ਅੰਮ੍ਰਿਤਸਰ: ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਮੈਦਾਨੀ ਇਲਾਕਿਆਂ ਤੋਂ ਪਹਾੜਾਂ ਵਿੱਚ ਘੁੰਮਣ ਲਈ ਜਾ ਰਹੇ ਹਨ। ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਹਿਮਾਚਲ ਪ੍ਰਦੇਸ਼ ਘੁੰਮਣ ਗਏ ਲੋਕਾਂ ਨਾਲ ਕੁੱਟਮਾਰ ਦੀਆਂ ਜ਼ਰੂਰ ਦੇਖੀਆਂ ਹੋਣਗੀਆਂ। ਅਜਿਹਾ ਹੀ ਮਾਮਲਾ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਐਨਆਰਆਈ ਜੋੜੇ ਨੂੰ ਪਹਾੜਾਂ ਵਿੱਚ ਘੁੰਮਣਾ ਗਿਆ। ਜਿੱਥੇ ਸਪੈਨਿਸ਼ ਜੋੜੇ ਦੀ ਹਿਮਾਚਲ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਸਪੇਨ ਦੀ ਗੋਰੀ, ਉਸ ਦੇ ਪੰਜਾਬੀ ਘਰ ਵਾਲੇ ਅਤੇ ਦਿਓਰ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ। ਇਸ ਦੌਰਾਨ ਜ਼ਖਮੀਆਂ ਦੀ ਹਾਲਤ ਐਨੀ ਗੰਭੀਰ ਹੋ ਗਈ ਕਿ ਦੋ ਦਿਨ ਤੱਕ ਕੋਮਾ ਵਿੱਚ ਰਹੇ।
ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਕੁਲਦੀਪ ਧਾਲੀਵਾਲ: ਜਿਸ ਨਾਲ ਜਖਮੀ ਹੋਏ ਨੌਜਵਾਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਮਿਲਣ ਲਈ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਪਰਿਵਾਰ ਨਾਲ ਮਿਲ ਕੇ ਹਰ ਤਰ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਮਦਦ ਦੇਣ ਦਾ ਭਰੋਸਾ ਕੀਤਾ ਗਿਆ। ਉੱਥੇ ਹੀ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇ।
ਮਾਮਲਾ ਦਰਜ ਕਰਨ ਦੀ ਮੰਗ: ਇਸ ਮੌਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਗਲਤ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਹ ਹਿਮਾਚਲ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕਰਨਗੇ।
- ਜੰਡਿਆਲਾ 'ਚ ਪਤੀ ਵੱਲੋਂ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ, ਪਤੀ ਉੱਤੇ ਦਾਜ ਦੀ ਮੰਗ ਕਰਨ ਦੇ ਲੱਗੇ ਇਲਜ਼ਾਮ - husband beat his wife for dowry
- ਹਾਲੇ ਨਵੇਂ ਵਿਆਹ ਦਾ ਵੀ ਨਹੀਂ ਉਤਰਿਆ ਸੀ ਚਾਅ, ਘਰਵਾਲੀ ਦੀਆਂ ਕਰਤੂਤਾਂ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਤਾ ਮੁੰਡਾ - young man committed suicide
- ਰਾਜਾ ਵੜਿੰਗ ਦਾ ਰਵਨੀਤ ਬਿੱਟੂ 'ਤੇ ਵੱਡਾ ਹਮਲਾ: ਦੱਸਿਆ ਦਿਮਾਗੀ ਪਾਗਲ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਦਿੱਤਾ ਇਹ ਬਿਆਨ - WARRING TARGETED BITTU AND CM MANN