ਚੰਡੀਗੜ੍ਹ: 15 ਅਗਸਤ ਤੋਂ ਮਹਿਜ਼ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 14 ਅਗਸਤ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਸੱਦੀ ਗਈ ਹੈ।ਇਸ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਮੀਟਿੰਗ 10 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵਿੱਚ ਹੋਵੇਗੀ, ਜਿਸ ਵਿੱਚ ਸਾਰੇ ਕੈਬਨਿਟ ਮੰਤਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹਾਜ਼ਰ ਹੋਣਗੇ। ਦਸ ਦਈਏ ਕਿ ਤਕਰੀਬਨ ਪੰਜ ਮਹੀਨਿਆਂ ਬਾਅਦ ਕੈਬਨਿਟ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਪੰਜਾਬ ਪੰਚਾਇਤੀ ਐਕਟ ਸੋਧ ਬਿਲ ਅਤੇ ਨਵਾਂ ਸੈਸ਼ਨ ਬੁਲਾਉਣ ਨੂੰ ਲੈ ਕੇ ਮੋਹਰ ਲੱਗਣ ਦੀ ਸੰਭਾਵਨਾ ਹੈ।
ਕਦੋਂ ਹੋਇਆ ਮੀਟਿੰਗ ਦਾ ਐਲਾਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ। ਇਹ ਮੀਟਿੰਗ 14 ਅਗਸਤ ਦਿਨ ਬੁੱਧਵਾਰ ਨੂੰ ਬੁਲਾਈ ਜਾ ਰਹੀ ਹੈ। ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਾਨਸੂਨ ਸੈਸ਼ਨ ਜਲਦੀ ਹੀ ਬੁਲਾਇਆ ਜਾ ਸਕਦਾ ਹੈ। ਇਸ ਬੈਠਕ 'ਚ ਕੈਬਨਿਟ ਮੌਨਸੂਨ ਸੈਸ਼ਨ ਬੁਲਾਉਣ ਦੇ ਤਰੀਕੇ ਦਾ ਐਲਾਨ ਕਰ ਸਕਦੀ ਹੈ।ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬੈਠਕ ਵਿੱਚ ਕਈ ਪੈਂਡਿੰਗ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਾਨਸੂਨ ਸੈਸ਼ਨ ਵਿੱਚ ਲਿਆਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਜਾਣਗੀਆਂ।
ਕਿਹੜੇ ਨੇ ਅਹਿਮ ਮੁੱਦੇ: ਕੈਬਨਿਟ ਦੀ ਅਹਿਮ ਮੀਟਿੰਗ ਦੌਰਾਨ 3 ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ। ਜਿੰਨ੍ਹਾਂ 'ਚਪੰਜਾਬ ਸਰਕਾਰ ਪੰਜਾਬ ਪੰਚਾਇਤੀ ਰਾਜ ਨਿਯਮ 1991 ਵਿੱਚ ਬਦਲਾਅ ਕਰਨਾ ਚਾਹੁੰਦੀ ਹੈ। ਇਸ ਤਹਿਤ ਕੋਈ ਵੀ ਉਮੀਦਵਾਰ ਬਿਨਾਂ ਪਾਰਟੀ ਚੋਣ ਨਿਸ਼ਾਨ ਜਾਂ ਸਮਰਥਨ ਦੇ ਪੰਚਾਇਤੀ ਚੋਣਾਂ ਲੜ ਸਕੇਗਾ।
ਦੂਜੇ ਮੁੱਦੇ ਤਹਿਤ: ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਈਕੋ-ਸੰਵੇਦਨਸ਼ੀਲ ਜ਼ੋਨ ਸਬੰਧੀ ਵੀ ਇਕ ਹੋਰ ਮੁੱਦਾ ਵਿਚਾਰਿਆ ਜਾ ਸਕਦਾ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ ਅਤੇ ਸਤੰਬਰ ਮਹੀਨੇ ਵਿੱਚ ਇਸ ਬਾਰੇ ਸੁਣਵਾਈ ਹੋਣੀ ਹੈ।
ਤੀਜਾ ਮੁੱਦਾ: ਵੈਟਰਨਰੀ ਡਾਕਟਰਾਂ ਦਾ ਹੈ। ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਵੈਟਰਨਰੀ ਡਾਕਟਰ ਸੰਘਰਸ਼ ਕਰ ਰਹੇ ਹਨ। ਉਮੀਦ ਹੈ ਕਿ ਇਸ ਬੈਠਕ 'ਚ ਇਨ੍ਹਾਂ ਤਿੰਨਾਂ ਮੁੱਦਿਆਂ 'ਤੇ ਜ਼ਰੂਰ ਚਰਚਾ ਹੋਵੇਗੀ। ਹੁਣ ਵੇਖਣਾ ਹੋਵੇਗਾ ਕਿ ਇਹ ਮੀਟਿੰਗ ਕਿੰਨੀ ਅਹਿਮ ਰਹੇਗੀ ਅਤੇ ਕਿਹੜੇ ਮੁੱਦਿਆਂ 'ਤੇ ਚਰਚਾ ਹੋਵੇਗੀ ਅਤੇ ਕਿਸ 'ਤੇ ਮੋਹਰ ਲੱਗੇਗੀ।
- 6 ਮਹੀਨੇ ਤੋਂ ਬੰਦ ਸ਼ੰਭੂ ਬਾਰਡਰ 'ਤੇ ਸੁਪਰੀਮ ਕੋਰਟ ਸਖ਼ਤ; ਰਾਹ ਖੋਲ੍ਹਣ ਹਫਤੇ ਦਾ ਸਮਾਂ, ਸੁਪਰੀਮ ਕੋਰਟ ਨੇ ਕਿਹਾ- ਜਲਦੀ ਹਟਾਓ ਟਰੈਕਟਰ ... - Supreme Court On Shambhu border
- ਲੁਧਿਆਣਾ ਦੀ ਇਮੀਗ੍ਰੇਸ਼ਨ ਕੰਪਨੀ ਤੋਂ ਠੱਗੀ ਦੇ ਮਾਮਲੇ 'ਚ ਸਾਲ ਤੋਂ ਨਹੀਂ ਮਿਲਿਆ ਇਨਸਾਫ,ਪਰੇਸ਼ਾਨ ਪਤੀ ਪਤਨੀ ਨੇ ਇੰਝ ਜਤਾਇਆ ਰੋਸ - ludhiana imigration froud
- "ਸੌੜੀ ਸਿਆਸਤ ਛੱਡਣ ਮੁੱਖ ਮੰਤਰੀ ..." ਕਿਸ ਚਿੱਠੀ ਵੱਲ ਇਸ਼ਾਰਾ ਕਰਦਿਆ ਭਾਜਪਾ ਆਗੂ ਨੇ ਘੇਰੇ ਸੀਐਮ ਮਾਨ ? - Punjab Highway Projects