ETV Bharat / state

ਲੋਕਾਂ ਨੇ ਦੱਸੀਆਂ ਆਪਣੀਆਂ ਸਮੱਸਿਆਵਾਂ ਕਿਹਾ ਪੀਣ ਵਾਲੇ ਪਾਣੀ ਦੀ ਕਿੱਲਤ, ਉਮੀਦਵਾਰ ਨੂੰ ਪੁੱਛੇ ਸਵਾਲ - LUDHIANA NEWS

ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਲੋਕ ਪਾਣੀ ਦੀ ਕਿੱਲਤ ਨੂੰ ਲੈ ਕੇ ਦੱਸੀਆਂ ਸਮੱਸਿਆਵਾਂ।

WATER PROBLEMS WITH TAP WATER
ਪੀਣ ਵਾਲੇ ਪਾਣੀ ਦੀ ਸਮੱਸਿਆ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 17, 2024, 8:22 PM IST

ਲੁਧਿਆਣਾ: ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀ ਵੀ ਇਲਾਕੇ ਦੇ ਵਿੱਚ ਵੱਡੀ ਸਮੱਸਿਆ ਹੈ। ਜਿਸ ਨੂੰ ਲੈ ਕੇ ਅੱਜ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਅਤੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਟੈਂਕਰ ਮੰਗਵਾਉਣਾ ਪੈਂਦਾ ਹੈ। ਇਲਾਕੇ ਦੇ ਵਿੱਚ ਹਾਲਾਤ ਇਹ ਹਨ ਕਿ ਜਿਹੜਾ ਪਾਣੀ ਆ ਵੀ ਰਿਹਾ ਹੈ। ਉਹ ਇਨ੍ਹਾਂ ਗੰਦਾ ਹੈ ਕਿ ਪੀਣ ਦੇ ਲਾਇਕ ਵੀ ਨਹੀਂ ਹੈ। ਜਿਸ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਹਨ।

ਪੀਣ ਵਾਲੇ ਪਾਣੀ ਦੀ ਸਮੱਸਿਆ (ETV Bharat (ਲੁਧਿਆਣਾ, ਪੱਤਰਕਾਰ))

ਇਸ ਨੂੰ ਲੈ ਕੇ ਸਥਾਨਕ ਡਿਸਪੈਂਸਰੀ ਦੇ ਡਾਕਟਰ ਨੇ ਵੀ ਸ਼ਿਕਾਇਤ ਕੀਤੀ ਹੈ। ਇਲਾਕੇ ਦੇ ਵਿੱਚ ਪਾਣੀ ਗੰਦਾ ਆਉਣ ਕਰਕੇ ਲੋਕ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਚੋਣ ਪ੍ਰਚਾਰ ਕਰਨ ਪਹੁੰਚੇ ਉਮੀਦਵਾਰ ਤੋਂ ਸਥਾਨਕ ਲੋਕਾਂ ਨੇ ਸਵਾਲ ਕੀਤੇ ਅਤੇ ਪੁੱਛਿਆ ਕਿ ਅੱਜ ਵੀ ਉਹ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ।

ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਪਾਣੀ ਦੀ ਪਾਈਪਾਂ ਜਾਮ ਹੋਈਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੇ ਵਿੱਚ ਸਾਡੀਆਂ ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਪਾਈਆਂ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਕੋਠੀਆਂ ਤਾਂ ਜਰੂਰ ਬਣਾ ਲਈਆਂ ਪਰ ਲੋਕਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਜਿਸ ਕਰਕੇ ਉਹ ਅੱਜ ਅਜਿਹੇ ਹਾਲਾਤਾਂ 'ਚ ਰਹਿ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਅਸੀਂ ਵਾਅਦਾ ਕਰਦੇ ਹਨ ਕਿ 21 ਤਰੀਕ ਤੋਂ ਬਾਅਦ ਜਿੰਨੇ ਵੀ ਕੰਮ ਹਨ, ਉਹ ਜਰੂਰ ਕਰਵਾ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.