ਲੁਧਿਆਣਾ : ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਅਤੇ ਮੁੱਲਾਪੁਰ ਦੇ ਪਿੰਡਾਂ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਵੱਲੋਂ ਕੀਤੀਆਂ ਟਿੱਪਣੀਆਂ ਦਾ ਠੋਕਵਾ ਜਵਾਬ ਦਿੱਤਾ ਹੈ। ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਜੋ ਰਵਨੀਤ ਬਿੱਟੂ ਨੇ ਕੋਠੀ ਲਈ ਪੈਸੇ ਜਮ੍ਹਾ ਕਰਵਾਏ ਹਨ, ਉਹ ਕਿੱਥੋਂ ਆਏ ਹਨ, ਉਸ ਦੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੁੱਕੇ ਝੰਡੀਆਂ ਵਾਲੇ ਸਵਾਲ 'ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਕਿੰਨੀ ਹੇਰਾਫੇਰੀ ਹੋਈ ਹੈ, ਇਸ ਬਾਰੇ ਵੀ ਰਾਜਾ ਵੜਿੰਗ ਤੋਂ ਹਿਸਾਬ ਮੰਗਿਆ ਜਾਵੇਗਾ।
ਹੁਣ ਝਾੜੂ ਮੁੜ ਚੱਲਣ ਜਾ ਰਿਹਾ ਹੈ : ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਝਾੜੂ ਮੁੜ ਫਿਰ ਚੱਲਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਬਾਰੇ ਤਾਂ ਲੋਕ ਹੀ ਦੱਸ ਰਹੇ ਹਨ ਕਿ ਉਹ ਪਿੰਡਾਂ ਦੇ ਵਿੱਚ ਪੈਰ ਪਾਉਣ ਹੀ ਨਹੀਂ ਆਇਆ। ਉਹਨਾਂ ਕਿਹਾ ਕਿ ਹੁਣ ਲੋਕ ਇਹਨਾਂ ਨੂੰ ਪਰਖ਼ ਚੁੱਕੇ ਹਨ ਅਤੇ ਹੁਣ ਝਾੜੂ ਦਾ ਟਾਈਮ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਵੀ ਬੀਬੀ ਜਗੀਰ ਕੌਰ ਵਾਲੇ ਬਿਆਨ 'ਤੇ ਬੋਲਦੇ ਕਿਹਾ ਕਿ ਉਹ ਇੱਕ ਉਮਰ ਤਰਾਜ ਮਹਿਲਾ ਹਨ ਅਤੇ ਮਹਿਲਾਵਾਂ ਦਾ ਸਤਿਕਾਰ ਸਭ ਨੂੰ ਕਰਨਾ ਚਾਹੀਦਾ ਹੈ। ਰਾਜਾ ਵੜਿੰਗ ਦੇ ਝੰਡੀਆਂ ਦੇ ਮੁੱਦੇ ਤੇ ਜਵਾਬ ਦਿੰਦੇ ਉਹਨਾਂ ਕਿਹਾ ਕਿ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਹੈ, ਜਿੰਨਾ ਕੁਝ ਉਹਨਾਂ ਨੇ ਇਕੱਠਾ ਕੀਤਾ ਹੈ ਕਿਸੇ ਨੇ ਨਹੀਂ ਕੀਤਾ ਹੋਵੇਗਾ।
- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ 'ਤੇ ਭੜਕੇ ਰਾਜਾ ਵੜਿੰਗ, ਸੁਣੋ ਜ਼ਰਾ ਕੀ ਕਿਹਾ... - Big statement of Raja Warring
- ਪਿਤਾ ਦੇ ਸਮਰਥਨ 'ਚ ਉੱਤਰਿਆ ਨਵਰਾਜ ਹੰਸ, ਬੋਲੇ- ਪੰਜਾਬ ਵਿੱਚ ਵੀ ਡਬਲ ਇੰਜਣ ਸਰਕਾਰ ਬਣਨੀ ਜਰੂਰੀ - Navraj Hans came in support father
- ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਠਿੰਡਾ 'ਚ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ, ਪੁਲਿਸ ਹਮਲਾਵਰਾਂ ਦੀ ਕਰ ਰਹੀ ਭਾਲ - person shot dead in Bathinda
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕਿਸੇ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਨਹੀਂ ਕਰਨ ਦਿੱਤੀ ਜਾ ਰਹੀ। ਉਹਨਾਂ ਕਿਹਾ ਜਦੋਂ ਕਿ ਰਾਜਾ ਵੜਿੰਗ ਇਹ ਬਿਆਨ ਦੇ ਰਹੇ ਹਨ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤਾਂ ਮਾਈਨਿੰਗ ਜਗਰਾਉਂ ਦੇ ਵਿੱਚ ਵੀ ਕਰਵਾਇਆ ਕਰਨਗੇ ਜਦੋਂ ਕਿ ਇੱਥੇ ਕੋਈ ਸਰਕਾਰੀ ਖੱਡ ਨਹੀਂ ਚੱਲ ਰਹੀ।