ETV Bharat / state

ਕਿਵੇਂ ਰਹੇਗਾ ਅੱਜ ਪੰਜਾਬ 'ਚ ਮੌਸਮ ਦਾ ਮਿਜਾਜ਼; ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋ ਸਭ ਕੁੱਝ - Heavy Rain Alert In Punjab - HEAVY RAIN ALERT IN PUNJAB

Punjab Weather Forecast: ਪੰਜਾਬ ਵਿੱਚ ਮੌਸਮ ਕਿਤੇ ਖੁਸ਼ਗਵਾਰ ਹੈ ਤੇ ਕਿਤੇ ਗਰਮੀ ਦਾ ਕਹਿਰ ਜਾਰੀ ਹੈ। ਪਰ, ਫਿਲਹਾਲ ਤੋਂ ਮੌਸਮ ਵਿਭਾਗ ਦੀ ਭੱਵਿਖਬਾਣੀ ਸਾਹਮਣੇ ਆਈ ਹੈ, ਉਸ ਤੋਂ ਇਹ ਸਾਫ ਹੈ ਕਿ ਲੋਕਾਂ ਨੂੰ ਅੱਜ ਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ। ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ ਤੇ ਪੂਰੇ ਪੰਜਾਬ ਭਰ ਦਾ ਮੌਸਮ ਅਪਡੇਟ, ਪੜ੍ਹੋ ਪੂਰੀ ਖ਼ਬਰ।

Punjab Weather Update
ਪੰਜਾਬ 'ਚ ਮੌਸਮ (Etv Bharat)
author img

By ETV Bharat Punjabi Team

Published : Aug 6, 2024, 8:00 AM IST

ਚੰਡੀਗੜ੍ਹ: ਪੰਜਾਬ ਵਿੱਚ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਪੰਜਾਬ ਵਿੱਚ ਦੋ ਦਿਨਾਂ ਤੱਕ ਯੈਲੋ ਅਲਰਟ ਹੈ। ਇਸ ਦੌਰਾਨ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਵਿੱਚ ਕੋਈ ਖਾਸ ਬਹੁਤੀ ਤਬਦੀਲੀ ਨਹੀਂ ਆਈ। ਪੰਜਾਬ ਦੇ ਸ਼ਹਿਰਾਂ ਵਿੱਚ ਔਸਤ ਤਾਪਮਾਨ 28 ਡਿਗਰੀ ਤੋਂ 36.6 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਦੱਸ ਦਈਏ ਕਿ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

Punjab Weather Update
ਮੁੱਖ ਸ਼ਹਿਰ ਦਾ ਤਾਪਮਾਨ (Etv Bharat)

ਪਹਿਲਾਂ ਇਸ ਗ੍ਰਾਫਿਕਸ ਜ਼ਰੀਏ ਜਾਣੋ, ਅੱਜ ਇਨ੍ਹਾਂ ਮੁੱਖ ਸ਼ਹਿਰ ਦਾ ਤਾਪਮਾਨ -

  1. ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਰਹੇਗਾ। ਕਿਤੇ ਧੁੱਪ ਰਹੇਗੀ ਤੇ ਕਿਤੇ ਬੱਦਲ ਦੀ ਗਰਜ ਨਾਲ ਹਲਕਾ ਮੀਂਹ ਪੈ ਸਕਦਾ ਹੈ।
  2. ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ। ਸਵੇਰੇ ਮੀਂਹ ਦੀ ਸੰਭਾਵਨਾ ਤੇ ਬੱਦਲ ਛਾਏ ਰਹਿਣਗੇ।
  3. ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਰਹੇਗਾ। ਬਦਲਵਾਈ ਨਾਲ ਦਿਨ ਗਰਮ ਰਹੇਗਾ।
  4. ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਰਹੇਗਾ। ਧੁੱਪ ਰਹੇਗੀ ਤੇ ਕਿਤੇ ਬੱਦਲ ਦੀ ਗਰਜ ਨਾਲ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।
  5. ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ। ਬੱਦਲ ਦੀ ਗਰਜ ਨਾਲ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।
  6. ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਰਹੇਗਾ। ਕੁੱਝ ਇਲਾਕਿਆ ਵਿੱਚ ਮੀਂਹ, ਬਾਕੀ ਬੱਦਲ ਛਾਏ ਰਹਿਣਗੇ।

ਇਨ੍ਹਾਂ ਜ਼ਿਲ੍ਹਿਆ ਵਿੱਚ ਪੈ ਸਕਦਾ ਮੀਂਹ: ਸੋਮਵਾਰ ਵੀ ਕੁਝ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ। ਜਿਸ ਕਾਰਨ ਪੰਜਾਬ ਦੇ ਤਾਪਮਾਨ 'ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਆਈਐਮਡੀ ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ। ਪੰਜਾਬ ਦੇ ਐਸਬੀਐਸ ਨਗਰ ਵਿੱਚ 9 ਮਿਲੀਮੀਟਰ, ਰੋਪੜ ਵਿੱਚ 8.5, ਪਠਾਨਕੋਟ ਵਿੱਚ 4 ਅਤੇ ਮੋਗਾ-ਫਿਰੋਜ਼ਪੁਰ ਵਿੱਚ 0.5-0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜੇਕਰ ਅੱਜ ਤੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ 16 ਤੋਂ 17 ਜ਼ਿਲ੍ਹਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.