ਖੰਨਾ : ਬੀਤੀ 11 ਜੂਨ ਨੂੰ ਖੰਨਾ ਨੇੜਲੇ ਪਿੰਡ ਬਗਲੀ ਕਲਾਂ 'ਚ ਦਿਨ-ਦਿਹਾੜੇ ਪੰਜਾਬ ਐਂਡ ਸਿੰਧ ਬੈਂਕ 'ਚ 15 ਲੱਖ 92 ਹਜ਼ਾਰ ਰੁਪਏ ਦਾ ਡਾਕਾ ਮਾਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ 48 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਟਰੇਸ ਕਰਨ ਵਿੱਚ ਕਾਮਯਾਬ ਹੋਈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਰਿਆੜ, ਜਗਦੀਸ਼ ਸਿੰਘ ਗੁਲਾਬਾ ਵਾਸੀ ਸਰਾਏ ਅਤੇ ਗੁਰਮੀਨ ਸਿੰਘ ਨੋਨਾ ਵਾਸੀ ਕੋਟਲੀ ਕੋਰਟਾਨਾ ਵਜੋਂ ਹੋਈ ਹੈ। ਤਿੰਨੋਂ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ ਅਤੇ ਇਨ੍ਹਾਂ ਦੀ ਉਮਰ 20 ਤੋਂ 27 ਸਾਲ ਦਰਮਿਆਨ ਹੈ।
ਮਹਿਜ਼ ਅੱਧਾ ਘੰਟਾ ਪਲਾਨ ਕਰਕੇ ਕੀਤੀ ਵਾਰਦਾਤ : ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਇੰਨੇ ਸ਼ਾਤਿਰ ਹਨ ਕਿ ਉਨ੍ਹਾਂ ਨੇ ਘਟਨਾ ਵਾਲੇ ਦਿਨ ਸਿਰਫ਼ ਅੱਧਾ ਘੰਟਾ ਰੇਕੀ ਕੀਤੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹਨਾਂ ਤਿੰਨਾਂ ਨੇ ਪਹਿਲਾਂ ਜਲੰਧਰ ਦੇ ਆਦਮਪੁਰ ਅਤੇ ਫਿਲੌਰ ਵਿੱਚ ਪੈਟਰੋਲ ਪੰਪ ਲੁੱਟਣ ਸਮੇਤ ਹੋਰ ਵਾਰਦਾਤਾਂ ਕੀਤੀਆਂ ਸਨ। 11 ਜੂਨ ਨੂੰ ਤਿੰਨਾਂ ਨੇ ਵੱਡੀ ਲੁੱਟ ਦੀ ਯੋਜਨਾ ਬਣਾਈ ਸੀ। ਜਿਸ ਲਈ ਉਹ ਬਾਈਕ 'ਤੇ ਖੰਨਾ ਇਲਾਕੇ 'ਚ ਆਏ ਸੀ। ਉਹਨਾਂ ਨੇ ਬਗਲੀ ਕਲਾਂ ਪਿੰਡ ਵਿੱਚ ਬੈਂਕ ਦੇਖਿਆ। ਪਿੰਡ ਵਿੱਚ ਸੁਰੱਖਿਆ ਨਾ ਹੋਣ ਕਾਰਨ ਇਸ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅੱਧਾ ਘੰਟਾ ਪਹਿਲਾਂ ਰੇਕੀ ਕੀਤੀ ਸੀ। ਦੁਪਹਿਰ ਦੇ ਖਾਣੇ ਦੇ ਸਮੇਂ ਤਿੰਨੋਂ ਬੈਂਕ ਅੰਦਰ ਦਾਖਲ ਹੋਏ ਅਤੇ 15 ਲੱਖ 92 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਜਿਸ ਮੋਟਰਸਾਈਕਲ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉਹ ਨਸ਼ੇ ਦੇ ਆਦੀ ਵਿਅਕਤੀ ਤੋਂ 5,000 ਰੁਪਏ 'ਚ ਖਰੀਦਿਆ ਸੀ ਜੋ ਕਿ ਚੋਰੀ ਦਾ ਨਿਕਲਿਆ।
ਲੁੱਟ ਤੋਂ ਬਾਅਦ ਖਰੀਦੀ ਔਡੀ ਕਾਰ : ਦੱਸਣਯੋਗ ਹੈ ਕਿ ਪੁਲਿਸ ਨੇ 48 ਘੰਟਿਆਂ ਵਿਚ ਹੀ ਇਹਨਾਂ ਨੂੰ ਕਾਬੂ ਕਰਕੇ 8 ਲੱਖ 75 ਹਜ਼ਾਰ ਰੁਪਏ ਅਤੇ ਵਾਹਨ ਬਰਾਮਦ ਕੀਤਾ ਹੈ। ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਸੌਰਵ ਜਿੰਦਲ, ਡੀਐਸਪੀ ਤਰਲੋਚਨ ਸਿੰਘ, ਡੀਐਸਪੀ (ਡੀ) ਸੁਖਅੰਮ੍ਰਿਤ ਸਿੰਘ ਨੇ ਪੁਲੀਸ ਪਾਰਟੀ ਨਾਲ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਵਾਰਦਾਤ ਸਮੇਂ ਵਰਤਿਆ ਮੋਟਰ ਸਾਈਕਲ ਲੁਧਿਆਣਾ ਸ਼ਹਿਰ ਵਿਚ ਛੱਡਣ ਉਪਰੰਤ ਜਲੰਧਰ ਤੋਂ ਔਡੀ ਕਾਰ ਖਰੀਦ ਕੇ ਫਰਾਰ ਹੋ ਗਏ। ਉਨ੍ਹਾਂ ਪਾਸੋਂ 8 ਲੱਖ 75 ਹਜ਼ਾਰ ਰੁਪਏ ਨਗਦ ਅਤੇ ਔਡੀ ਕਾਰ ਬਰਾਮਦ ਕੀਤੀ।
- ਮਸ਼ਹੂਰ ਲੇਖਿਕਾ ਅਰੁੰਧਤੀ ਰਾਏ 'ਤੇ UAPA ਦੇ ਤਹਿਤ ਚਲਾਇਆ ਜਾਵੇਗਾ ਮੁਕੱਦਮਾ, ਦਿੱਲੀ LG ਨੇ ਮਨਜ਼ੂਰੀ ਦਿੱਤੀ - Author Arundhati Roy Case
- ਅੱਜ ਬਾਬਾ ਦੀਪ ਸਿੰਘ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ - Sri Guru Hargobind Sahib
- ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨਾ ਹੈ ਬਹੁਤ ਮਾੜੀ ਗੱਲ :- ਅੰਮ੍ਰਿਤਸਰ ਵਾਸੀ - Increase electricity rates
ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਆਦਮਪੁਰ ਅਤੇ ਫਿਲੌਰ ਦੇ 3 ਪੈਟਰੋਲ ਪੰਪਾਂ ’ਤੇ ਹਥਿਆਰਾਂ ਦੇ ਜ਼ੋਰ ਨਾਲ ਲੁੱਟ ਕੀਤੀ ਗਈ।