ਹੁਸ਼ਿਆਰਪੁਰ: ਅੱਜ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰ ਬਦਲ ਹੋਏ ਹਨ। ਨਵੇਂ ਚਿਹਰਿਆਂ ਨੂੰ ਸਿਆਸਤ ਵਿੱਚ ਨਵੀਂ ਜਗ੍ਹਾ ਮਿਲੀ ਹੈ। ਇਸ ਤਹਿਤ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿੱਚ ਅੱਜ ਜ਼ਿਮਨੀ ਚੋਣਾਂ ਦੀ ਕਾਊਂਟਿੰਗ ਹੋਈ ਜਿਸ ਵਿੱਚ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜ ਕੁਮਾਰ ਦੇ ਬੇਟੇ ਇਸ਼ਾਕ ਕੁਮਾਰ 28582 ਵੋਟਾਂ ਦੇ ਨਾਲ ਜੇਤੂ ਰਹੇ। ਉਹਨਾਂ ਕਾਂਗਰਸ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੂੰ ਹਰਾਇਆ। ਇਸ ਮੌਕੇ ਇਸ਼ਾਂਤ ਕੁਮਾਰ ਚੱਬੇਵਾਲ ਨੇ ਗੱਲ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਜਿੱਤ ਨਹੀਂ ਪੂਰੇ ਹਲਕੇ ਦੀ ਜਿੱਤ ਹੈ। ਪੂਰੇ ਹਲਕੇ ਨੇ ਉਹਨਾਂ ਦੇ ਉੱਤੇ ਭਰੋਸਾ ਜਤਾਇਆ ਹੈ ਅਤੇ ਇਸ ਭਰੋਸੇ ਨੂੰ ਉਹ ਟੁੱਟਣ ਨਹੀਂ ਦੇਣਗੇ। ਜੋ ਵਾਅਦੇ ਉਹਨਾਂ ਨੇ ਇਲੈਕਸ਼ਨ ਦੌਰਾਨ ਚੱਬੇਵਾਲ ਹਲਕੇ ਦੇ ਲੋਕਾਂ ਨਾਲ ਕੀਤੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ।
ਪਿਤਾ ਰਾਜਕੁਮਾਰ ਨੇ ਦਿੱਤੀ ਨਸੀਹਤ
ਇਸ ਮੌਕੇ ਉਹਨਾਂ ਦੇ ਪਿਤਾ ਰਾਜਕੁਮਾਰ ਚੱਬੇਵਾਲ ਨੇ ਵੀ ਹੁਸ਼ਿਆਰਪੁਰ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਮਾਨ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ। ਨਾਲ ਹੀ ਚੱਬੇਵਾਲ ਨੇ ਆਪਣੇ ਪੁੱਤਰ ਇਸ਼ਾਂਕ ਨੂੰ ਵੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਤਾਂ ਰਾਜ ਕੁਮਾਰ ਦੇ ਨਾਮ 'ਤੇ ਜਿੱਤ ਮਿਲੀ ਹੈ ਪਰ ਅਗਲੀ ਵਾਰ ਉਹਨਾਂ ਨੂੰ ਆਪਣੀ ਮਿਹਨਤ ਅਤੇ ਆਪਣੇ ਨਾਮ 'ਤੇ ਹੀ ਇਹ ਜਿੱਤ ਹਾਸਿਲ ਕਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਨੌਜਵਾਨ ਆਗੂ ਇਸ਼ਾਂਕ ਕੁਮਾਰ ਚੱਬੇਵਾਲ ਨੂੰ ਕੁੱਲ 51753 ਵੋਟਾਂ ਮਿਲੀਆਂ, ਜਦਕਿ ਕਾਂਗਰਸ ਨੇ ਐਡਵੋਕੇਟ ਰਣਜੀਤ ਕੁਮਾਰ ਨੂੰ 23171 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8667 ਵੋਟਾਂ ਹਾਸਲ ਹੋਈਆਂ। ਕਾਬਿਲੇਗੌਰ ਹੈ ਕਿ ਚੱਬੇਵਾਲ ਵਿਧਾਨ ਸਭਾ ਹਲਕੇ 'ਚ ਕਰੀਬ 300 ਪਿੰਡ ਹਨ। ਜਿਸ ਵਿੱਚ ਕੁੱਲ 1 ਲੱਖ 59 ਹਜ਼ਾਰ 432 ਵੋਟਰ ਹਨ। ਪ੍ਰਸ਼ਾਸਨ ਵੱਲੋਂ 205 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇੱਥੇ 83,704 ਪੁਰਸ਼ ਅਤੇ 75,724 ਮਹਿਲਾ ਵੋਟਰ ਹਨ। 4 ਟਰਾਂਸਜੈਂਡਰ ਵੋਟ ਵੀ ਸ਼ਾਮਲ ਹੈ।
Nov 23, 2024 11:24 AM
ਚੱਬੇਵਾਲ ਤੋਂ 10ਵੇਂ ਗੇੜ ਦੇ ਨਤੀਜੇ
ਆਪ -37713
ਕਾਂਗਰਸ -16740
ਭਾਜਪਾ -4791
Nov 23, 2024 11:10 AM
ਚੱਬੇਵਾਲ ਤੋਂ 9ਵੇਂ ਗੇੜ ਦੇ ਨਤੀਜੇ
ਆਪ - 34116
ਕਾਂਗਰਸ -14984
ਭਾਜਪਾ -4155
Nov 23, 2024 10:30 AM
ਚੱਬੇਵਾਲ ਤੋਂ 8ਵੇਂ ਗੇੜ ਦੇ ਨਤੀਜੇ
