ਪਟਿਆਲਾ: ਮੁਹੰਮਦ ਸਰਫਰਾਜ਼ ਆਲਮ, IPS, ਐਸ.ਪੀ. ਸਿਟੀ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਹਰਚਰਨ ਸਿੰਘ ਭੁੱਲਰ IPS, ਡੀ.ਆਈ.ਜੀ. ਪਟਿਆਲਾ ਰੇਂਜ, ਪਟਿਆਲਾ ਅਤੇ ਵਰੁਣ ਸ਼ਰਮਾ IPS ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ।
ਨਸ਼ਾ ਰੋਕਣ ਸਬੰਧੀ ਕੀਤੇ ਜਾ ਰਹੇ ਉਪਰਾਲੇ: ਜਦੋਂ ਯੋਗੇਸ਼ ਸ਼ਰਮਾ, ਪੀ.ਪੀ.ਐਸ,ਕਪਤਾਨ ਪੁਲਿਸ (ਇੰਨਵੈਸਟੀਗੇਸਨ) ਪਟਿਆਲਾ ਅਤੇ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਵੱਲੋਂ ਨਸ਼ਾ ਰੋਕਣ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਮਿਤੀ 11.07.2024 ਨੂੰ ਵਕਤ ਕਰੀਬ 04:00 ਪੀ.ਐਮ ਅਤੇ ਏ.ਐਸ.ਆਈ ਗੁਰਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਕੇ.ਐਸ.ਐਮ. ਰਾਜੁਪਰਾ ਸਮੇਤ ਪੁਲਿਸ ਪਾਰਟੀ ਦੌਰਾਨ ਨਾਕਾਬੰਦੀ ਨੇੜੇ ਟੀ ਪੁਆਇੰਟ ਜੰਡੋਲੀ ਰੋਡ ਮੌਜੂਦ ਸੀ।
ਇੱਕ ਵਰਨਾ ਕਾਰ, ਰੰਗ ਚਿੱਟਾ, ਨੰਬਰੀ HR-51-BN-1161 ਜਿਸ ਵਿੱਚ ਸਵਾਰ ਦੋ ਵਿਅਕਤੀ ਆਉਦੇ ਦਿਖਾਈ ਦਿੱਤੇ ਤਾਂ ਪੁਲਿਸ ਪਾਰਟੀ ਵੱਲੋਂ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਡਰਾਇਵਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੁਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆ ਦੱਸਿਆ ਹੈ। ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆ ਦੱਸਿਆ ਗਿਆ ਹੈ।
5 ਦਿਨ ਦਾ ਪੁਲਿਸ ਰਿਮਾਂਡ ਹਾਸਲ: ਗੱਡੀ ਦੀ ਤਲਾਸੀ ਕਰਨ 'ਤੇ ਡਰਾਇਵਰ ਅਤੇ ਕੰਡਕਟਰ ਸੀਟ ਵਿਚਕਾਰ ਬਣੀ ਜਗ੍ਹਾ ਵਿੱਚੋ ਇੱਕ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋਂ 6 ਕਿੱਲੋ ਅਫੀਮ ਬਰਾਮਦ ਹੋਈ। ਜਿਸ 'ਤੇ ਸੁਖਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 129 ਮਿਤੀ 11.07.2024 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ। ਮਾਨਯੋਗ ਅਦਾਲਤ ਵਿੱਚ ਪੇਸ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
- ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਦੌਰਾ - Chief Minister Support Center
- ਅੰਮ੍ਰਿਤਸਰ ਵਿੱਚ ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਦਹਿਸ਼ਤ, ਇੱਕ ਔਰਤ ਜ਼ਖਮੀ - AMRITSAR HOWRAH FIRE IN TRAIN
- ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ! ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ 'ਚ ਰਾਜ ਸਿੰਘ ਬਧੇਸ਼ਾ ਬਣੇ ਪਹਿਲੇ ਸਿੱਖ ਜੱਜ - Sikh judge in Fresno County SC