ETV Bharat / state

31 ਅਕਤੂਬਰ ਜਾਂ 1 ਨਵੰਬਰ ਆਖਿਰ ਕਿਸ ਦਿਨ ਹੈ ਦਿਵਾਲੀ ? ਇਸ ਗੱਲ ਨੂੰ ਲੈ ਕੇ ਸੋਚਾਂ 'ਚ ਪਏ ਲੋਕ - DIWALI FESTIVAL

DIWALI FESTIVAL: ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਦੇ ਪੰਡਿਤ ਮੇਘ ਸ਼ਿਆਮ ਸ਼ਾਸਤਰੀ ਦਾ ਕਹਿਣਾ ਹੈ ਕਿ ਦਿਵਾਲੀ 1 ਨਵੰਬਰ ਨੂੰ ਹੀ ਮਨਾਈ ਜਾਵੇ।

DIWALI FESTIVAL
ਆਖਿਰ ਕਿਸ ਦਿਨ ਹੈ ਦਿਵਾਲੀ (ETV Bharat (ਪੱਤਰਕਾਰ , ਅੰਮ੍ਰਿਤਸਰ))
author img

By ETV Bharat Punjabi Team

Published : Oct 30, 2024, 7:53 AM IST

Updated : Oct 30, 2024, 11:16 AM IST

ਅੰਮ੍ਰਿਤਸਰ: ਦਿਵਾਲੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇਗਾ, ਇਸ ਨੂੰ ਲੈ ਕੇ ਲੋਕ ਕਸ਼ਮਕਸ਼ ਵਿੱਚ ਪਏ ਹੋਏ ਹਨ। ਕਿਸੇ ਦਾ ਕਹਿਣਾ ਹੈ ਕਿ ਦਿਵਾਲੀ 31 ਅਕਤੂਬਰ ਦੀ ਹੈ ਅਤੇ ਕਿਸੇ ਦਾ ਕਹਿਣਾ ਹੈ ਦਿਵਾਲੀ 1 ਨਵੰਬਰ ਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦਿਵਾਲੀ ਕਿਸ ਦਿਨ ਹੈ ਤੇ ਦਿਵਾਲੀ ਦਾ ਸ਼ੁੱਭ ਦਿਨ ਕਿਹੜਾ ਹੈ। ਇਸ ਮੌਕੇ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਦੇ ਪੰਡਿਤ ਮੇਘ ਸ਼ਿਆਮ ਸ਼ਾਸਤਰੀ ਦਾ ਕਹਿਣਾ ਹੈ ਕਿ ਦਿਵਾਲੀ 1 ਨਵੰਬਰ ਨੂੰ ਮਨਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਵੀ ਦਿਵਾਲੀ 1 ਨਵੰਬਰ ਨੂੰ ਹੀ ਮਨਾਈ ਜਾਵੇਗੀ।

ਆਖਿਰ ਕਿਸ ਦਿਨ ਹੈ ਦਿਵਾਲੀ (ETV Bharat (ਪੱਤਰਕਾਰ , ਅੰਮ੍ਰਿਤਸਰ))

ਜਾਣੋ ਪੂਜਾ ਕਰਨ ਦਾ ਸ਼ੁੱਭ ਸਮਾਂ

ਪੰਡਿਤ ਮੇਘ ਸ਼ਿਆਮ ਸ਼ਾਸਤਰੀ ਨੇ ਕਿਹਾ ਕਿ ਇਹ ਦਿਵਾਲੀ ਦਾ ਤਿਉਹਾਰ ਆਸਥਾ ਦਾ ਪ੍ਰਤੀਕ ਹੈ ਅਤੇ ਦਿਵਾਲੀ ਇੱਕ ਸ਼ੁੱਭ ਤਿਉਹਾਰ ਹੈ। ਇਸ ਨੂੰ ਦੇਸ਼ ਦੇ ਪੁਰਾਤਨ ਇਤਿਹਾਸ ਹਿਸਾਬ ਨਾਲ ਮਨਾਇਆ ਜਾਂਦਾ ਹੈ ਅਤੇ ਪੁਰਾਣਾਂ ਅਨੁਸਾਰ ਇਸ ਦੀ ਪੂਜਾ ਕੀਤੀ ਜਾਂਦੀ ਹੈ। ਜਿਸ ਦਿਨ ਮੱਸਿਆ ਹੁੰਦੀ ਹੈ, ਉਸ ਦਿਨ ਲਕਸ਼ਮੀ ਗਣੇਸ਼ ਜੀ ਦੀ ਪੂਜਾ ਹੁੰਦੀ ਹੈ। ਪੰਡਿਤ ਨੇ ਦੱਸਿਆ ਹੈ ਕਿ ਸ਼ੁੱਭ ਸਮਾਂ 31 ਤਰੀਕ ਨੂੰ ਸ਼ਾਮ ਨੂੰ ਸ਼ੁਰੂ ਹੁੰਦਾ ਹੈ, ਜੋ ਕਿ ਸਾਡੇ ਸਾਰੇ ਪੁਰਾਣਾਂ ਅਨੁਸਾਰ 1 ਤਰੀਕ ਨੂੰ ਆਉਂਦਾ ਹੈ, ਜੋ ਸੂਰਜ ਚੜ੍ਹਦਾ ਹੈ ਉਹ 24 ਘੰਟੇ ਦਾ ਮੰਨਿਆ ਜਾਂਦਾ ਹੈ ਅਤੇ 1 ਤਰੀਕ ਨੂੰ ਤੁਸੀਂ ਸਵੇਰੇ ਤੋਂ ਹੀ ਲਕਸ਼ਮੀ ਦੀ ਪੂਜਾ ਕਰ ਸਕਦੇ ਹੋ।

