ETV Bharat / state

ਜਲਦ ਮਿਲੇਗੀ ਕਿਸਾਨਾਂ ਨੂੰ ਪਰਾਲੀ ਤੋਂ ਨਿਜਾਤ, ਨਰਮੇ ਦੀ ਨਵੀਂ ਕਿਸਮ ਪਰਾਲੀ ਦਾ ਕਰੇਗੀ ਪੱਕਾ ਹੱਲ,ਜਾਣੋ ਕਿਵੇਂ - COTTON CROP IN BATHINDA

ਬਠਿੰਡਾ ਵਿੱਚ ਕਿਸਾਨਾਂ ਨੂੰ ਝੋਨੇ ਤੋਂ ਮੁੜ ਨਰਮੇ ਦੀ ਫਸਲ ਵੱਲ ਮੋੜਨ ਲਈ ਨਵੇਂ ਬੀਜ ਤਿਆਰ ਕੀਤੇ ਜਾ ਰਹੇ ਹਨ।

NEW INITIATIVE OF AGRICULTURE
ਜਲਦ ਮਿਲੇਗੀ ਕਿਸਾਨਾਂ ਨੂੰ ਪਰਾਲੀ ਤੋਂ ਨਿਜਾਤ (ETV BHARAT PUNJAB (ਪੱਤਰਕਾਰ,ਬਠਿੰਡਾ))
author img

By ETV Bharat Punjabi Team

Published : Nov 21, 2024, 10:50 AM IST

ਬਠਿੰਡਾ: ਪੰਜਾਬ ਵਿੱਚ ਲਗਾਤਾਰ ਝੋਨੇ ਹੇਠ ਰਕਬਾ ਵਧਣ ਤੋਂ ਬਾਅਦ ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਡਿੱਗ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਹੇਠ ਰਕਬਾ ਘਟਾਉਣ ਅਤੇ ਨਰਮਾ ਪੱਟੀ ਨੂੰ ਮੁੜ ਸੁਰਜੀਤ ਕਰਨ ਲਈ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਨਰਮੇ ਦੀ ਨਵੀਂ ਕਿਸਮ ਪਰਾਲੀ ਦਾ ਕਰੇਗੀ ਪੱਕਾ ਹੱਲ,ਜਾਣੋ ਕਿਵੇਂ (ETV BHARAT PUNJAB (ਪੱਤਰਕਾਰ,ਬਠਿੰਡਾ))

ਨਰਮੇ ਦਾ ਨਵਾਂ ਬੀਜ

ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨਰਮੇ ਦਾ ਨਵਾਂ ਬੀਜ ਲੈ ਕੇ ਆ ਰਹੀ ਹੈ। ਜਿਸ ਉੱਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ ਅਤੇ ਬੀਜ ਸਬੰਧੀ ਕੰਪਨੀ ਵੱਲੋਂ ਕੀਤੇ ਗਏ ਟਰਾਇਲ ਦੇ ਸਫਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੁਣ ਨਰਮੇ ਦੇ ਇਸ ਬੀਜ ਨੂੰ ਕਿਸਾਨਾਂ ਲਈ ਉਪਲੱਬਧ ਕਰਨ ਲਈ ਅਗੇਤੀਆਂ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ।

ਕਾਟਨ ਇੰਡਸਟਰੀ ਮੁੜ ਸੁਰਜੀਤ

ਝੋਨੇ ਤੋਂ ਨਿਜਾਤ ਪਾਉਣ ਲਈ ਹੁਣ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਨਰਮੇ ਦੀ ਫਸਲ ਸਬੰਧੀ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਜੇਕਰ ਨਰਮੇ ਹੇਠ ਰਕਬਾ ਵੱਧਦਾ ਹੈ ਤਾਂ ਕਾਟਨ ਇੰਡਸਟਰੀ ਮੁੜ ਸੁਰਜੀਤ ਹੋਵੇਗੀ ਅਤੇ ਵੱਡੇ ਪੱਧਰ ਉੱਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਸਰਕਾਰ ਵੱਲੋਂ ਨਰਮੇ ਦੇ ਲਿਆਂਦੇ ਜਾ ਰਹੇ ਨਵੇਂ ਬੀਜਾਂ ਸਬੰਧੀ ਜਦੋਂ ਖੇਤੀਬਾੜੀ ਮਾਹਿਰ ਗੁਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਵੀ ਝੋਨੇ ਦੀ ਫਸਲ ਤੋਂ ਖਹਿੜਾ ਛੜਾਉਣਾ ਚਾਹੁੰਦੇ ਹਨ ਕਿਉਂਕਿ ਨਾ ਤਾਂ ਇਹ ਸਾਡੀ ਫਸਲ ਹੈ ਅਤੇ ਨਾ ਹੀ ਅਸੀਂ ਇਸ ਨੂੰ ਖਾਂਦੇ ਹਾਂ, ਇਸ ਨੇ ਸਾਡੇ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਹੈ ਅਤੇ ਪ੍ਰਦੂਸ਼ਣ ਜਾਨਵਰ ਦਿਨ ਭਰ ਦਿਨ ਵਧਦਾ ਜਾ ਰਿਹਾ ਹੈ ਜੋ ਹਰ ਕਿਸੇ ਲਈ ਮੁਸੀਬਤ ਬਣਿਆ ਹੋਇਆ ਹੈ।

ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਹੇਠ ਰਕਬਾ ਤਾਂ ਹੀ ਘੱਟ ਸਕਦਾ ਹੈ, ਜੇਕਰ ਨਰਮੇ ਦੀ ਫਸਲ ਨੂੰ ਝੋਨੇ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਜਿੱਥੇ ਝੋਨੇ ਦੇ ਐੱਮਐੱਸਪੀ ਰੇਟ ਵਿੱਚ ਵਾਧਾ ਹੋਇਆ ਹੈ। ਉਹ ਉੱਥੇ ਹੀ ਨਰਮੇ ਦੇ ਐੱਮਐੱਸਪੀ ਰੇਟ ਵਿੱਚ ਕਟੌਤੀ ਕੀਤੀ ਗਈ ਝੋਨੇ ਦੀ ਬਿਜਾਈ ਸਮੇਂ ਜਿੱਥੇ ਕਿਸਾਨਾਂ ਨੂੰ ਮੁਫਤ ਬਿਜਲੀ ਉਪਲੱਬਧ ਕਰਾਈ ਜਾਂਦੀ ਹੈ। ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਝੋਨੇ ਦੀ ਫਸਲ ਮੌਕੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿਸਾਨਾਂ ਨੂੰ ਝੋਨੇ ਦੀ ਪੈਦਾਵਾਰ ਲਈ ਮੁਫਤ ਬਿਜਲੀ ਉਪਲੱਬਧ ਕਰਾਈ ਜਾਂਦੀ ਹੈ।

ਨਰਮੇ ਦੀ ਕਾਸ਼ਤ ਲਈ ਸਹੂਲਤਾਂ ਦੀ ਲੋੜ

ਜੇਕਰ ਇਹੀ ਸਹੂਲਤ ਸਬਸਿਡੀ ਦੇ ਰੂਪ ਵਿੱਚ ਨਰਮੇ ਦੀ ਫਸਲ ਲਾਉਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਉਤਸ਼ਾਹਿਤ ਹੋਣਗੇ। ਦੂਸਰਾ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਹੋਣ ਵਾਲੇ ਹਮਲੇ ਦੇ ਨੁਕਸਾਨ ਵਜੋਂ ਕਿਸਾਨਾਂ ਨੂੰ ਕੁਝ ਨਾ ਕੁਝ ਮਾਲੀ ਮਦਦ ਦਿੱਤੀ ਜਾਵੇ ਤਾਂ ਇਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਘਟੇਗਾ ਜੋ ਕਿ ਨਰਮੇ ਦੀ ਫਸਲ ਨੂੰ ਜਿੱਥੇ ਬਿਮਾਰੀ ਵੱਧ ਪੈਂਦੀ ਹੈ। ਉੱਥੇ ਹੀ ਝੋਨੇ ਦੀ ਫਸਲ ਨੂੰ ਬਹੁਤ ਘੱਟ ਬਿਮਾਰੀ ਪੈਂਦੀ ਹੈ ਪਰ ਝੋਨੇ ਦੀ ਫਸਲ ਉੱਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਨਰਮੇ ਨੂੰ ਸੱਚਾਈ ਮੌਕੇ ਡਰਿੰਪ ਸਿਸਟਮ ਕਿਸਾਨਾਂ ਨੂੰ ਉਪਲੱਬਧ ਕਰਾਏ ਜਾਣ ਤਾਂ ਜੋ ਪਾਣੀ ਦੀ ਹੋਰ ਵੀ ਬਚਤ ਹੋ ਸਕੇ ਡਰਿੱਪ ਸਿਸਟਮ ਉੱਤੇ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇ। ਨਰਮੇ ਦੇ ਇਕੱਲੇ ਬੀਜ ਉਪਲੱਬਧ ਕਰਾਉਣ ਨਾਲ ਝੋਨੇ ਹੇਠ ਰਕਬਾ ਨਹੀਂ ਘਟਾਇਆ ਜਾ ਸਕਦਾ ਹੈ। ਕਿਸਾਨਾਂ ਨੂੰ ਵੱਧ ਤੋਂ ਵੱਧ ਨਰਮੇ ਅਤੇ ਐੱਮਐੱਸਪੀ ਦਿੱਤੀ ਜਾਣੀ ਚਾਹੀਦੀ ਹੈ, ਇਸ ਨਾਲ ਪਿੰਡਾਂ ਵਿਚਲੀ ਲੇਬਰ ਨੂੰ ਵੀ ਰੁਜ਼ਗਾਰ ਮਿਲੇਗਾ ਅਤੇ ਪਿੰਡ ਖੁਸ਼ਹਾਲ ਹੋਣਗੇ ਅਤੇ ਪੰਜਾਬ ਵਿੱਚ ਨਰਮੇ ਦੀ ਪੈਦਾਵਾਰ ਵਧਣ ਕਾਰਨ ਮੁੜ ਤੋਂ ਕਾਟਨ ਇੰਡਸਟਰੀ ਵਾਪਸ ਪਰਤੇਗੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਨਰਮਾ ਦੀ ਕਾਸ਼ਤ ਘਟਣ ਕਾਰਨ ਵੱਡੀ ਗਿਣਤੀ ਵਿੱਚ ਕਾਟਨ ਇੰਡਸਟਰੀ ਪੰਜਾਬ ਤੋਂ ਪ੍ਰਵਾਸ ਕਰ ਗਈ ਸੀ। ਇਸ ਇੰਡਸਟਰੀ ਦੇ ਆਉਣ ਨਾਲ ਵੱਡੀ ਪੱਧਰ ਉੱਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.