ਲੁਧਿਆਣਾ : ਲੁਧਿਆਣਾ ਦੇ ਵਿੱਚ ਨਿਹੰਗ ਸਿੰਘਾਂ ਦੀ ਸ਼ਰਦਾਈ ਇੰਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਦਰਅਸਲ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਨੇੜੇ ਰਾਜਗੁਰੂ ਨਗਰ ਦੇ ਕੋਲ ਨਿਹੰਗ ਸਿੰਘਾਂ ਵੱਲੋਂ ਲੋਕਾਂ ਨੂੰ ਸ਼ਰਦਾਈ ਪਿਲਾਈ ਜਾ ਰਹੀ ਹੈ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 12 ਤੋਂ 13 ਚੀਜ਼ਾਂ ਦੇ ਨਾਲ ਇਹ ਸ਼ਰਦਾਈ ਤਿਆਰ ਕੀਤੀ ਜਾ ਰਹੀ ਹੈ ਜੋ ਨਾ ਸਿਰਫ ਗਰਮੀ ਨੂੰ ਦੂਰ ਕਰਦੀ ਹੈ। ਨਿਹੰਗ ਸਿੰਘਾਂ ਨੇ ਦਾਵਾ ਕੀਤਾ ਹੈ ਕਿ ਇਹ ਸਰੀਰ ਵਿਚਲੀਆਂ ਬਿਮਾਰੀਆਂ ਨੂੰ ਵੀ ਖਤਮ ਕਰਦੀ ਹੈ। ਲੋਕ ਇਹ ਸ਼ਰਦਾਈ ਦੂਰ-ਦੂਰ ਤੋਂ ਪੀਣ ਲਈ ਵਿਸ਼ੇਸ਼ ਤੌਰ ਤੇ ਆਉਂਦੇ ਨੇ ਅਤੇ ਇਸ ਦੀ ਸ਼ਲਾਘਾ ਕਰਦੇ ਹਨ। ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਪਰਮਜੀਤ ਸਿੰਘ ਵੱਲੋਂ ਇਸ ਦੀ ਸ਼ੁਰੂਆਤ ਲਗਭਗ ਦੋ ਮਹੀਨੇ ਪਹਿਲਾਂ ਹੀ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਲੋਕ ਬਾਜ਼ਾਰਾਂ ਦੇ ਵਿੱਚ ਜਿਹੜੇ ਕੋਲਡ ਡਰਿੰਕਸ ਪੀਂਦੇ ਹਨ ,ਉਹ ਲੋਕਾਂ ਦੀ ਸਿਹਤ ਲਈ ਜ਼ਹਿਰ ਹਨ। ਇਸ ਕਰਕੇ ਉਨ੍ਹਾਂ ਨੂੰ ਚੰਗੀ ਚੀਜ਼ ਪਿਆਉਣ ਲਈ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਲਗਾਤਾਰ 15 ਦਿਨ ਕੋਈ ਇਹ ਸ਼ਰਦਾਈ ਪੀ ਲੈਂਦਾ ਹੈ ਤਾਂ ਉਸ ਦੇ ਸਰੀਰ ਵਿੱਚੋਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਖਾਸ ਕਰਕੇ ਚਮੜੀ ਰੋਗ ਅਤੇ ਹੋਰ ਲਿਵਰ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਦਾ ਨਿਪਟਾਰਾ ਹੋ ਜਾਂਦਾ ਹੈ।
ਕਿਵੇਂ ਹੁੰਦੀ ਹੈ ਤਿਆਰ ਇਹ ਸ਼ਰਦਾਈ: ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ਰਦਾਈ ਤਿਆਰ ਕਰਨ ਦੇ ਲਈ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਮਿੱਟੀ ਦੇ ਭਾਂਡੇ ਦੇ ਵਿੱਚ 12 ਤੋਂ 13 ਆਈਟਮ ਆਪਾਂ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਦੇ ਵਿੱਚ ਕਾਜੂ ਬਦਾਮ ਮਗਜ਼ ਛੋਟੀ ਇਲਾਇਚੀ ਕਾਲੀ ਮਿਰਚ ਖਸ ਖਸ ਕਈ ਤਰ੍ਹਾਂ ਦੀਆਂ ਦੇਸੀ ਜੜੀ ਬੂਟੀਆਂ ਆਦਿ ਦਾ ਇਸਤੇਮਾਲ ਕਰਦੇ ਹਨ। ਇਸ ਸਾਰੇ ਹੀ ਸਮਾਨ ਨੂੰ ਉਹ ਨਿੰਮ ਦੇ ਘੋਟਣੇ ਦੇ ਨਾਲ ਰਗੜਾ ਲਾਉਂਦੇ ਹਨ। ਰਗੜਾ ਲਾ ਕੇ ਜਦੋਂ ਉਹ ਪੂਰੀ ਤਰਹਾਂ ਮੁਲਾਇਮ ਹੋ ਜਾਂਦੀ ਹੈ ਅਤੇ ਪਾਣੀ ਛੱਡਣ ਲੱਗ ਜਾਂਦੀ ਹੈ ਤਾਂ ਉਸ ਨੂੰ ਫਿਰ ਇੱਕ ਜਾਲੀਦਾਰ ਕੱਪੜੇ ਦੇ ਵਿੱਚ ਬੰਨ ਕੇ ਉਸ ਵਿੱਚ ਜਲ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਛਾਣਿਆ ਜਾਂਦਾ ਹੈ ਜਿਸ ਨਾਲ ਸਾਰਾ ਹੀ ਘੋਟਿਆ ਹੋਇਆ ਸਮਾਨ ਦੁੱਧ ਅਤੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਜਿਸ ਦੇ ਨਾਲ ਪਿਓਰ ਸ਼ਰਦਾਈ ਤਿਆਰ ਹੁੰਦੀ ਹੈ। ਜੋ ਕਿ ਗਰਮੀ ਦੇ ਵਿੱਚ ਲੋਕਾਂ ਲਈ ਕਾਫੀ ਗੁਣਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਸ ਦੇ ਵਿੱਚ ਜੋ ਸਮਾਨ ਪੈਂਦਾ ਹੈ ਉਸ ਦੀ ਤਾਸੀਰ ਜਰੂਰ ਗਰਮ ਹੁੰਦੀ ਹੈ ਪਰ ਜਦੋਂ ਇਸ ਨੂੰ ਰਗੜਾ ਲਾਇਆ ਜਾਂਦਾ ਹੈ ਅਤੇ ਪਾਣੀ ਦੇ ਵਿੱਚ ਛਾਣਿਆ ਜਾਂਦਾ ਹੈ ਤਾਂ ਇਹ ਠੰਡੀ ਹੋ ਜਾਂਦੀ ਹੈ ਜੋ ਕਿ ਸਰੀਰ ਲਈ ਕਾਫੀ ਲਾਭਦਾਇਕ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਸਿਰਫ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਮਿਲਿਆ ਕਰਦੀ ਸੀ। ਪਰ ਹੁਣ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਮੁੱਖ ਰੋਡ ਤੇ ਵੀ ਇਹ ਉਪਲੱਬਧ ਹੈ ਅਤੇ ਨੇੜੇ ਹੋਣ ਕਰਕੇ ਉਹ ਪੀਣ ਲਈ ਆਉਂਦੇ ਹਨ। ਉਨ੍ਹਾਂ ਨੇ ਕਿਹਾ ਟੇਸਟ ਦਾ ਟੇਸਟ ਘਰ ਵਰਗਾ ਹੈ ਘਰ ਦੇ ਵਿੱਚ ਵੀ ਸ਼ਰਦਾਈ ਤਿਆਰ ਕੀਤੀ ਜਾਂਦੀ ਸੀ ਸਾਡੇ ਬਜ਼ੁਰਗ ਪੁਰਾਣੇ ਇਹ ਪੀਂਦੇ ਹੁੰਦੇ ਸਨ।
- ਡੀਸੀ ਘਨਸ਼ਾਮ ਥੋਰੀ ਨੇ ਮਜੀਠਾ ਦਾਣਾ ਮੰਡੀ ਦਾ ਕੀਤਾ ਦੌਰਾ, ਕਿਸਾਨਾਂ ਨੂੰ ਆ ਰਹੀਆਂ ਤਮਾਮ ਮੁਸ਼ਕਿਲਾਂ ਬਾਰੇ ਲਈ ਜਾਣਕਾਰੀ - DC visit Majitha Dana Mandi
- ਕਾਂਗਰਸ ਵੱਲੋਂ ਲੁਧਿਆਣਾ ਲਈ ਉਮੀਦਵਾਰ ਦਾ ਨਹੀਂ ਕੀਤਾ ਹੁਣ ਤੱਕ ਐਲਾਨ, ਵਿਰੋਧੀਆਂ ਨੇ ਕੱਸਿਆ ਤੰਜ਼-ਕਿਹਾ.... - Lok Sabha Elections
- ਪੱਲੇਦਾਰਾਂ ਦੀ ਹੜਤਾਲ ਕਾਰਨ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਰੁਲ ਰਹੀ ਹੈ ਕਣਕ - wheat procurement