ਲੁਧਿਆਣਾ: ਲੁਧਿਆਣਾ ਦੇ ਭਾਜਪਾ ਦਫਤਰ ਚ ਅੱਜ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦੀ ਅਗਵਾਈ ਚ ਪ੍ਰੈਸ ਕਾਨਫਰਸ ਕੀਤੀ ਗਈ। ਜਿਸ ਵਿੱਚ ਉਹਨਾਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਇਲਜ਼ਾਮ ਲਗਾਏ, ਭਾਜਪਾ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅੰਦਰ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਗਈ ਇੱਕ ਖ਼ਬਰ ਨੂੰ ਆਧਾਰ ਬਣਾ ਕੇ ਉਹਨਾਂ ਸੂਬਾ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਆਂਗਣਵਾੜੀਆਂ ਦੇ ਵਿੱਚ ਬੱਚਿਆਂ ਨੂੰ ਜਹਿਰ ਪਰੋਸਿਆ ਜਾ ਰਿਹਾ ਹੈ।
ਭਾਜਪਾ ਦੇ ਬੁਲਾਰੇ ਮੁਤਾਬਿਕ ਮੀਡੀਆ ਚ ਖਬਰਾਂ ਨਸ਼ਰ ਕੀਤੀਆਂ ਗਈਆਂ ਹਨ ਕੇ ਖਿਚੜੀ ਅਤੇ ਪੰਜੀਰੀ ਸਮੇਤ ਦਿੱਤੀਆਂ ਜਾਣ ਵਾਲੀਆਂ ਸਮਗ਼ਰੀਆ ਦੇ ਵਿੱਚ ਉੱਲੀ ਲੱਗੀ ਹੋਈ ਸੀ ਅਤੇ ਇਸ ਦੀਆ ਕਈ ਉਦਾਹਰਨ ਵੀ ਸਾਹਮਣੇ ਆ ਚੁੱਕੀਆਂ ਨੇ ਇਸ ਦੌਰਾਨ ਉਹਨਾਂ ਰਈਆ ਅਤੇ ਖਰੜ ਦਾ ਵੀ ਜਿਕਰ ਕੀਤਾ ਹੈ। ਉਹਨਾਂ ਕਿਹਾ ਕਿ ਜੋ ਕੰਪਨੀਆਂ ਅਜਿਹੀ ਉਲੰਘਣਾ ਕਰ ਰਹੀਆਂ ਨੇ ਅਤੇ ਬੱਚਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੌਰਾਨ ਉਹਨਾਂ ਮੁੱਖ ਮੰਤਰੀ ਸਮੇਤ ਸੀਬੀਆਈ ਅਤੇ ਰਿਟਾਇਰਡ ਜੱਜ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਕੰਪਨੀਆਂ ਖਿਲਾਫ ਵੀ ਸਖਤ ਐਕਸ਼ਨ ਲੈਣ ਦੀ ਗੱਲ ਕਹੀ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਦੇ ਆਂਗਣਵਾੜੀਆਂ ਦੇ ਵਿੱਚ ਬੱਚਿਆਂ ਨੂੰ ਜੋ ਪੰਜੀਰੀ ਖਿਚੜੀ ਅਤੇ ਹੋਰ ਸਮਗਰੀ ਵੱਖ ਵੱਖ ਕੰਪਨੀਆਂ ਵੱਲੋਂ ਭੇਜੀ ਜਾਂਦੀ ਹੈ। ਉਹ ਜਿਆਦਾਤਰ ਪੈਕਟ ਖਰਾਬ ਨਿਕਲ ਰਹੇ ਨੇ ਉਹਨਾਂ ਕਿਹਾ ਕਿ ਇਸਦੀ ਤਾਜਾ ਉਦਾਹਰਨ ਦੇਖਣ ਨੂੰ ਮਿਲੀ ਹੈ ਖਰੜ ਅਤੇ ਰਈਆ ਤੋਂ ਜੋ ਵੀਡੀਓ ਐਵੀਡੈਂਸ ਦੇ ਰੂਪ ਵਿੱਚ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਇਸ ਬਾਰੇ ਜਦੋਂ ਆਂਗਣਵਾੜੀ ਵਰਕਰਾਂ ਨੇ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਅਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਗਈ ਹੈ।
- ਸ਼ਹੀਦ ਦੇ ਨਾਮ 'ਤੇ ਬਣੇ ਸਰਕਾਰੀ ਸਕੂਲ ਨੇ ਧਾਰਿਆ ਖੰਡਰ ਦਾ ਰੂਪ, ਅਧਿਆਪਕਾਂ ਦੀ ਘਾਟ ਕਾਰਨ ਬੱਚੇ ਹੋ ਰਹੇ ਖੱਜਲ ਖੁਆਰ
- ਸ੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ, ਰੂਪਨਗਰ ਪੁਲਿਸ ਵੱਲੋਂ ਆਰੰਭੀ ਗਈ ਮੁਹਿੰਮ
- ਇੱਕ ਸਾਲ ਤੋਂ ਲਵਾਰਿਸ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਇਹ ਨੌਜਵਾਨ, ਨਰਕ ਭਰੀ ਜ਼ਿੰਦਗੀ ਕਰ ਰਿਹਾ ਬਤੀਤ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
ਇਸ ਦੌਰਾਨ ਉਹਨਾਂ ਕਿਹਾ ਕਿ ਇਸ ਵਿੱਚ ਸਰਕਾਰ ਦੀ ਮਿਲੀ ਭੁਗਤ ਹੈ ਅਤੇ ਜੋ ਬੱਚਿਆਂ ਨੂੰ ਜਹਿਰ ਪਰੋਸਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਕੰਪਨੀਆਂ ਤੇ ਕਾਰਵਾਈ ਕਰਨ ਦੀ ਜਰੂਰਤ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਵਿੱਚ ਕੋਈ ਵੀ ਐਕਸ਼ਨ ਨਹੀਂ ਲਿਆ ਤਾਂ ਉਹ ਇਸ ਮਾਮਲੇ ਵਿੱਚ ਕੇਂਦਰ ਦੇ ਫੂਡ ਪ੍ਰੋਸੈਸਿੰਗ ਮਾਮਲਿਆਂ ਦੇ ਇੰਚਾਰਜ ਅਤੇ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਹਿਰ ਨਹੀਂ ਪਰੋਸਣ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਮਾਨ ਸਰਕਾਰ ਵੀ ਇਸ ਮਾਮਲੇ ਚ ਦਖਲਅੰਦਾਜ਼ੀ ਕਰ ਕਾਰਵਾਈ ਕਰੇ।