ਤਲਵੰਡੀ ਸਾਬੋ (ਬਠਿੰਡਾ): ਨੈਸ਼ਨਲ ਕਮਿਸ਼ਨ ਫਾਰ ਮਨਿਊਰਟੀ ਭਾਰਤ ਸਰਕਾਰ ਅਤੇ ਗਲੋਬਲ ਪੰਜਾਬ ਐਸੋਸੀਏਸ਼ਨ ਵੱਲੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਵਿਕਾਸ ਦੀ ਨੀਤੀ, ਨੀਅਤ ਅਤੇ ਨੇਤਾ ਤੇ ਵਿਸ਼ੇਸ਼ ਸੈਮੀਨਰ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਡਾ. ਇਕਬਾਲ ਸਿੰਘ ਲਾਲਪੁਰਾ ਨੇ ਸ਼ਿਰਕਤ ਕੀਤੀ।
ਪੰਜਾਬ ਨੂੰ ਗੁਰੂਆਂ ਦਾ ਪੰਜਾਬ ਅਤੇ ਹੱਸਦਾ ਖੇਡਦਾ ਪੰਜਾਬ ਬਣਾਉਣਾ: ਇਸ ਮੌਕੇ ਬੁੱਧੀਜੀਵੀਆਂ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ, ਵਧ ਰਹੇ ਨਸ਼ੇ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁੱਖ ਮੁੱਦਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਚਰਚਾ ਕੀਤੀ। ਸੈਮੀਨਾਰ ਵਿੱਚ ਮੁੜ ਪੰਜਾਬ ਨੂੰ ਗੁਰੂਆਂ ਦਾ ਪੰਜਾਬ ਅਤੇ ਹੱਸਦਾ ਖੇਡਦਾ ਪੰਜਾਬ ਬਣਾਉਣ ਲਈ ਆਪਣੇ ਆਪਣੇ ਸੁਝਾਅ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ। ਇਸ ਦੇ ਨਾਲ ਨਾਲ ਸੈਮੀਨਾਰ ਵਿੱਚ ਵਿੱਦਿਆ ਸਬੰਧੀ, ਪੰਜਾਬ ਵਿੱਚ ਅਮਨ ਸ਼ਾਂਤੀ ਸਬੰਧੀ, ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਸਬੰਧੀ ਵੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੰਜਾਬ ਸਰਕਾਰ ਦੇ ਕਾਰਜ ਉੱਤੇ ਵੀ ਸਵਾਲ ਕੀਤੇ ਖੜੇ : ਚੇਅਰਮੈਨ ਡਾਕਟਰ ਲਾਲਪੁਰਾ ਨੇ ਦੱਸਿਆ ਕਿ ਅਜਿਹੇ ਸੈਮੀਨਾਰ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਕੀਤੇ ਜਾ ਰਹੇ ਹਨ। ਜਿਨਾਂ ਦੇ ਨਤੀਜੇ ਵੀ ਆਉਣ ਵਾਲੇ ਸਮੇਂ ਵਿੱਚ ਚੰਗੇ ਸਾਹਮਣੇ ਆਉਣਗੇ। ਉੱਥੇ ਹੀ ਲਾਲਪੁਰਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੰਜਾਬ ਸਰਕਾਰ ਦੇ ਕਾਰਜ ਉੱਤੇ ਵੀ ਸਵਾਲ ਖੜੇ ਕੀਤੇ ਹਨ।
ਨੌਜਵਾਨਾਂ ਨੂੰ ਵਿਦੇਸ਼ਾਂ ਤੋਂ ਵਾਪਸ ਪੰਜਾਬ ਵਿੱਚ ਲਿਆਉਣ ਲਈ ਉਪਰਾਲੇ ਕਰਨ ਦੀ ਜਰੂਰਤ: ਉੱਧਰ ਦੂਜੇ ਪਾਸੇ ਸੈਮੀਨਾਰ ਵਿੱਚ ਆਏ ਬੁਲਾਰਿਆਂ ਨੇ ਅਜਿਹੇ ਸੈਮੀਨਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਕਰਨ ਨਾਲ ਬਹੁਤ ਸਾਰੇ ਮੁਸ਼ਕਿਲਾਂ ਦੇ ਜਿੱਥੇ ਹੱਲ ਨਿਕਲਦੇ ਹਨ। ਉੱਥੇ ਹੀ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ, ਸੈਮੀਨਾਰ ਵਿੱਚ ਵਿਸ਼ੇਸ਼ ਤੌਰ 'ਤੇ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਹਨ। ਪਹੁੰਚੇ ਹੋਏ ਨੌਜਵਾਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਤੋਂ ਵਾਪਸ ਪੰਜਾਬ ਵਿੱਚ ਲਿਆਉਣ ਲਈ ਉਪਰਾਲੇ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਵੀ ਵਿਦੇਸ਼ ਦੀ ਪੜ੍ਹਾਈ ਕਰਕੇ ਹੁਣ ਭਾਰਤ ਵਿੱਚ ਪੜ੍ਹਾਈ ਕਰਕੇ ਦੇਸ਼ ਦੀ ਸੇਵਾ ਕਰਨਗੇ।
- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਸ਼ਵ ਵਪਾਰ ਸੰਸਥਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਸਾੜਿਆ ਪੂਤਲਾ - Bharatiya Kisan Union Ekta Ugrahan
- ਮੌਸਮ ਨੇ ਬਦਲੀ ਕਰਵਟ,ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ - Punjab Weather Update
- ਡੀਏਪੀ ਖਾਦ ਦੀ ਕਮੀ ਤੋਂ ਲੈ ਕੇ ਨਕਲੀ ਦੁੱਧ ਤੱਕ, ਇੰਨ੍ਹਾਂ ਵੱਡੀਆਂ ਮੰਗਾਂ ਲਈ ਮੰਤਰੀਆਂ ਨੂੰ ਮੰਗ ਪੱਤਰ ਦੇਣਗੀਆਂ ਕਿਸਾਨ ਜੱਥੇਬੰਦੀਆਂ - Farmer Leaders