ETV Bharat / state

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਦੇ ਨਾਲ ਫੋਟੋਗ੍ਰਾਫਰਾਂ ਨੇ ਕੀਤੀ ਕੁੱਟਮਾਰ - PHOTOGRAPHERS ASSAULTED PILGRIMS

ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ 'ਤੇ ਫੋਟੋਗ੍ਰਾਫਰਾਂ ਵੱਲੋਂ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ ਗਈ। ਸ਼ਰਧਾਲੂ ਨਵਾਂ ਸ਼ਹਿਰ ਦੇ ਰਹਿਣ ਵਾਲੇ ਸਨ।

Photographers assaulted pilgrims on the heritage route to Sri Harmandir Sahib
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਦੇ ਨਾਲ ਫੋਟੋਗ੍ਰਾਫਰਾਂ ਨੇ ਕੀਤੀ ਕੁੱਟਮਾਰ (ਈਟੀਵੀ ਭਾਰਤ (ਅੰਮ੍ਰਿਤਸਰ ਪੱਤਰਕਾਰ))
author img

By ETV Bharat Punjabi Team

Published : Nov 21, 2024, 12:28 PM IST

ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਿੱਤ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਿਸ ਨਾਲ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ਰਧਾਲੂਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰੂਘਰ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਫੋਟੋਗ੍ਰਾਫਰਾਂ ਦੀ ਕਿਸੀ ਗੱਲ ਨੂੰ ਲੈਕੇ ਲੜਾਈ ਹੋ ਰਹੀ ਸੀ ਕਿ ਅਚਾਨਕ ਇੱਕ ਸ਼ਰਧਾਲੂ ਨੌਜਵਾਨ ਲੜਾਈ ਨੂੰ ਸੁਲਝਾਉਣ ਗਿਆ ਪਰ ਉਹਨਾਂ ਫੋਟੋਗ੍ਰਾਫਰਾਂ ਨੇ ਉਸ ਦੀ ਹੀ ਕੁੱਟਮਾਰ ਕਰ ਦਿੱਤੀ।

ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਨਾਲ ਕੁੱਟਮਾਰ (ਈਟੀਵੀ ਭਾਰਤ (ਅੰਮ੍ਰਿਤਸਰ ਪੱਤਰਕਾਰ))

ਦਰਜਨਾਂ ਨੌਜਵਾਨਾਂ ਨੇ ਕੀਤਾ ਹਮਲਾ

ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਲੜਕਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸ 'ਤੇ ਹੀ ਹਮਲਾ ਕਰ ਦਿੱਤਾ। ਇੰਨਾਂ ਹੀ ਨਹੀਂ ਉੱਥੇ ਹੋਰ ਵੀ ਦਰਜਨਾਂ ਲੜਕੇ ਆ ਗਏ ਅਤੇ ਬਿਨਾਂ ਦੇਖੇ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਪੀੜਤ ਨੌਜਵਾਨ ਗੁਰਿੰਦਰ ਅਨੁਸਾਰ ਮੁੰਡਿਆਂ ਨੇ ਕੈਮਰੇ ਲਟਕਾਏ ਹੋਏ ਸਨ ਅਤੇ ਉਹ ਉੱਥੇ ਫੋਟੋਗ੍ਰਾਫੀ ਕਰਦੇ ਹਨ।

ਪੁਲਿਸ 'ਤੇ ਵੀ ਲਾਏ ਦੋਸ਼

ਪੀੜਤ ਪਰਿਵਾਰ ਨੇ ਪੂਰੇ ਮਾਮਲੇ 'ਚ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜਦੋਂ ਉਹਨਾਂ ਨਾਲ ਕੁੱਟਮਾਰ ਹੋਈ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪਰ ਪੁਲਿਸ ਨੇ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਨਾਲ ਹੀ ਬਦਸਲੂਕੀ ਕੀਤੀ। ਪੀੜਤ ਗੁਰਿੰਦਰ ਦੀ ਭੈਣ ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਬਿਨਾਂ ਕਾਰਨ ਕੁੱਟਮਾਰ ਕੀਤੀ ਗਈ।

ਜਲਦ ਮਿਲੇਗੀ ਕਿਸਾਨਾਂ ਨੂੰ ਪਰਾਲੀ ਤੋਂ ਨਿਜਾਤ, ਨਰਮੇ ਦੀ ਨਵੀਂ ਕਿਸਮ ਪਰਾਲੀ ਦਾ ਕਰੇਗੀ ਪੱਕਾ ਹੱਲ,ਜਾਣੋ ਕਿਵੇਂ

'ਸਿੱਖ ਸੰਗਤ ਰਹੇ ਇੱਕਜੁੱਟ', ਭਰਾ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਜੱਦੀ ਪਿੰਡ ਪਹੁੰਚੇ ਰਾਜੋਆਣਾ ਨੇ ਕੀਤੀ ਅਪੀਲ

'ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਵਾਲੇ ਨਹੀਂ ਹਨ ਬੰਦੀ ਸਿੰਘ',ਅਸਿੱਧੇ ਸ਼ਬਦਾਂ 'ਚ ਅੰਮ੍ਰਿਤਪਾਲ 'ਤੇ ਬਿਕਰਮ ਮਜੀਠੀਆ ਦਾ ਤਿੱਖਾ ਤੰਜ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ

ਉੱਧਰ ਇਸ ਸਾਰੇ ਮਾਮਲੇ 'ਚ ਜਾਂਚ ਕਰ ਰਹੇ ਥਾਣਾ ਸੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪਰਿਵਾਰ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.