ETV Bharat / state

ਅੰਮ੍ਰਿਤਸਰ ਦੇ ਪ੍ਰਦੂਸ਼ਣ ਨੇ ਲੋਕਾਂ ਦਾ ਕੀਤਾ ਮੰਦੜਾ ਹਾਲ, ਅੱਖਾਂ ਅਤੇ ਸਾਹ ਸੰਬੰਧੀ ਹੋ ਰਹੀਆਂ ਨੇ ਸਮੱਸਿਆਵਾਂ - AMRITSAR POLLUTION NEWS

ਦੀਵਾਲੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਪ੍ਰਦੂਸ਼ਣ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਰਹੀਆਂ ਹਨ।

ਅੰਮ੍ਰਿਤਸਰ ਵਿੱਚ ਪ੍ਰਦੂਸ਼ਣ
ਅੰਮ੍ਰਿਤਸਰ ਵਿੱਚ ਪ੍ਰਦੂਸ਼ਣ (etv bharat)
author img

By ETV Bharat Punjabi Team

Published : Nov 4, 2024, 5:48 PM IST

ਅੰਮ੍ਰਿਤਸਰ: ਦੀਵਾਲੀ ਤੋਂ ਬਾਅਦ ਦੀ ਸਵੇਰ ਨੂੰ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਇੱਕ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ, ਕਿਉਂਕਿ ਰਾਜ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦਰਜ ਕੀਤੇ ਗਏ ਹਨ, ਇਹ ਅਸੀਂ ਨਹੀਂ ਬਲਕਿ ਏਅਰ ਕੁਆਲਿਟੀ ਇੰਡੈਕਸ ਦੇ ਅੰਕੜੇ ਕਹਿ ਰਹੇ ਹਨ।

ਪਟਾਕਿਆਂ ਦੀ ਵਰਤੋਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਪ੍ਰਦੂਸ਼ਣ ਦਾ ਪੱਧਰ "ਬਹੁਤ ਮਾੜੀ" ਅਤੇ "ਗੰਭੀਰ" ਸ਼੍ਰੇਣੀਆਂ ਵਿੱਚ ਵਧਿਆ ਹੋਇਆ ਹੈ। ਕੁਝ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 500 ਤੋਂ ਵੱਧ ਹੋ ਗਈ ਹੈ।

ਅੰਮ੍ਰਿਤਸਰ ਵਿੱਚ ਪ੍ਰਦੂਸ਼ਣ (etv bharat)

ਉਲੇਖਯੋਗ ਹੈ ਕਿ ਕਈ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ ਖਤਰਨਾਕ ਪੱਧਰ 'ਤੇ ਪਹੁੰਚ ਗਿਆ, ਜਿਸ ਵਿੱਚ ਅੰਮ੍ਰਿਤਸਰ ਦਾ ਨਾਂਅ ਪਹਿਲੇ ਨੰਬਰ ਉਤੇ ਹੈ। ਹੁਣ ਇਸ ਸਭ ਦੇ ਕਾਰਨ ਆਮ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਸਾਹ ਦੀ ਤਕਲੀਫ਼, ਅੱਖਾਂ 'ਚ ਜਲਨ ਅਤੇ ਛਾਤੀ ਦੇ ਰੋਗ ਵਰਗੇ ਕਈ ਰੋਗ ਦੇਖੇ ਜਾ ਰਹੇ ਹਨ।

ਉੱਥੇ ਹੀ ਸਾਡੀ ਟੀਮ ਅੰਮ੍ਰਿਤਸਰ ਦੇ ਟੀਬੀ ਹਸਪਤਾਲ ਵਿੱਚ ਪੁੱਜੀ ਅਤੇ ਡਾਕਟਰਾਂ ਦਾ ਗੱਲਬਾਤ ਕੀਤੀ। ਇਸ ਦੌਰਾਨ ਡਾਕਟਰਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਿਤ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਐਲਰਜ਼ੀ ਵੀ ਹੋ ਰਹੀ ਹੈ।

ਲੋਕਾਂ ਨੂੰ ਸੁਝਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਖਾਣ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਮੂੰਹ ਉਤੇ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ।

ਗਰਭਵਤੀ ਔਰਤਾਂ ਰੱਖਣ ਖਾਸ ਧਿਆਨ

ਇਸ ਦੌਰਾਨ ਬੱਚਿਆਂ ਦੀ ਸਿਵਲ ਹਸਪਤਾਲ ਦੀ ਮਾਹਿਰ ਡਾਕਟਰ ਹਰਮਨ ਕੌਰ ਨਾਲ ਵੀ ਅਸੀਂ ਖਾਸ ਗੱਲਬਾਤ ਕੀਤੀ ਹੈ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਅੱਖਾਂ ਵਿੱਚ ਰੜਕ ਦੀ ਸਮੱਸਿਆ ਦੇ ਕੇਸ ਕਾਫੀ ਸਾਹਮਣੇ ਆ ਰਹੇ ਹਨ।

ਉਨ੍ਹਾਂ ਨੇ ਖਾਸਕਰ ਗਰਭਵਤੀ ਮਹਿਲਾਵਾਂ ਨੂੰ ਘਰਾਂ ਚੋਂ ਘੱਟ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਇਹ ਪ੍ਰਦੂਸ਼ਨ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਹੈ ਹਾਨੀਕਾਰਕ। ਸਭ ਨੂੰ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਖਾਣ ਪੀਣ ਸੰਬੰਧੀ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.