ਆਪ -30261
ਕਾਂਗਰਸ -13534
ਭਾਜਪਾ -3642
Nov 23, 2024 10:30 AM
ਚੱਬੇਵਾਲ 'ਚ 6ਵੇਂ ਗੇੜ ਦੇ ਨਤੀਜੇ
ਆਪ-22019
ਕਾਂਗਰਸ -11610
ਭਾਜਪਾ-2612
Nov 23, 2024 10:14 AM
ਚੱਬੇਵਾਲ 'ਚ 5ਵੇਂ ਗੇੜ ਦੇ ਨਤੀਜੇ
ਆਪ-18330
ਕਾਂਗਰਸ -9822
ਭਾਜਪਾ-2055
Nov 23, 2024 10:04 AM
ਚੱਬੇਵਾਲ 'ਚ ਚੌਥੇ ਗੇੜ ਦੇ ਨਤੀਜੇ
ਆਪ-14558
ਕਾਂਗਰਸ -8634
ਭਾਜਪਾ-1538
Nov 23, 2024 09:45 AM
ਚੱਬੇਵਾਲ 'ਚ ਤੀਜੇ ਗੇੜ ਦੇ ਨਤੀਜੇ
ਆਪ -10870
ਕਾਂਗਰਸ -6476
ਭਾਜਪਾ-1280
ਚੱਬੇਵਾਲ ਹਲਕੇ 'ਚ ਭਾਜਪਾ ਸਭ ਤੋਂ ਪਿੱਛੇ ਚੱਲ ਰਹੀ ਹੈ ਅਤੇ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਸ਼ਰਮਾ ਆਪ ਨੂੰ ਲੀਡ 'ਤੇ ਲੈ ਜਾਂਦੇ ਹੋਏ ਸੱਭ ਤੋਂ ਅੱਗੇ ਨਜ਼ਰ ਆ ਰਹੇ ਹਨ।
Nov 23, 2024 09:27 AM
ਵਿਧਾਨ ਸਭਾ ਹਲਕਾ ਚੱਬੇਵਾਲ 'ਚ ਚੱਬੇਵਾਲ ਰਾਉਂਡ 2
ਆਪ-7578
ਕਾਂਗਰਸ -4270
ਭਾਜਪਾ -1000
Nov 23, 2024 08:14 AM
ਚੰਡੀਗੜ੍ਹ : ਅੱਜ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਇਸ ਨੂੰ ਲੈਕੇ ਹਰ ਇੱਕ ਦੀ ਨਜ਼ਰ ਚਾਰਾਂ ਹਲਕਿਆਂ 'ਤੇ ਬਣੀ ਹੋਈ ਹੈ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਹੈ। ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਉੱਤੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਚ ਸ਼ਾਮਲ ਹੈ, ਇਸ ਸੀਟ 'ਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਇਸ਼ਾਨ ਚੱਬੇਵਾਲ, ਭਾਜਪਾ ਵੱਲੋਂ ਸੋਹਣ ਸਿੰਘ ਠੱਡਲ ਅਤੇ ਕਾਂਗਰਸ ਵੱਲੋਂ ਰਣਜੀਤ ਕੁਮਾਰ ਚੋਣ ਮੈਦਾਨ ਵਿੱਚ ਹਨ।
ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਇੱਥੋਂ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ।
- ਬਰਨਾਲਾ ਜ਼ਿਮਨੀ ਚੋਣ ਦੇ ਕੱਲ੍ਹ ਆਉਣਗੇ ਨਤੀਜੇ, 'ਆਪ' ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ
- ਅਸਤੀਫਾ ਦੇਣ ਤੋਂ ਬਾਅਦ ਖੁੱਲ੍ਹ ਕੇ ਬੋਲੇ ਅਨਿਲ ਜੋਸ਼ੀ, ਸਾਜਿਸ਼ਾਂ ਦੀ ਸ਼ਿਕਾਰ ਹੋਈ ਅਕਾਲੀ ਦਲ, ਰਹਿਣਾ ਹੋਇਆ ਮੁਸ਼ਕਿਲ
- ਕਿਸਾਨਾਂ ਨੇ ਲਾਇਆ ਪੁਲਿਸ 'ਤੇ ਇਲਜ਼ਾਮ, ਕਿਹਾ- ਧੱਕੇ ਨਾਲ ਲਿਆ ਜ਼ਮੀਨਾਂ 'ਤੇ ਕਬਜ਼ਾ, ਨਹੀਂ ਦਿੱਤਾ ਬਣਦਾ ਮੁਆਵਜ਼ਾ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ, ਜਿਸ ਸਬੰਧੀ ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਉਮੀਦਵਾਰ ਡਾ: ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਚਾਰੋਂ ਸੀਟਾਂ 'ਤੇ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਚੱਬੇਵਾਲ ਦੇ ਲੋਕ ਆਮ ਆਦਮੀ ਪਾਰਟੀ ਦਾ ਕੰਮ ਦੇਖਣਗੇ ਅਤੇ ਉਹਨਾਂ ਦੇ ਹੱਕ ਵਿੱਚ ਫਤਵਾ ਜਾਰੀ ਕਰਨਗੇ।