ਲੁਧਿਆਣਾ: ਸਾਲ 2023 ਦੇ ਵਿੱਚ ਪੰਜਾਬ ਦੇ ਅੰਦਰ ਹੜ੍ਹ ਆਉਣ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋਣ ਦੇ ਨਾਲ ਫਸਲ ਦਾ ਵੀ ਵੱਡਾ ਨੁਕਸਾਨ ਹੋਇਆ ਸੀ। ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਲਾਈਮੇਟ ਚੇਂਜ ਵਿਭਾਗ ਵੱਲੋਂ 2023 ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਇੱਕ ਖੋਜ ਕੀਤੀ ਗਈ ਹੈ ਕਿ ਆਖਿਰਕਾਰ ਹੜਾਂ ਦਾ ਕਾਰਨ ਕੀ ਰਿਹਾ ਹੈ ਅਤੇ ਇਸ ਕਾਰਨ ਕਿੰਨਾ ਨੁਕਸਾਨ ਹੋਇਆ ਹੈ। ਇਹ ਖੋਜ ਵਿਭਾਗ ਦੇ ਡਾਕਟਰਾਂ ਦੇ ਨਾਲ ਪ੍ਰਿੰਸੀਪਲ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਹੋਈ ਹੈ। ਜਿਨਾਂ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਖਿਰਕਾਰ 2023 ਦੇ ਵਿੱਚ ਪੰਜਾਬ ਅੰਦਰ ਹੜ੍ਹ ਨੇ ਕਿੰਨੀ ਤਬਾਈ ਮਚਾਈ ਅਤੇ ਆਉਣ ਵਾਲੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ।
ਪੰਜਾਬ ਫਲੱਡ 2023 ਰੀਸਰਚ ਡਾਕਟਰ ਪ੍ਰਭਜੋਤ ਕੌਰ ਡਾਕਟਰ ਸੰਦੀਪ ਸੰਧੂ ਅਤੇ ਡਾਕਟਰ ਸਿਮਰਜੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ ਹੈ। ਪੰਜਾਬ ਦੇ ਵਿੱਚ 2023 ਦੇ ਅੰਦਰ ਮਾਨਸੂਨ ਦੀ ਆਮ ਨਾਲੋਂ ਪੰਜ ਫੀਸਦੀ ਘੱਟ ਬਾਰਿਸ਼ ਹੋਈ ਪਰ ਇਸ ਦੇ ਬਾਵਜੂਦ ਪੰਜਾਬ ਨੂੰ ਹੜ ਦੀ ਮਾਰ ਝੱਲਣੀ ਪਈ ਇਸ ਦਾ ਮੁੱਖ ਕਾਰਨ ਹਿਮਾਚਲ ਦੇ ਵਿੱਚ ਪਈ 75 ਫੀਸਦੀ ਜ਼ਿਆਦਾ ਬਰਸਾਤ ਹੈ। ਹਾਲਾਂਕਿ ਸਾਲ 2023 ਜੁਲਾਈ ਮਹੀਨੇ ਦੇ ਵਿੱਚ ਹੀ ਪੰਜਾਬ ਅੰਦਰ 43 ਫੀਸ ਨਹੀਂ ਵੱਧ ਮੀਂਹ ਪਿਆ ਪਰ ਹਿਮਾਚਲ ਦੇ ਵਿੱਚ 7 ਜੁਲਾਈ ਤੋਂ ਲੈ ਕੇ 11 ਜੁਲਾਈ 2023 ਦੇ ਵਿਚਕਾਰ 436 ਫੀਸਦੀ ਜਿਆਦਾ ਚਾਰ ਦਿਨਾਂ ਦੇ ਵਿੱਚ ਮੀਂਹ ਪੈ ਗਿਆ ਜਿਸ ਖਾਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਹੈ।
