ETV Bharat / state

ਮਨਜੀਤ ਨੂੰ ਰਾਸ ਨਹੀਂ ਆਈ ਲਵ ਮੈਰਿਜ ,ਆਖਰ ਕਿਉਂ ਗਈ ਨੌਜਵਾਨ ਦੀ ਜਾਨ - ਲਵ ਮੈਰਿਜ

ਮਨਜੀਤ ਸਿੰਘ ਨੇ ਖੁਸ਼ੀ-ਖੁਸ਼ੀ ਆਪਣੇ ਪਿਆਰ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਦੇਖਿਆ ਸੀ। ਜਿਸ ਨੂੰ ਪੂਰਾ ਕਰਨ ਲਈ ਦੋਵਾਂ ਨੇ ਵਿਆਹ ਕਰਵਾ ਲਿਆ, ਪਰ ਉਨ੍ਹਾਂ ਨੂੰ ਖੁਸ਼ੀਆਂ ਨਸੀਬ ਨਹੀਂ ਹੋਈਆਂ, ਪੜ੍ਹੋ ਪੂਰੀ ਖ਼ਬਰ।

Manjeet did not like love marriage, why did the young man lose his life?
ਮਨਜੀਤ ਨੂੰ ਲਵ ਮੈਰਿਜ ਰਾਸ ਨਹੀਂ ਆਈ,ਆਖਰ ਕਿਉਂ ਗਈ ਨੌਜਵਾਨ ਦੀ ਜਾਨ
author img

By ETV Bharat Punjabi Team

Published : Feb 23, 2024, 4:17 PM IST

ਮਨਜੀਤ ਨੂੰ ਲਵ ਮੈਰਿਜ ਰਾਸ ਨਹੀਂ ਆਈ,ਆਖਰ ਕਿਉਂ ਗਈ ਨੌਜਵਾਨ ਦੀ ਜਾਨ

ਅੰਮ੍ਰਿਤਸਰ: ਖਾਪੜ ਖੇੜੀ ਦੇ ਨੌਜਵਾਨ ਮਨਜੀਤ ਸਿੰਘ ਨੇ ਬਹੁਤ ਚਾਅ ਮਾਲ ਆਪਣੀ ਪ੍ਰੇਮਿਕਾ ਰੋਮਿਕਾ ਨਾਲ ਲਵ ਮੈਰਿਜ ਕਰਵਾਈ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਜਿਸ ਖੂਬਸੂਰਤ ਜ਼ਿਂੰਦਗੀ ਦੇ ਸੁਪਨੇ ਦੇਖ ਰਿਹਾ ਹੈ ਉਹ ਕਦੇ ਸੱਚ ਨਹੀਂ ਹੋਣੇ। ਵਿਆਹ ਤੋਂ ਬਾਅਦ ਹਰ ਰੋਜ਼ ਘਰ 'ਚ ਕਲੇਸ਼ ਰਹਿਣ ਲੱਗ ਗਿਆ ਅਤੇ ਰੋਮਿਕਾ ਆਪਣੇ ਪੇਕੇ ਜਾ ਕੇ ਰਹਿਣ ਲੱਗੀ।

ਸਹੁਰੇ ਪਰਿਵਾਰ ਵੱਲੋਂ ਜਵਾਈ ਦੀ ਕੁੱਟਮਾਰ: ਰੋਮਿਕਾ ਆਪਣੇ ਕੱਪੜੇ ਲੈਣ ਆਪਣੇ ਸਹੁਰੇ ਆਈ, ਤਾਂ ਮਨਜੀਤ ਨੂੰ ਇਸ ਦਾ ਪਤਾ ਲੱਗਣ 'ਤੇ ਉਹ ਵੀ ਘਰ ਆ ਗਿਆ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਮਨਜੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਮੌਤ ਹੋ ਗਈ। ਮਨਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲਦੇ ਹੀ ਅਸੀਂ ਆਪਣੇ ਭਰਾ ਨੂੰ ਹਸਪਤਾਲ ਵੀ ਦਾਖਲ ਕਰਾਇਆ, ਜਿੱਥੇ ਉਸ ਦੀ ਮੌਤ ਹੋ ਗਈ।

ਇਨਸਾਫ਼ ਦੀ ਮੰਗ: ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ। ਉੱਥੇ ਹੀ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਸੂਚਨਾ ਪਰਿਵਾਰਿਕ ਝਗੜੇ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਰੀਰ ਉੱਤੇ ਕੋਈ ਵੀ ਸੱਟ ਜਾਂ ਚੋਟ ਦੇ ਕੋਈ ਹੋਰ ਨਿਸ਼ਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਟਮ ਦੇ ਲਈ ਭੇਜ ਦਿੱਤਾ ਹੈ, ਜੋ ਵੀ ਮੈਡੀਕਲ ਰਿਪੋਰਟ ਆਵੇਗੀ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.