ਪਟਿਆਲਾ (ਚੰਡੀਗੜ੍ਹ): ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਅੰਦਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵੋਟਰਾਂ ਨਾਲ ਗੱਲਬਾਤ ਕਰਨ ਅਤੇ ਆਪਣੇ ਉਮੀਦਵਾਰਾਂ ਦਾ ਹੌਂਸਲਾ ਵਧਾਉਣ ਲਈ ਅੱਜ ਤੋਂ ਪੰਜਾਬ ਵਿੱਚ ਗਰਜਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੈਅ ਪ੍ਰੋਗਰਾਮ ਮੁਤਾਬਿਕ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਫਤਵਾ ਦੇਣ ਲਈ ਵੋਟਰਾਂ ਨੂੰ ਅਪੀਲ ਕਰਨਗੇ।
ਚੋਣ ਰੈਲੀ ਲਈ ਉਤਸ਼ਾਹ: ਦੱਸ ਦਈਏ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਸਮੇਤ ਪੂਰੇ ਮਾਲਵਾ ਬੈਲਟ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 23 ਮਈ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਹੋਣ ਵਾਲੀ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਚੋਣ ਰੈਲੀ ਲਈ ਜ਼ੋਰਾਂ ਉੱਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਥੀਆਂ ਸਮੇਤ ਖੁੱਦ ਪੋਲੋ ਗਰਾਊਂਡ ਪੁੱਜੇ ਸਨ।
6 ਹਜ਼ਾਰ ਸੁਰੱਖਿਆ ਬੱਲ ਤਾਇਨਾਤ: ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਟਿਆਲਾ ਰੈਲੀ ਇਤਿਹਾਸਕ ਰੈਲਾ ਸਾਬਤ ਹੋਵੇਗੀ, ਜੋ ਪੰਜਾਬ ਦੀ ਸਿਆਸਤ ਦੇ ਸਮੀਕਰਣ ਬਦਲ ਕੇ ਰੱਖ ਦੇਵੇਗੀ। ਵਰਣਨਯੋਗ ਹੈ ਕਿ ਇਸ ਚੋਣ ਰੈਲੀ ਲਈ ਵਿਆਪਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇੱਕ ਜਾਣਕਾਰੀ ਅਨੁਸਾਰ ਕਰੀਬ 6 ਹਜ਼ਾਰ ਸੁਰੱਖਿਆ ਬੱਲ ਪੀਐਮ ਮੋਦੀ ਦੀ ਆਮਦ ਮੌਕੇ ਜ਼ਮੀਨ ਤੋਂ ਹਵਾ ਤਕ ਸੁਰੱਖਿਆ ਦਾ ਜ਼ਿੰਮਾ ਸਾਂਭਣਗੇ।
- ਕਾਂਗਰਸ ਆਗੂ ਦੀ ਚੋਣ ਸਭਾ ਦੌਰਾਨ ਕਥਿਤ ਸ਼ਰਾਬ ਵੰਡਣ ਦੀ ਵਾਇਰਲ ਵੀਡਿਓ ਨੇ ਛੇੜਿਆ ਵਿਵਾਦ, ਵਿਰੋਧੀਆਂ ਨੇ ਲਾਏ ਗੰਭੀਰ ਇਲਜ਼ਾਮ - distribution of liquor
- "ਪੰਜਾਬ ਦਾ ਹਰ ਵਰਗ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਤੋਂ ਦੁਖੀ" - Lok Sabha Election 2024
- ਸੀਐਮ ਮਾਨ ਨੇ ਮੁੜ ਘੇਰਿਆ ਬਾਦਲਾਂ ਦਾ ਸੁੱਖ ਵਿਲਾਸ, ਕਿਹਾ- ਜੇਸੀਬੀ ਦਾ ਕਲੱਚ ਛੱਡੂੰ, ਪਰ ਢਾਹੁੰਦਾ ਨੀ ...ਜਾਣੋ ਮਾਨ ਦਾ ਪਲਾਨ - LOK SABHA ELECTION 2024
ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ: ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨ ਬਚਾਉਣ ਨਹੀਂ ਸਗੋਂ ਉਨ੍ਹਾਂ ਦੇ ਹੱਕ ਮਾਰਨ ਲਈ ਪਾਰਟੀ ਹੈ। ਇਸ ਲਈ ਉਹ ਪੰਜਾਬ ਵਿੱਚ ਪੀਐੱਮ ਮੋਦੀ ਦੇ ਸਾਰੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਆਂ ਜਾਂਦੀਆਂ ਤਾਂ ਉਹ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਧਰਨਾ ਜੰਗੀ ਪੱਧਰ ਉੱਤੇ ਲਾਉਣਗੇ।