ਫ਼ਰੀਦਕੋਟ : ਪਿਛਲੇ ਸਾਲ ਕੈਨੇਡਾ 'ਚ ਮਾਰੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜਮਾਂ 'ਚੋਂ ਇੱਕ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਹੈ। ਇਹ ਮੁਲਜ਼ਮ ਕਰੀਬ ਸਾਢੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਜੂਨ 2023 'ਚ ਕੈਨੇਡਾ ਦੇ ਸਰੀ ਸ਼ਹਿਰ 'ਚ ਇਕ ਗੁਰਦੁਆਰਾ ਸਾਹਿਬ ਨੇੜੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਇਸ ਮਾਮਲੇ 'ਚ ਕੈਨੇਡਾ ਪੁਲਿਸ ਨੇ ਤਿੰਨ ਨੌਜਵਾਨਾਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਕਰਨ ਕੋਟ ਕਪੂਰਾ ਸ਼ਹਿਰ ਦਾ ਰਹਿਣ ਵਾਲਾ ਹੈ। ਕੈਨੇਡੀਅਨ ਪੁਲਿਸ ਮੁਤਾਬਕ ਤਿੰਨੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਸਬੰਧਤ ਹਨ।
ਕੈਨੇਡਾ ਦੇ ਸਟੱਡੀ ਵੀਜ਼ੇ 'ਤੇ ਗਿਆ ਸੀ ਮੁਲਜ਼ਮ : ਕੋਟਕਪੂਰਾ ਦਾ ਰਹਿਣ ਵਾਲਾ ਮੁਲਜ਼ਮ ਕਰਨ ਬਰਾੜ ਕਰੀਬ ਸਾਢੇ ਚਾਰ ਸਾਲ ਪਹਿਲਾਂ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਸਟੱਡੀ ਵੀਜ਼ੇ 'ਤੇ ਉੱਥੇ ਗਿਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। 18 ਅਪ੍ਰੈਲ ਨੂੰ ਉਨ੍ਹਾਂ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਦੋਂਕਿ ਉਸ ਦੀ ਮਾਤਾ ਰਮਨਦੀਪ ਬਰਾੜ ਵੀ ਕਰੀਬ ਡੇਢ ਸਾਲ ਪਹਿਲਾਂ ਸਿੰਗਾਪੁਰ ਗਈ ਸੀ।
- ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠੇ ਪਿਓ ਪੁੱਤਾਂ 'ਤੇ ਕੀਤਾ ਅਣਪਛਾਤਿਆ ਨੇ ਕੀਤਾ ਕਾਤਲਾਨਾ ਹਮਲਾ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ - Attack on property dealer shop
- ਲੁਧਿਆਣਾ 'ਚ ਬਾਜਵਾ ਨੇ ਬਿੱਟੂ 'ਤੇ ਲਗਾਇਆ ਵੱਡਾ ਇਲਜ਼ਾਮ, ਕਿਹਾ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫਸਾਉਣ 'ਚ ਰਵਨੀਤ ਸਿੰਘ ਬਿੱਟੂ ਦਾ ਸੀ ਵੱਡਾ ਹੱਥ - Bajwa accused Bittu
- ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਜਿਸ ਤੋਂ ਬਾਅਦ 'ਆਪ' ਆਗੂ ਨੇ ਉਡਾਇਆ ਮਜ਼ਾਕ ਕਿਹਾ- 'ਦੇਵੇਂ ਹੀ ਡਰਾਮੇਬਾਜ਼' - Lok Sabha Elections 2024
ਉਹਨਾਂ ਦਾ ਪੋਤਰਾ ਬਹੁਤ ਹੀ ਨੇਕ ਅਤੇ ਸੂਝਵਾਨ ਨੌਜਵਾਨ ਸੀ : ਕਰਨ ਬਰਾੜ ਆਪਣੇ ਪਿਤਾ ਦੀ ਮੌਤ 'ਤੇ ਵੀ ਇੱਥੇ ਨਹੀਂ ਆਇਆ ਸੀ, ਹੁਣ ਇੱਥੇ ਉਨ੍ਹਾਂ ਦੇ ਘਰ ਮੌਜੂਦ ਉਨ੍ਹਾਂ ਦੇ ਦਾਦਾ ਬਲਵੀਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਬਹੁਤ ਹੀ ਨੇਕ ਅਤੇ ਸੂਝਵਾਨ ਨੌਜਵਾਨ ਸੀ। ਪਰ ਉੱਥੇ ਕੀ ਹੋਇਆ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਅੱਜ ਇੰਟਰਨੈੱਟ ਮੀਡੀਆ 'ਤੇ ਆਈਆਂ ਖਬਰਾਂ ਤੋਂ ਬਾਅਦ ਹੀ ਲੱਗਾ। ਇਹ ਖ਼ਬਰ ਸੁਣਦਿਆਂ ਹੀ ਉਸ ਦੀ ਮਾਂ ਜੋ ਕਿ ਆਪਣੇ ਪਤੀ ਦੀ ਮੌਤ ਕਾਰਨ ਪੰਜਾਬ ਆਈ ਹੋਈ ਹੈ।