ETV Bharat / state

ਪੰਜਾਬੀਓ ਆਪਣੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ 103 ਸਾਲ ਪਹਿਲਾਂ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ: ਸੁਖਬੀਰ ਬਾਦਲ - Punjab Bachao Yatra - PUNJAB BACHAO YATRA

ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ। ਇਸ ਦੌਰਾਨ ਸੁਖਬੀਰ ਬਾਦਲ ਵਲੋਂ ਮਾਨਸਾ ਦੇ ਸਰਦੂਲਗੜ੍ਹ 'ਚ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਪੰਜਾਬ 'ਚ ਹੁਣ ਤੱਕ ਜੋ ਵੀ ਵਿਕਾਸ ਹੋਇਆ, ਉਹ ਅਕਾਲੀ ਦਲ ਦੇ ਸਮੇਂ 'ਚ ਹੋਇਆ। ਇਸ ਲਈ ਲੋਕ ਸਭਾ ਚੋਣਾਂ 'ਚ ਇੱਕ ਵਾਰ ਫਿਰ ਤੱਕੜੀ ਨੂੰ ਮਜ਼ਬੂਤ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ
ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ
author img

By ETV Bharat Punjabi Team

Published : Mar 28, 2024, 7:40 PM IST

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ

ਮਾਨਸਾ: ਪੰਜਾਬ ਬਚਾਓ ਯਾਤਰਾ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਰਦੂਲਗੜ੍ਹ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਸਿਰਫ ਅਕਾਲੀ ਦਲ ਹੀ ਲੜਦਾ ਹੈ, ਜਦੋਂ ਕਿ ਦਿੱਲੀ ਵਾਲੀਆਂ ਪਾਰਟੀਆਂ ਦਾ ਪੰਜਾਬ ਦੇ ਨਾਲ ਕੋਈ ਵੀ ਲਗਾਵ ਨਹੀਂ ਤੇ ਪੰਜਾਬ ਦੇ ਲੋਕ ਆਪਣੇ ਬਜ਼ੁਰਗਾਂ ਵੱਲੋਂ ਸ਼ਹਾਦਤ ਦੇ ਕੇ 103 ਸਾਲ ਪਹਿਲਾਂ ਬਣਾਈ ਗਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

ਦਿੱਲੀ ਵਾਲਿਆਂ ਨੂੰ ਪੰਜਾਬ ਨਾਲ ਨਹੀਂ ਲਗਾਵ: ਕਾਬਿਲੇਗੌਰ ਹੈ ਕਿ ਹਲਕਾ ਸਰਦੂਲਗੜ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਹਾਲਾਤ ਕੀ ਬਣੇ ਹੋਏ ਹਨ, ਇਹ ਤੁਸੀਂ ਸਭ ਜਾਣਦੇ ਹੋ। ਪੰਜਾਬ ਦੇ ਇੱਕ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਨੇ, ਇਹਨਾਂ ਦਾ ਕੋਈ ਲਗਾਵ ਪੰਜਾਬ ਨਾਲ ਨਹੀਂ ਹੈ। ਇਹਨਾਂ ਨੇ ਕਿਸਾਨੀ 'ਤੇ ਹਮਲਾ ਕੀਤਾ, ਗਰੀਬ 'ਤੇ ਹਮਲਾ ਕੀਤਾ, ਦੂਜੇ ਪਾਸੇ ਤੁਹਾਡੀ ਆਪਣੀ ਕੌਮ ਦੀ ਪੰਥ ਦੀ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਤੇ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ। ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਆਪਣੀ ਕੌਮ ਦੀ ਜਥੇਬੰਦੀ ਨੂੰ ਖੜਾ ਕੀਤਾ ਕਿ ਪੰਜਾਬੀਆਂ ਦੇ, ਪੰਜਾਬ ਦੇ, ਖਾਲਸਾ ਪੰਥ 'ਤੇ ਕਿਤੇ ਵੀ ਕੋਈ ਹਮਲਾ ਹੋਇਆ ਹੋਵੇ, ਇਹ ਤੁਹਾਡੀ ਫੌਜ ਲੜਦੀ ਰਹੀ ਹੈ।

ਪੰਜਾਬ ਦੇ ਹੱਕਾਂ ਦੀ ਲੜਾਈ ਅਕਾਲੀ ਦਲ ਹੀ ਲੜਿਆ: ਸੁਖਬੀਰ ਬਾਦਲ ਨੇ ਕਿਹਾ ਕਿ ਤੁਸੀਂ ਦੇਖਿਆ ਹੋਣਾ ਕਿ ਭਾਵੇਂ ਕਿਸਾਨੀ ਦੀ ਲੜਾਈ ਹੋਵੇ, ਭਾਵੇਂ ਗਰੀਬ ਦੀ ਲੜਾਈ ਹੋਵੇ, ਭਾਵੇਂ ਵਪਾਰ ਦੀ ਲੜਾਈ ਹੋਵੇ ਤੇ ਭਾਵੇਂ ਪੰਜਾਬ ਦੇ ਹੱਕਾਂ ਦੀ ਲੜਾਈ ਹੋਵੇ, ਜੇ ਕੋਈ ਲੜਿਆ ਹੈ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਲੜਿਆ ਹੈ। ਇਹ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਵੇ, ਭਾਵੇਂ ਝਾੜੂ ਵਾਲੇ ਹੋਣ, ਭਾਵੇਂ ਹੁਣ ਬੀਜੇਪੀ ਹੋਵੇ, ਇਹਨਾਂ ਦੇ ਹੁਕਮ ਦਿੱਲੀ ਬੈਠੇ ਇੰਨ੍ਹਾਂ ਦੇ ਹੁਕਮਰਾਨਾਂ ਤੋਂ ਆਉਂਦੇ ਹਨ। ਬਾਦਲ ਨੇ ਕਿਹਾ ਕਿ ਤੁਹਾਡੀ ਲੜਾਈ ਸਿਰਫ਼ ਤੇ ਸਿਰਫ਼ ਅਕਾਲੀ ਦਲ ਲੜਦਾ ਹੈ।

ਅਕਾਲੀ ਦਲ ਦੇ ਰਾਜ 'ਚ ਸੂਬੇ ਦਾ ਵਿਕਾਸ: ਬਾਦਲ ਨੇ ਕਿਹਾ ਕਿ ਜਦੋਂ ਵੀ ਅਕਾਲੀ ਦਲ ਦਾ ਰਾਜ ਆਇਆ ਤਾਂ ਸੂਬੇ ਦਾ ਵਿਕਾਸ ਹੋਇਆ ਹੈ, ਜੇ ਪਿੰਡਾਂ ਅਤੇ ਕਿਸਾਨੀ ਨੇ ਤਰੱਕੀ ਕੀਤੀ ਹੈ ਤਾਂ ਉਹ ਵੀ ਅਕਾਲੀ ਦਲ ਦੇ ਰਾਜ 'ਚ ਹੋਈ ਹੈ। ਅਕਾਲੀ ਦਲ ਦੇ ਰਾਜ 'ਚ ਮੋਘੇ ਲੱਗੇ ਨੇ,ਖਾਲ ਬਣਾਏ ਗਏ ਹਨ,ਅੰਡਰਗਰਾਉਂਡ ਪਾਈਪ ਪਾਈਆਂ, ਨਹਿਰੀ ਪਾਣੀ ਲਈ ਕੱਸੀਆਂ ਕੱਢੀਆਂ, ਟਿਊਬਵੈੱਲ ਕਨੈਕਸ਼ਨ ਦਿੱਤੇ, ਗਰੀਬ ਨੂੰ ਆਟਾ ਦਲ, ਸ਼ਗਨ, ਪੈਨਸ਼ਨ ਵੀ ਸਾਡੀ ਹੀ ਦੇਣ ਹੈ। ਪੰਜਾਬ 'ਚ ਸੜਕਾਂ ਦਾ ਜਾਲ ਵਿਛਾਉਣ ਵਾਲਾ ਅਤੇ ਮੁਲਾਜ਼ਮਾਂ ਦੀ ਸਾਰ ਲੈਣ ਵਾਲਾ ਵੀ ਅਕਾਲੀ ਦਲ ਹੀ ਸੀ। ਉਨ੍ਹਾਂ ਕਿਹਾ ਕਿ ਪੇਂਡੂ ਹੋਣ ਜਾਂ ਸ਼ਹਿਰੀ ਖੇਤਰ ਹਰ ਪਾਸੇ ਅਕਾਲੀ ਦਲ ਨੇ ਵਿਕਾਸ ਕਰਵਾਇਆ ਹੈ।

ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ: ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸ ਕਰਕੇ ਹੁਣ ਲੜਾਈ ਇੱਕ ਪਾਸੇ ਪੰਜਾਬ ਤੇ ਇੱਕ ਪਾਸੇ ਉਹ ਦਿੱਲੀ ਵਾਲੇ ਹਨ। ਉਨ੍ਹਾਂ ਅਪੀਲ ਕੀਤੀ ਕਿ ਅਸੀਂ ਸਾਰੇ ਹੀ ਪੰਜਾਬੀ ਇਕੱਠੇ ਹੋਈਏ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਹੋਏ ਲੜਾਈ ਲੜਨੀ ਪੈਣੀ ਹੈ ਤਾਂ ਜੋ 13 ਦੀਆਂ 13 ਸੀਟਾਂ 'ਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣੇ। ਸੁਖਬੀਰ ਬਾਦਲ ਨੇ ਕਿਹਾ ਕਿ ਇੱਥੇ ਪੰਜਾਬ ਵਿੱਚ ਨਾ ਰਹੇਗਾ ਝਾੜੂ, ਨਾ ਰਹੇਗਾ ਖੂਨੀ ਪੰਜਾ, ਨਾ ਆਵੇਗਾ ਕਮਲ ਦਾ ਫੁੱਲ, ਇਥੇ ਝੁੱਲੇਗਾ ਤਕੜੀ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ।

ETV Bharat Logo

Copyright © 2024 Ushodaya Enterprises Pvt. Ltd., All Rights Reserved.