ਪੂਜਾ ਦੋ ਦਿਨ ਤੱਕ ਕਰ ਸਕਦੇ ਹਾਂ

ਪੰਡਿਤ ਮੇਘ ਸ਼ਿਆਮ ਨੇ ਦੱਸਿਆ ਕਿ ਦਿਵਾਲੀ ਜੋ ਕਿ ਮੱਸਿਆ ਵਾਲੇ ਦਿਨ ਹੈ ਤਾਂ ਉਹ ਸਵੇਰੇ ਸੂਰਜ ਚੜ੍ਹਨ ਤੋਂ ਸ਼ੁਰੂ ਹੁੰਦੀ ਹੈ ਅਤੇ ਮੱਸਿਆ ਵਾਲੇ ਦਿਨ ਸ਼ਾਮ ਨੂੰ ਸੂਰਜ ਡੁੱਬਣ ਤੱਕ ਰਹੇਗੀ। ਇਹ ਕਿਹਾ ਜਾਂਦਾ ਹੈ ਕਿ ਦੀਵਾ ਦਾਨ ਦਾ ਸੋਗ ਸ਼ਾਮ ਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਕੁਝ ਲੋਕ ਜੋ ਰਾਤ ਨੂੰ ਪੂਜਾ ਕਰਦੇ ਹਨ ਉਹ 31 ਨੂੰ ਵੀ ਕਰ ਸਕਦੇ ਹਨ, ਇਸ ਵਿੱਚ ਕੋਈ ਗਲਤ ਨਹੀਂ ਹੈ। ਤੁਸੀਂ ਇਹ 2 ਦਿਨ ਤੱਕ ਕਰ ਸਕਦੇ ਹੋ ਕਿਉਂਕਿ ਇਹ ਦਿਵਾਲੀ ਦਾ ਤਿਉਹਾਰ ਹੈ। ਪੰਡਿਤ ਮੇਘ ਸ਼ਿਆਮ ਨੇ ਕਿਹਾ ਕਿ ਜਦੋਂ ਰਾਮ ਜੀ ਵਾਪਸ ਆਏ ਤਾਂ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਸ਼ਹਿਰ ਆਏ ਸੀ ਤਾਂ 14 ਦਿਨ ਅਯੁੱਧਿਆ ਵਿੱਚ ਦਿਵਾਲੀ ਮਨਾਈ ਗਈ ਸੀ। ਦੀਵੇ ਜਗਾਏ ਗਏ ਸਨ ਅਤੇ ਅਯੁੱਧਿਆ ਦੇ ਲੋਕ 14 ਦਿਨ ਬੜੀ ਧੂਮਧਾਮ ਨਾਲ ਦਿਵਾਲੀ ਮਨਾਉਂਦੇ ਸਨ।

ਦੋ ਦਿਨ ਹੀ ਮਨਾਈ ਜਾਵੇਗੀ ਦਿਵਾਲੀ

ਪੰਡਿਤ ਜੀ ਨੇ ਕਿਹਾ ਕਿ ਹੁਣ 2 ਦਿਨ ਦਿਵਾਲੀ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ, ਇਸ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ, ਉਨ੍ਹਾਂ ਕਿਹਾ ਕਿ ਕਈ ਲੋਕ ਕਹਿ ਰਹੇ ਹਨ ਕਿ ਦਿਵਾਲੀ 31 ਅਕਤੂਬਰ ਨੂੰ ਮਨਾਈ ਜਾਵੇ, ਕਿਤੇ ਹੋਰ ਉਹ ਕਹਿ ਰਹੇ ਹਨ ਕਿ ਇਹ 1 ਨਵੰਬਰ ਨੂੰ ਮਨਾਈ ਜਾਵੇ, ਪਰ ਜੇਕਰ ਅਸੀਂ ਮੰਨੀਏ ਤਾਂ ਹਿੰਦੂ ਧਰਮ ਦੇ ਗ੍ਰੰਥਾਂ ਜਾਂ ਪੁਰਾਣਾਂ ਵਿੱਚ ਦਿਵਾਲੀ 1 ਨਵੰਬਰ ਨੂੰ ਸ਼ੁੱਭ ਮੰਨੀ ਗਈ ਹੈ। ਪੰਡਿਤ ਜੀ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦੁਰਗਿਆਣਾ ਤੀਰਥ ਤੇ ਦਰਬਾਰ ਸਾਹਿਬ ਵਿਖੇ ਵੀ 1 ਨਵੰਬਰ ਨੂੰ ਦਿਵਾਲੀ ਮਨਾਈ ਜਾਵੇਗੀ।

Last Updated : Oct 30, 2024, 11:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.