵੱਲੋਂ 23 ਫਸਲਾਂ ਵਿੱਚੋਂ 14 ਫਸਲਾਂ ਦੇ ਖ਼ਰੀਦ ਮੁੱਲ ਦੇ ਵਾਧੇ ਨੂੰ ਕਿਸਾਨਾਂ ਨੇ ਦਿੱਤਾ ਨਾਕਾਫ਼ੀ ਕਰਾਰ - Farmers rejected Modi MSP
- ਪਟਿਆਲਾ ਪੁਲਿਸ ਨੇ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, ਸੱਤ ਕਿਲੋ ਚਰਸ ਹੋਈ ਬਰਾਮਦ - Female drug trafficker arrested
- ਜੋਸ਼ ਤੇ ਜਜ਼ਬੇ ਦੀ ਮਿਸਾਲ ਬਣੀ ਅੰਮ੍ਰਿਤਸਰ ਦੀ ਧੀ ਰਾਜਵਿੰਦਰ ਕੌਰ, ਖੇਤੀ ਦੇ ਸਾਰੇ ਕੰਮ ਕਰਦੀ ਹੈ ਆਪ, ਦੇਖੋ ਵੀਡੀਓ - Amritsar News