ਲੁਧਿਆਣਾ : ਪੰਜਾਬ ਦੇ ਵਿੱਚ ਲਗਾਤਾਰ ਬੀਤੇ ਕਈ ਦਿਨਾਂ ਤੋਂ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਲੋਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ 18 ਜੂਨ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਪੰਜਾਬ ਭਰ ਦੇ ਵਿੱਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਕਿਤੇ-ਕਿਤੇ ਛਿੱਟੇ ਪੈਣ ਦੀ ਵੀ ਉਮੀਦ ਜਤਾਈ ਗਈ ਹੈ, ਜਿਸ ਦੇ ਨਾਲ ਟੈਂਪਰੇਚਰ ਵਿੱਚ ਘਾਟਾ ਵੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਪੰਜਾਬ ਵਿੱਚ ਟੈਂਪਰੇਚਰ 45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ ਅਤੇ ਅੱਜ ਦੇ ਲਈ ਰੈਡ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 18 ਜੂਨ ਤੋਂ ਲੈ ਕੇ 22 ਜੂਨ ਦੇ ਤੱਕ ਮੌਸਮ 'ਚ ਤਬਦੀਲੀ ਵੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ 27 ਜੂਨ ਤੋਂ ਬਾਅਦ ਪ੍ਰੀ ਮਾਨਸੂਨ ਬਾਰਿਸ਼ ਵੀ ਵੇਖਣ ਨੂੰ ਮਿਲ ਸਕਦੀ ਹੈ।
ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਪ੍ਰੈਲ ਤੋਂ ਲੈ ਕੇ ਜੂਨ ਦੇ ਪਹਿਲੇ 15 ਦਿਨ ਤੱਕ ਪੰਜਾਬ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਹੈ ਅਤੇ ਬਰਸਾਤ ਵੀ ਆਮ ਨਾਲੋਂ ਕਿਤੇ ਹੇਠਾਂ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਾਣੀ ਦੀ ਕਿਸਾਨਾਂ ਨੂੰ ਲੋੜ ਹੈ। ਪਰ ਪਾਣੀ ਧਰਤੀ ਹੇਠਲਾ ਇਸਤੇਮਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੋ ਕਿ ਪਹਿਲਾਂ ਹੀ ਹੇਠਾਂ ਜਾ ਰਿਹਾ ਹੈ ਉਹਨਾਂ ਕਿਹਾ ਕਿ ਬਾਰਿਸ਼ਾਂ ਨਾ ਪੈਣ ਕਰਕੇ ਕਾਫੀ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਮ ਆਦਮੀ ਤੇ ਇਸ ਦਾ ਅਸਰ ਹੈ ਉੱਥੇ ਹੀ ਫਸਲਾਂ ਤੇ ਵੀ ਇਸ ਦਾ ਪ੍ਰਭਾਵ ਹੈ।
- ਲਾਰੈਂਸ ਵਿਸ਼ਨੋਈ ਦੀ ਜੇਲ੍ਹ ਵੀਡੀਓ ਕਾਲ ਨੇ ਮਚਾਇਆ ਹੜਕੰਪ, ਸੁਣੋ ਵੀਡੀਓ ਕਾਲ 'ਤੇ ਕੀ-ਕੀ ਹੋਈਆਂ ਗੱਲਾਂ... - Lawrence Vishnoi video call
- ਛੋਟੀ ਉਮਰੇ ਵੱਡਾ ਕਾਰਨਾਮਾ; 16 ਸਾਲ ਦੀ ਉਮਰ 'ਚ ਇਸ ਕੁੜੀ ਨੇ ਜਿੱਤੇ ਦੋ ਸੋਨ ਤਗ਼ਮੇ, ਪਰ ਸਰਕਾਰ ਦੇ ਹੁੰਗਾਰੇ ਦਾ ਕਰ ਰਹੀ ਇੰਤਜ਼ਾਰ - National Kick Boxing Champion
- ਟੋਲ ਪਲਾਜ਼ਾ 'ਤੇ ਵਾਪਰਿਆ ਭਿਆਨਕ ਹਾਦਸਾ; ਬੇਕਾਬੂ ਟਰੱਕ ਨੇ ਦਰੜੇ 5 ਵਾਹਨ, ਕਈ ਜ਼ਖ਼ਮੀ ਤੇ ਇੱਕ ਦੀ ਮੌਤ - terrible road accident
ਪੀ ਏ ਯੂ ਵਿਗਿਆਨੀ ਨੇ ਕਿਹਾ ਕਿ ਮੌਸਮ ਭਾਵੇਂ ਤਬਦੀਲ ਹੋਵੇਗਾ ਪਰ ਪੂਰੀ ਤਰਾਂ ਗਰਮੀ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਜਰੂਰ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ 12 ਵਜੇ ਤੋਂ 3 ਵਜੇ ਦੁਪਿਹਰ ਤੱਕ ਗਰਮੀਂ ਦਾ ਪ੍ਰਕੋਪ ਵੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਸਮੇਂ ਦੌਰਾਨ ਬਾਹਰ ਨਿਕਲਣ ਤੋਂ ਗੁਰੇਜ ਕਰਨ। ਮੌਸਮ ਵਿਗਿਆਨੀ ਨੇ ਕਿਹਾ ਕਿ ਲੋਕ ਗਰਮੀ ਚ ਆਪਣਾ ਸਿਰ ਮੂੰਹ ਢੱਕ ਕੇ ਰੱਖਣ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਨ। ਉਹਨਾਂ ਕਿਹਾ ਕਿ ਫਿਲਹਾਲ ਮੌਨਸੂਨ ਨੂੰ ਲੈ ਕੇ ਵੀ ਕੋਈ ਤਾਜ਼ਾ ਅਪਡੇਟ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ 30 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ।