ਲੁਧਿਆਣਾ: ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੇ ਖਿਲਾਫ ਅੱਜ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ 'ਚ ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਜੱਥੇਬੰਦੀਆਂ ਅਤੇ ਨਾਲ ਹੀ ਵਾਧਾਵਰਨ ਪ੍ਰੇਮੀ ਇਕੱਠੇ ਹੋ ਰਹੇ ਹਨ। ਲੁਧਿਆਣਾ ਦੇ ਵੇਰਕਾ ਮਿਲਕ ਪਲਾਟ ਦੇ ਅੱਗੇ ਇਹ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਬੁੱਢੇ ਨਾਲੇ ਕੋਲ ਜਾ ਕੇ ਸੰਪੰਨ ਹੋਵੇਗਾ। ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਹਨ।
ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ: ਇੱਥੋਂ ਤੱਕ ਕਿ ਕਈ ਲੋਕ ਰਾਜਸਥਾਨ ਤੋਂ ਵੀ ਪਹੁੰਚੇ ਹਨ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਸਿੱਧਾ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ। 15 ਸਤੰਬਰ ਨੂੰ ਵਲੀਪੁਰ ਦੇ ਵਿੱਚ ਜਿੱਥੇ ਬੁੱਢਾ ਨਾਲਾ ਸਤਲੁਜ ਦਰਿਆ ਵਿੱਚ ਜਾ ਕੇ ਮਿਲਦਾ ਹੈ। ਉੱਥੇ ਪੱਕਾ ਬੰਨ ਲਗਾ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਹੈ।
ਕਾਲੇ ਪਾਣੀਆਂ ਦੇ ਖਿਲਾਫ ਮੋਰਚੇ ਦੀ ਸ਼ੁਰੂਆਤ : ਇਸ ਦੌਰਾਨ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਹੁਣ ਵੱਡਾ ਮੋਰਚੇ ਦਾ ਰੂਪ ਧਾਰ ਰਿਹਾ ਹੈ ਕਾਲੇ ਪਾਣੀਆਂ ਦੇ ਖਿਲਾਫ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ ਪਰ ਇਸ ਦਾ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਮੋਹਰੀ ਸੂਬਾ ਰਿਹਾ ਹੈ ਜੋ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕਦਾ ਹੈ ਅਤੇ ਕਾਰਨ ਇਹ ਹੈ ਕਿ ਕਾਲੇ ਪਾਣੀਆਂ ਦੇ ਖਿਲਾਫ ਮੋਰਚੇ ਦੀ ਸ਼ੁਰੂਆਤ ਵੀ ਪੰਜਾਬ ਤੋਂ ਹੀ ਹੋ ਰਹੀ ਹੈ।
ਬੁੱਢਾ ਨਾਲਾ ਸਾਫ ਨਹੀਂ ਹੋਇਆ: ਇਸ ਦੌਰਾਨ ਗੁਰਪ੍ਰੀਤ ਗੋਗੀ ਵੱਲੋਂ ਬੀਤੇ ਦਿਨ ਜੋ ਆਪਣਾ ਨੀਂਹ ਪੱਥਰ ਤੋੜਿਆ ਗਿਆ ਉਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਗੋਗੀ ਨੇ ਜੋ ਕੀਤਾ ਹੈ ਉਹ ਸਿਰਫ ਡਰਾਮਾ ਸੀ। ਉਨ੍ਹਾਂ ਕਿਹਾ ਕਿ ਹੁਣ ਉਸਨੂੰ ਕਹਿ ਰਹੇ ਹਨ ਕਿ ਕੰਮ ਨਹੀਂ ਹੋਇਆ, ਬੁੱਢਾ ਨਾਲਾ ਸਾਫ ਨਹੀਂ ਹੋਇਆ, ਪਰ ਇਹ ਕੰਮ ਕਿਸ ਦਾ ਹੈ ਇਹ ਕਿਸ ਨੇ ਕੰਮ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੱਲਾ ਨਹੀਂ ਚਾੜਿਆ ਜਾ ਸਕਦਾ ਉਹ ਵੀ ਉਦੋਂ ਜਦੋਂ ਉਨ੍ਹਾਂ ਵੱਲੋਂ ਅੱਜ ਇੱਕ ਰੋਸ ਮਾਰਚ ਕੱਢਿਆ ਜਾਣਾ ਸੀ। ਇੱਕ ਦਿਨ ਪਹਿਲਾਂ ਗੁਰਪ੍ਰੀਤ ਗੋਗੀ ਨੇ ਇਹ ਕੰਮ ਕੀਤਾ ਹੈ।
- ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਐਨਆਰਆਈ ਨੂੰ ਮਾਰੀਆਂ ਗੋਲੀਆਂ, ਮੁਲਜ਼ਮਾਂ ਅੱਗੇ ਹੱਥ ਜੋੜਦੇ ਰਹੇ ਬੱਚੇ - Amritsar NRI Murder
- ਧਰਨੇ ਦੌਰਾਨ ਪੁਲਿਸ ਮੁਲਾਜ਼ਮ ਦੇ ਨਾਲ ਦੁਰਵਿਵਹਾਰ ਕਰਨ ਵਾਲਾ ਸ਼ਖ਼ਸ ਗ੍ਰਿਫ਼ਤਾਰ, ਹੋਰ ਅਣਪਛਾਤਿਆ ਖ਼ਿਲਾਫ਼ ਵੀ ਮਾਮਲਾ ਦਰਜ - misbehaved with a policeman
- SGPC ਵੱਲੋਂ ਫ਼ਿਲਮ ਐਂਮਰਜੈਂਸੀ ਨੂੰ ਲੈ ਕੇ ਸਖ਼ਤੀ, ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਨੂੰ ਭੇਜਿਆ ਪੱਤਰ - SGPC Against Movie Emergency