ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਐੱਨ ਆਈ ਆਰ ਐੱਫ 2024 ਰੈਂਕਿੰਗ ਵਿੱਚ ਭਾਰਤ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰ ਦੀ ਰੈਂਕਿੰਗ ਦਿੱਤੀ ਗਈ। ਇਹ ਰੈਂਕਿੰਗ ਹਾਸਲ ਕਰਕੇ ਪੀ ਏ ਯੂ ਨੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਲਗਾਤਾਰ ਦੂਜੇ ਸਾਲ ਹੈ। ਪੀਏਯੂ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਖੇਤੀ ਸਹਾਇਕ ਖੇਤਰਾਂ ਦੇ ਅਧਾਰ 'ਤੇ ਖੇਤੀਬਾੜੀ ਸੰਸਥਾਵਾਂ ਦੇ ਵਰਗ ਦੀ ਰੈਂਕਿੰਗ ਵਿੱਚ ਪੀ ਏ ਯੂ ਤੀਜੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ, ਅਤੇ ਦੂਜੇ ਸਥਾਨ ਦੀ ਰੈਂਕਿੰਗ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਨੂੰ ਦਿੱਤੀ ਗਈ।
ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਕੀਤਾ ਖੁਸ਼ੀ ਦਾ ਪ੍ਰਗਟਾਵਾ: ਪੀਏਯੂ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਲਗਾਤਾਰ ਦੂਜੇ ਸਾਲ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਵਜੋਂ ਯੂਨੀਵਰਸਿਟੀ ਦੇ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਪੀਏਯੂ ਦੀ ਖੇਤੀ ਖੋਜ ਅਤੇ ਸਿੱਖਿਆ ਵਿੱਚ ਵਿਸ਼ਵ ਪੱਧਰ ਦੇ ਮਿਆਰ ਦੇ ਦਾਅਵੇ ਨੂੰ ਹੋਰ ਮਜ਼ਬੂਤ ਕਰਦੀ ਹੈ। ਡਾ. ਗੋਸਲ ਨੇ ਇਸ ਸਫ਼ਲਤਾ ਦਾ ਸਿਹਰਾ ਫੈਕਲਟੀ ਦੇ ਸਮਰਪਣ, ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਟਾਫ਼ ਦੇ ਵਡਮੁੱਲੇ ਯੋਗਦਾਨ ਅਤੇ ਸਾਬਕਾ ਵਿਦਿਆਰਥੀਆਂ ਦੇ ਅਟੁੱਟ ਸਹਿਯੋਗ ਨੂੰ ਦਿੰਦੇ ਹੋਏ ਪੀਏਯੂ ਭਾਈਚਾਰੇ ਨੂੰ ਵਧਾਈ ਦਿੱਤੀ।
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ - Kargil Vijay Diwas 25th Anniversary
- ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੀ ਹੋਈ ਗੱਲ ਤਾਂ ਕੁਝ ਅਜਿਹਾ ਬੋਲੇ ਸਰਬਜੀਤ ਸਿੰਘ ਖਾਸਲਾ, ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ.. - Sarabjit Singh Khalsa
- ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਨਾਲ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੀਤੀ ਮੀਟਿੰਗ, ਦਿੱਤੀਆਂ ਹਦਾਇਤਾਂ - prevent the spread of diarrhea
ਏਆਈ ਅਤੇ ਨਵੀਂ ਟੈਕਨੋਲੋਜੀ ਦਾ ਸਕੂਲ ਸਥਾਪਿਤ ਕਰਨ ਜਾ ਰਹੇ ਹਾਂ: ਡਾਕਟਰ ਗੋਸਲ ਨੇ ਕਿਹਾ ਕਿ ਸਰਕਾਰ ਦਾ ਵੀ ਇਸ ਵਿੱਚ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਤੋਂ ਬਿਨਾਂ ਕੋਈ ਵੀ ਯੂਨੀਵਰਸਿਟੀ ਨਹੀਂ ਚੱਲ ਸਕਦੀ। ਉਹਨਾਂ ਕਿਹਾ ਕਿ ਸਾਨੂੰ 40 ਕਰੋੜ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ, ਜਿਸ ਨੂੰ ਅਸੀਂ ਹੁਣ ਸੁਚੱਜੇ ਢੰਗ ਨਾਲ ਵਰਤ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਪਹਿਲਾ ਏਆਈ ਅਤੇ ਨਵੀਂ ਟੈਕਨੋਲੋਜੀ ਦਾ ਸਕੂਲ ਸਥਾਪਿਤ ਕਰਨ ਜਾ ਰਹੇ ਹਨ, ਜਿੱਥੇ ਵਿਦਿਆਰਥੀ ਸਿਖਲਾਈ ਲੈਣਗੇ ਅਤੇ ਅਧਿਆਪਕ ਵੀ ਸਿਖਲਾਈ ਦੇਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਸਾਡਾ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਨਾਲ ਇੱਕ ਟਾਈ ਅਪ ਵੀ ਹੋਇਆ ਹੈ। ਉਹਨਾਂ ਕਿਹਾ ਕਿ ਅਗਲੇ ਸਾਲ ਤੱਕ ਇਸ ਨੂੰ ਸਥਾਪਿਤ ਕਰ ਦਿੱਤਾ ਜਾਵੇਗਾ। ਜਿਸ ਨਾਲ ਖੇਤੀ ਨੂੰ ਹੋਰ ਸੌਖਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇੱਥੋਂ ਵਿਦਿਆਰਥੀ ਏਆਈ ਤਕਨੀਕ ਦੀ ਸਿੱਖਿਆ ਹਾਸਿਲ ਕਰ ਸਕਣਗੇ।