ਕਿਹੜੇ ਜ਼ਿਲ੍ਹੇ ਪ੍ਰਭਾਵਿਤ ਕਿੰਨਾ ਨੁਕਸਾਨ: ਪੰਜਾਬ ਦੇ ਵਿੱਚ ਹੜਾਂ ਦੇ ਕਰਕੇ ਰਵੀ ਬਿਆਸ ਅਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਪ੍ਰਿੰਸੀਪਲ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਹਿਮਾਚਲ ਦੇ ਵਿੱਚ ਜਿਆਦਾ ਮੀਂਹ ਪੈਣ ਕਰਕੇ ਸਾਰਾ ਪਾਣੀ ਪੰਜਾਬ ਦੇ ਵਿੱਚ ਨਦੀਆਂ ਰਾਹੀ ਆ ਗਿਆ, ਜਿਸ ਕਰਕੇ ਦਰਿਆਵਾਂ ਨੇੜਲੇ ਇਲਾਕੇ ਜਿਵੇਂ ਪਟਿਆਲਾ, ਮੁਹਾਲੀ, ਤਰਨ ਤਾਰਨ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਰੋਪੜ ਆਦਿ ਇਲਾਕਿਆਂ ਦੇ ਵਿੱਚ ਹੜ ਦਾ ਜਿਆਦਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਵਿੱਚ ਚਾਰ ਤੋਂ ਪੰਜ ਫੁੱਟ ਜਿਆਦਾ ਪਾਣੀ ਆਉਣ ਕਰਕੇ ਫਸਲ ਦਾ ਵੱਡਾ ਨੁਕਸਾਨ ਹੋਇਆ ਅਤੇ ਸਿਰਫ ਪਾਣੀ ਹੀ ਨਹੀਂ ਸਗੋਂ ਹਿਮਾਚਲ ਤੋਂ ਆਉਣ ਵਾਲੀ ਗਾਰ ਅਤੇ ਰੇਤ ਵੀ ਕਿਸਾਨਾਂ ਲਈ ਸਿਰਦਰਦੀ ਬਣੀ।
ਕਲਾਈਮੇਟ ਚੇਂਜ: ਪੂਰੇ ਵਿਸ਼ਵ ਦੇ ਵਿੱਚ ਬਦਲ ਰਿਹਾ ਵਾਤਾਵਰਣ ਚਿੰਤਾ ਦਾ ਵਿਸ਼ਾ ਹੈ। ਮਹਿਰਾਂ ਦਾ ਮੰਨਣਾ ਹੈ ਕਿ ਪਿਛਲੇ 100 ਸਾਲਾਂ ਦੇ ਵਿੱਚ ਹਾਲਾਂਕਿ ਸਿਰਫ ਇੱਕ ਡਿਗਰੀ ਟੈਂਪਰੇਚਰ ਧਰਤੀ ਦਾ ਵਧਿਆ ਹੈ ਅਤੇ ਉਸ ਨਾਲ ਹੀ ਬਹੁਤ ਜਿਆਦਾ ਐਕਸਟਰੀਮ ਵੈਦਰ ਵੇਖਣ ਨੂੰ ਮਿਲ ਰਹੇ ਹਨ। ਡਾਕਟਰ ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਕਦੇ ਅਜਿਹਾ ਨਹੀਂ ਹੋਇਆ ਕਿ ਸਰਦੀਆਂ ਦੇ ਵਿੱਚ ਰਾਤ ਦੇ ਸਮੇਂ ਟੈਂਪਰੇਚਰ ਜਿਆਦਾ ਹੋ ਗਏ ਅਤੇ ਦਿਨ ਦੇ ਵਿੱਚ ਘੱਟ ਹੋ ਗਏ। ਉਹਨਾਂ ਕਿਹਾ ਕਿ ਇਹ ਕਲਾਈਮੇਟ ਚੇਂਜ ਦਾ ਅਸਰ ਹੈ। ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਵੀ ਇਸ ਵਾਰ ਹੱਦ ਨਾਲੋਂ ਵੱਧ ਗਰਮੀ ਪਈ, ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਵੀ ਐਕਸਟਰੀਮ ਬਰਦਰ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਡਿਗਰੀ ਟੈਂਪਰੇਚਰ ਵਧਣ ਦੇ ਨਾਲ ਇੰਨਾ ਅਸਰ ਪੈ ਸਕਦਾ ਹੈ, ਜਿਸ ਤਰ੍ਹਾਂ ਮਾਹਿਰ ਕਹਿ ਰਹੇ ਨੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਟੈਂਪਰੇਚਰ ਹੋਰ ਵੱਧ ਜਾਵੇਗਾ ਤਾਂ ਧਰਤੀ ਦਾ ਕੀ ਹਾਲ ਹੋਵੇਗਾ, ਤੁਸੀਂ ਆਪ ਹੀ ਸੋਚ ਸਕਦੇ ਹੋ।
24 ਸਾਲਾਂ ਚ ਤਿੰਨ ਵਾਰ ਆਮ ਬਾਰਿਸ਼: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਕੋਰਟ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ 2000 ਤੋਂ ਲੈ ਕੇ ਸਾਲ 2023 ਤੱਕ ਮਹਿਜ਼ ਸਾਲ ਹੀ ਅਜਿਹੇ ਰਹੇ ਹਨ ਜਿਨਾਂ ਦੇ ਵਿੱਚ ਆਮ ਬਾਰਿਸ਼ ਹੋਈ ਹੋਵੇ ਬਾਕੀ 21 ਸਾਲ ਪੰਜਾਬ ਦੇ ਵਿੱਚ ਮੌਨਸੂਨ ਆਮ ਨਾਲੋਂ ਘੱਟ ਰਿਹਾ ਹੈ। ਮਾਨਸੂਨ ਨੂੰ ਕਿਸੇ ਇੱਕ ਮਹੀਨੇ ਦੇ ਨਾਲ ਨਹੀਂ ਮਾਪਿਆ ਜਾਂਦਾ ਸਗੋਂ ਜੂਨ ਜੁਲਾਈ ਅਗਸਤ ਅਤੇ ਸਤੰਬਰ ਮਹੀਨੇ ਤੱਕ ਮੌਨਸੂਨ ਪੰਜਾਬ ਦੇ ਵਿੱਚ ਐਕਟਿਵ ਰਹਿੰਦਾ ਹੈ ਅਤੇ ਇਸ ਪੂਰੇ ਚਾਰ ਮਹੀਨਿਆਂ ਦੇ ਦੌਰਾਨ ਕਿੰਨੀ ਬਾਰਿਸ਼ ਹੋਈ ਉਸ ਨੂੰ ਮਾਪਿਆ ਜਾਂਦਾ ਹੈ। ਉਸ ਦੇ ਮੁਤਾਬਕ ਪੰਜਾਬ ਦੇ ਵਿੱਚ ਪਿਛਲੇ 24 ਸਾਲਾਂ ਵਿੱਚ ਤਿੰਨ ਵਾਰ ਹੀ ਆਮ ਮੀਂਹ ਪਿਆ ਹੈ, ਬਾਕੀ ਮੀਂਹ ਨਾ ਪੈਣ ਕਰਕੇ ਧਰਤੀ ਹੇਠਲੇ ਪਾਣੀ ਡੂੰਘੇ ਹੋ ਰਹੇ ਹਨ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਮੁੱਖ ਕੀਤਾ ਖੇਤੀ ਹੈ ਅਤੇ ਜੇਕਰ ਖੇਤੀ ਕਰਨੀ ਹੈ ਤਾਂ ਪਾਣੀ ਦੀ ਲੋੜ ਪਏਗੀ ਹੀ, ਜਿਸ ਤਰ੍ਹਾਂ ਬਰਸਾਤ ਹੋ ਰਹੀ ਹੈ। ਇਸ ਤੋਂ ਜ਼ਹਿਰ ਹੈ ਕਿ ਮੀਹ ਘੱਟ ਪੈ ਰਹੇ ਹਨ।