ਅੰਮ੍ਰਿਤਸਰ : ਪੰਜਾਬ ਵਿੱਚ ਜਿੱਥੇ ਇੱਕ ਪਾਸੇ ਨਸ਼ੇ ਦੇ ਵੇਚਣ-ਖਰੀਦਣ ਤੇ ਸੇਵਨ ਕਰਨ ਵਾਲੇ ਉੱਤੇ ਪੰਜਾਬ ਪੁਲਿਸ ਵਲੋਂ ਆਮ ਲੋਕਾਂ ਦਾ ਸਾਥ ਮੰਗਿਆ ਜਾਂਦਾ ਹੈ, ਉੱਥੇ ਆਮ ਲੋਕਾਂ ਨੂੰ ਅਜਿਹਾ ਕਰਨ ਦਾ ਉਲਟਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਤਾਜ਼ਾ ਮਾਮਲਾ, ਅੰਮ੍ਰਿਤਸਰ ਤੋਂ ਹੈ, ਜਿੱਥੇ ਇੱਕ ਪੀੜਤ ਭੈਣ ਨੇ ਇਲਜ਼ਾਮ ਲਾਏ ਗਏ ਕਿ ਨਸ਼ਾ ਵੇਚਣ ਉੱਤੇ ਰੋਕਿਆ, ਤਾਂ ਕੁਝ ਨੌਜਵਾਨ ਨੇ, ਉਸ ਦੇ ਭਰਾ ਉੱਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਕੀ ਹੈ ਪੂਰਾ ਮਾਮਲਾ: ਅੰਮ੍ਰਿਤਸਰ ਦੇ ਗੁਆਲ ਮੰਡੀ ਇਲਾਕੇ ਵਿੱਚ ਇਹ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਅੱਜ ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਪੰਜ ਵਿਖੇ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਘਰ ਦੇ ਨਾਲ ਲੱਗਦੇ ਘਰ ਵਿੱਚ ਰਹਿੰਦੇ ਛੋਟਾ ਰਾਜਨ ਉੱਤੇ ਉਸ ਦਾ ਪਰਿਵਾਰ ਸ਼ਰੇਆਮ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਜਿਸ ਦੇ ਚੱਲਦੇ ਸਾਡੇ ਭਰਾ ਉੱਤੇ ਉਨ੍ਹਾਂ ਨੂੰ ਗ਼ਲਤ ਇਲਜ਼ਾਮ ਨਸ਼ਾ ਵੇਚਣ ਦੇ ਲਗਾਏ ਜਾਂਦੇ ਸੀ। ਜਿਸ ਕਰਕੇ ਮ੍ਰਿਤਕ ਭਰਾ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਿਸ ਦੇ ਚੱਲਦੇ ਛੋਟਾ ਰਾਜਨ ਤੇ ਉਸ ਦੇ ਪਰਿਵਾਰ ਨੇ ਸਾਡੇ ਪਰਿਵਾਰ ਨਾਲ ਰੰਜਿਸ਼ ਰੱਖੀ।
ਪਿਉ-ਪੁੱਤ ਉੱਤੇ ਹਮਲਾ: ਪੀੜਤ ਭੈਣ ਰੀਨਾ ਨੇ ਦੱਸਿਆ ਕਿ ਅੱਜ ਮੁੜ ਕਥਿਤ ਮੁਲਜ਼ਮ ਛੋਟਾ ਰਾਜਨ ਵਲੋਂ ਝਗੜਾ ਕੀਤਾ ਗਿਆ ਅਤੇ ਉਨ੍ਹਾਂ ਦੇ ਪਿਤਾ ਦੇ ਦਾਤਰ ਮਾਰ ਦਿੱਤੀ। ਜਦੋਂ ਜਖਮੀ ਪਿਤਾ ਨੂੰ ਥਾਣੇ ਤੋਂ ਹੋ ਕੇ ਸਿਵਲ ਹਸਪਤਾਲ ਲਿਆਂਦਾ ਤਾਂ, ਪਿੱਛੇ ਆ ਕੇ ਛੋਟਾ ਰਾਜਨ ਅਤੇ ਉਸ ਦੇ ਸਾਥੀਆਂ ਨੇ ਮੇਰੇ ਭਰਾ ਨੂੰ ਹਸਪਤਾਲ ਵਿੱਚ ਆ ਕੇ ਮਾਰ ਦਿੱਤਾ ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਮੁਲਜ਼ਮ ਨੌਜਵਾਨ ਸਿਵਲ ਹਸਪਤਾਲ ਵਿੱਚੋਂ ਉਹ ਫ਼ਰਾਰ ਹੋ ਗਏ।
ਮ੍ਰਿਤਕ ਦੀ ਪਤਨੀ ਦੇ ਇਲਜ਼ਾਮ- ਪੁਲਿਸ ਸਾਹਮਣੇ ਮਾਰਿਆ ਪਤੀ: ਮ੍ਰਿਤਕ ਨੌਜਵਾਨ ਦੀ ਪਤਨੀ ਨੇ ਵੀ ਇਲਜ਼ਾਮ ਲਾਏ ਕਿ ਛੋਟਾ ਰਾਜਨ ਚਿੱਟਾ ਵੇਚਦਾ ਹੈ ਜੋ ਉਲਟਾ ਸਾਡਾ ਨਾਮ ਲਾਉਂਦਾ ਸੀ, ਅਪਣੀ ਸੇਫਟੀ ਲਈ ਸੀਸੀਟੀਵੀ ਲਾਏ, ਤਾਂ ਉਦੋਂ ਰੰਜਿਸ਼ ਰੱਖਦਾ ਸੀ ਕਿ ਕੈਮਰੇ ਕਿਉਂ ਲਾਏ, ਉਸ ਕੋਲ ਕੋਈ ਗਾਹਕ ਨਹੀਂ ਆਉਂਦਾ, ਤਾਂ ਬਸ ਇਸ ਗੱਲ ਪਿਛੇ ਮੇਰੇ ਡੈਡੀ (ਸਹੁਰੇ) ਨੂੰ ਦਾਤਰ ਮਾਰ ਗਿਆ, ਜਦੋ ਉਨ੍ਹਾਂ ਨੂੰ ਹਸਪਤਾਲ ਲਿਆਂਦਾ, ਤਾਂ ਮੇਰੇ ਪਤੀ ਨੂੰ ਵੀ ਰਾਜਨ ਆ ਕੇ ਗੋਲੀ ਮਾਰ ਗਿਆ। ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਾਏ ਕਿ ਮੇਰੇ ਪਤੀ ਉੱਤੇ ਜੋ ਹਮਲਾ ਹੋਇਆ ਉਹ ਪੁਲਿਸ ਪ੍ਰਸ਼ਾਸਨ ਸਾਹਮਣੇ ਹੋਇਆ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਪੁਲਿਸ ਵਾਲੇ ਵੀ ਮੁਕਰ ਗਏ।
ਪੁਲਿਸ ਦਾ ਬਿਆਨ: ਜਦੋਂ ਇਸ ਸਾਰੇ ਮਸਲੇ ਬਾਬਤ, ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੜਾਈ ਨਿਊ ਸ਼ਹੀਦ ਉਧਮ ਸਿੰਘ ਨਗਰ ਗਲੀ ਨੰਬਰ ਪੰਜ ਵਿਖੇ ਵਿਖੇ ਹੋਈ ਹੈ ਤੇ ਜਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਅਸੀਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਪਹਿਲੇ ਹੀ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਪੁੱਜਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।